ਜਲੰਧਰ: ਡਾਊਨਟਾਊਨ ਹੋਟਲ ਦੇ ਬਾਹਰ ਭਿਆਨਕ ਸੜਕ ਹਾਦਸਾ, ਇੱਕ ਵਿਅਕਤੀ ਦੀ ਮੌਤ

ਜਲੰਧਰ ਦੇ ਨਕੋਦਰ ਰੋਡ ਤੇ ਪੈਂਦੇ ਡਾਉਣਟਾਊਨ ਹੋਟਲ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ...

ਜਲੰਧਰ ਦੇ ਨਕੋਦਰ ਰੋਡ ਤੇ ਪੈਂਦੇ ਡਾਉਣਟਾਊਨ ਹੋਟਲ ਦੇ ਕੋਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਜਿਸ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਕੂੜਾ ਚੁੱਕਣ ਵਾਲਾ ਇੱਕ ਵਿਅਕਤੀ ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਤੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਤੇਜ਼ ਰਫ਼ਤਾਰ ਆ ਰਹੇ ਸੀ। ਅਚਾਨਕ ਹੀ ਉਹ ਦੋਨੋ ਮ੍ਰਿਤਕ ਦੇ ਰੇਹੜੇ ਵਿੱਚ ਜਾ ਵਜੇ। ਜਿਸ ਨਾਲ ਕੁੜੇ ਚੁੱਕਣ ਵਾਲੇ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ 'ਚ ਭੇਜ ਦਿੱਤਾ ਗਿਆ ਹੈ ਤੇ ਮੋਟਰਸਾਈਕਲ ਨੌਜਵਾਨਾਂ ਨੂੰ ਪੁਲਿਸ ਥਾਣੇ ਲੈ ਗਈ ਹੈ ਤੇ ਦਸਿਆ ਜਾ ਰਿਹਾ ਹੈ ਕਿ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ ।

Get the latest update about jalandhar nakoder road accident nr down town hotel, check out more about jalandhar news

Like us on Facebook or follow us on Twitter for more updates.