ਸੁਲਤਾਨਪੁਰ 'ਚ ਨਸ਼ਾ ਫੜਨ ਗਈ ਜਲੰਧਰ STF ਟੀਮ 'ਤੇ ਲੋਕਾਂ ਨੇ ਕੀਤਾ ਹਮਲਾ

ਸੁਲਤਾਨਪੁਰ ਲੋਧੀ ਦੇ ਪਿੰਡ 'ਚ ਸ਼ਨੀਵਾਰ ਨੂੰ ਜਲੰਧਰ ਤੋਂ ਨਸ਼ਾ ਫੜਨ ਗਏ ਐੱਸਟੀਐੱਫ ...

ਜਲੰਧਰ — ਸੁਲਤਾਨਪੁਰ ਲੋਧੀ ਦੇ ਪਿੰਡ 'ਚ ਸ਼ਨੀਵਾਰ ਨੂੰ ਜਲੰਧਰ ਤੋਂ ਨਸ਼ਾ ਫੜਨ ਗਏ ਐੱਸਟੀਐੱਫ ਦੀ ਟੀਮ 'ਤੇ ਪਿੰਡ ਵਾਲਿਆਂ ਨੇ ਹਮਲਾ ਕਰਕੇ ਲਹੂ-ਲੁਹਾਨ ਕਰ ਦਿੱਤਾ। ਦੱਸ ਦੱਈਏ ਕਿ ਪੁਲਸ ਟੀਮ ਦੀਆਂ ਗੱਡੀਆਂ ਨੂੰ ਵੀ ਤੋੜ ਦਿੱਤਾ ਗਿਆ। ਐੱਸਟੀਐੱਫ ਟੀਮ ਦੇ ਮੈਂਬਰਾਂ ਨੂੰ ਕੁੱਟਦੇ ਹੋਏ ਪਿੰਡ ਵਾਲਿਆਂ ਨੇ ਵੀਡੀਓ ਵੀ ਬਣਾਈ ਫਿਰ ਵਾਇਰਲ ਕਰ ਦਿੱਤੀ।  ਦੱਸ ਦੱਈਏ ਕਿ ਇਸ ਵੀਡੀਓ 'ਚ ਪੁਲਸ ਵਾਲੇ ਖੂਨ ਨਾਲ ਲੱਥਪਥ ਹਾਲਤ 'ਚ ਮੁਆਫੀ ਮੰਗ ਰਹੇ ਹਨ ਅਤੇ ਪਿੰਡ ਦੇ ਸਰਪੰਚ ਨਾਲ ਗੱਲ ਕਰਨ ਲਈ ਕਹਿ ਰਹੇ ਹਨ। ਵੀਡੀਓ 'ਚ ਕੁਝ ਨੌਜਵਾਨ ਕਹਿ ਰਹੇ ਹਨ ਕਿ ਇਹ ਪੁਲਸ ਵਾਲੇ ਮਹਿਲਾ ਨਾਲ ਧੱਕੇਸ਼ਾਹੀ ਕਰ ਰਹੇ ਸਨ ਅਤੇ ਫਿਰ ਪੁਲਸ ਨਾਲ ਕੁੱਟਮਾਰ ਕਰਨਾ ਸ਼ੁਰੂ ਕਰ ਦਿੰਦੇ ਹਨ। ਸੁਲਤਾਨਪੁਰ ਲੋਧੀ ਦੇ ਐੱਸਐੱਸਓ ਸਰਬਜੀਤ ਸਿੰਘ ਨੇ ਕਿਹਾ ਹੈ ਕਿ ਪਿੰਡ ਲਾਟੀਆਵਾਲ 'ਚ ਅਜਿਹਾ ਕੁਝ ਨਹੀਂ ਹੋਇਆ, ਜਦਕਿ ਪਿੰਡ ਵਾਸੀ ਕਹਿ ਰਹੇ ਹਨ ਕਿ ਜਲੰਧਰ ਦੀ ਐੱਸਟੀਐੱਫ ਟੀਮ ਨਸ਼ਾਂ ਫੜਨ ਆਈ ਸੀ ਅਤੇ ਕੁਝ ਲੋਕਾਂ ਨੇ ਫੜ ਕੇ ਕੁੱਟਮਾਰ ਕੀਤੀ।

ਚੰਡੀਗੜ੍ਹ ਤੋਂ ਵੱਡੀ ਖਬਰ, ਸੜਕ ਹਾਦਸੇ 'ਚ ASI ਦੀ ਮੌਤ

ਦੱਸ ਦੱਈਏ ਕਿ ਐੱਸਟੀਐੱਫ ਦੀ ਟੀਮ ਖੂਨ ਨਾਲ ਲੱਥਪਥ ਹੋਣ ਦੇ ਬਾਵਜੂਦ ਪਿੰਡ ਦੇ ਸਰਪੰਚ ਕੋਲ ਜਾਣ ਦੀ ਗੱਲ ਕਰ ਰਹੀ ਸੀ ਪਰ ਕੁੱਟਮਾਰ ਕਰਨ ਵਾਲੇ ਜਾਣ ਲਈ ਇਨਕਾਰ ਕਰ ਰਹੇ ਹਨ। ਵੀਡੀਓ 'ਚ ਮੁਲਾਜ਼ਮ ਦੀ ਬਾਂਹ 'ਤੇ ਕਿਸੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ। ਵੀਡੀਓ 'ਚ ਗੱਡੀ ਦਾ ਅਗਲਾ ਸ਼ੀਸ਼ਾ ਟੁੱਟਿਆ ਹੋਇਆ ਹੈ ਅਤੇ ਅਗਲੀ ਸੀਟ 'ਤੇ ਇੱਟਾਂ ਪਈਆਂ ਹੋਈਆਂ ਹਨ।

Get the latest update about News In Punjabi, check out more about Sultanpur, Jalandhar News, Jalandhar STF Team Attacked & Punjab News

Like us on Facebook or follow us on Twitter for more updates.