ਜਲੰਧਰ:- ਸਟੂਡੈਂਟ ਸੰਘਰਸ਼ ਮੋਰਚੇ ਵੱਲੋਂ ਏਡੀਸੀ ਨੂੰ ਦਿੱਤਾ ਮੰਗ ਪੱਤਰ, ਕਾਨੂੰਨ ਵਿਵਸਥਾ ਤੇ ਚੁਕੇ ਸਵਾਲ

ਸਟੂਡੈਂਟ ਸੰਘਰਸ਼ ਮੋਰਚੇ ਵੱਲੋਂ ਅੱਜ ਡੀਸੀ ਦਫਤਰ ਵਿਖੇ ਪੁੱਜ ਕੇ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਹੈ ਅਤੇ ਵਿਦਿਆਰਥੀਆਂ ਵੱਲੋਂ ਡੀ ਸੀ ਦਫਤਰ ਵਿਖੇ ਏਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਵਿਦਿਆਰਥੀਆਂ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਹੱਤਿਆ...

ਸਟੂਡੈਂਟ ਸੰਘਰਸ਼ ਮੋਰਚੇ ਵੱਲੋਂ ਅੱਜ ਡੀਸੀ ਦਫਤਰ ਵਿਖੇ ਪੁੱਜ ਕੇ ਜੰਮ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜੀ ਕੀਤੀ ਗਈ ਹੈ ਅਤੇ  ਵਿਦਿਆਰਥੀਆਂ ਵੱਲੋਂ  ਡੀ ਸੀ ਦਫਤਰ ਵਿਖੇ ਏਡੀਸੀ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਵਿਦਿਆਰਥੀਆਂ ਨੇ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲੇ ਦੀ ਹੱਤਿਆ ਤੇ ਵੀ ਰੋਸ ਜਤਾਇਆ ਹੈ। ਉੱਥੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਨਾ ਤਾਂ ਉਨ੍ਹਾਂ ਨੂੰ ਵਜ਼ੀਫ਼ੇ ਮਿਲ ਰਹੇ ਹਨ ਅਤੇ ਨਾ ਹੀ ਪ੍ਰੀਖਿਆ ਵਿੱਚ ਬੈਠਣ ਦਿੱਤਾ ਜਾ ਰਿਹਾ ਹੈ। 

ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਹੋਏ ਵਿਦਿਆਰਥੀਆਂ ਨੇ ਕਿਹਾ ਹੈ ਕਿ ਯੂਨੀਵਰਸਿਟੀਆਂ ਨੂੰ ਇਹ ਹਾਲਾਤ ਹਨ ਕਿ ਪੜ੍ਹਾਈ ਸਿਰਫ ਦੋ ਮਹੀਨਿਆਂ ਦੀ ਅਤੇ ਸਮੈਸਟਰ ਦੇ ਪੇਪਰ ਲੈਣ ਜਾ ਰਹੀ ਹੈ ਜਦੋਂ ਕਿ ਜੇਤੂ ਵਿਦਿਆਰਥੀਆਂ ਨੂੰ ਪੂਰਾ ਸਿਲੇਬਸ ਪੜ੍ਹਾਇਆ ਹੀ ਨਹੀਂ ਗਿਆ ਤਾਂ ਉਹ ਪੇਪਰ ਕਿੱਦਾਂ ਦੇਣ ਪਾਉਣਗੇ। ਦੂਜੇ ਪਾਸੇ ਸਕਾਲਰਸ਼ਿਪ ਦਾ ਮਸਲਾ ਨਾ ਸਮੇਂ ਤੇ ਉਨ੍ਹਾਂ ਨੂੰ ਪੈਸੇ ਆਉਂਦੇ ਹਨ ਅਤੇ ਨਾ ਹੀ ਕਾਲਜ ਵਾਲੇ ਐਸਸੀ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਵਿੱਚ ਬੈਠਣ ਦਿੰਦੇ ਹਨ । 

ਉੱਥੇ ਦੂਜੇ ਪਾਸੇ ਜਲੰਧਰ ਦੇ ਏਡੀਸੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਹ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੀ ਹੱਲ ਕਰਵਾ ਦੇਣਗੇ ਬੀਤੇ ਸ਼ਨੀਵਾਰ ਵੀ ਵਿਦਿਆਰਥੀ ਉਨ੍ਹਾਂ ਦੇ ਕੋਲ ਆਏ ਸਨ ਅਤੇ ਅੱਜ ਵੀ ਉਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਅਤੇ ਉਨ੍ਹਾਂ ਦਾ ਮੰਗ ਪੱਤਰ ਉੱਪਰ ਡੀਸੀ ਤੱਕ ਪਹੁੰਚਾ ਦਿੱਤਾ ਗਿਆ  ਹੇ ਅਤੇ ਡੀਸੀ ਵੱਲੋਂ ਇਕ ਪੱਤਰ ਯੂਨੀਵਰਸਿਟੀ ਦੇ ਨਾਮ ਜਾਰੀ ਵੀ ਕੀਤਾ ਗਿਆ ਹੈ ਜਿਥੇ ਕਿ ਇਨ੍ਹਾਂ ਦੀਆਂ ਮੰਗਾਂ ਨੂੰ  ਯੂਨੀਵਰਸਿਟੀ ਤੱਕ ਪਹੁੰਚਾਇਆ ਗਿਆ ਹੈ ਅਤੇ ਜੋ ਵੀ ਫੈਸਲਾ ਹੋਵੇਗਾ ਉਹ ਵਿਦਿਆਰਥੀਆਂ ਦੇ ਹੱਕਾਂ ਵਿੱਚ ਹੀ ਆਵੇਗਾ।

Get the latest update about STUDENT SANGHARSH MORCHA, check out more about JALANDHAR NEWS, JALANDHAR & STUDENT UNION

Like us on Facebook or follow us on Twitter for more updates.