ਜਲੰਧਰ: ਬਸਤੀ ਬਾਵਾ ਖੇਲ ਦੀ ਨਹਿਰ 'ਚੋਂ ਮਿਲੀ ਇੱਕ ਵਿਅਕਤੀ ਦੀ ਲਾਸ਼

ਪੁਲਿਸ ਅਧਿਕਾਰੀਆਂ ਨੇ ਗੌਤਾਖ਼ੋਰਾਂ ਅਤੇ ਜੇਸੀਬੀ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਿਆ ਹੈ...

ਅੱਜ ਜਲੰਧਰ ਦੇ ਬਸਤੀ ਬਾਵਾ ਖੇਲ ਦੀ ਨਹਿਰ ਵਿਖੇ ਇਕ ਵਿਅਕਤੀ ਦੀ ਲਾਸ਼ ਤੈਰਦੀ ਹੋਈ ਮਿਲੀ। ਜਿਸ ਕਾਰਨ ਉੱਥੇ ਮੁਹੱਲੇ ਵਿਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਵੇਂ ਹੀ ਲੋਕਾਂ ਨੇ ਨਹਿਰ 'ਚ ਤੈਰਦੀ ਹੋਈ ਲਾਸ਼ ਦੇਖੀ ਤਾਂ ਤੁਰੰਤ ਇਸਦੀ ਸ਼ਿਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਗੌਤਾਖ਼ੋਰਾਂ ਅਤੇ ਜੇਸੀਬੀ ਦੀ ਮਦਦ ਨਾਲ ਲਾਸ਼ ਨੂੰ ਬਾਹਰ ਕਢਿਆ ਹੈ।  


ਮੌਕੇ ਤੇ ਆਏ ਪੁਲੀਸ ਅਧਿਕਾਰੀ ਨੇ ਜਾਣਕਾਰੀ ਦੇਂਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਲਾਸ਼ ਨੂੰ ਬਾਹਰ ਕਢਣ 'ਚ ਕਾਫੀ ਦਿੱਕਤ ਆਈ ਕਿਉਂਕਿ ਨਹਿਰ ਦੇ ਵਿੱਚ ਕਾਫੀ ਗੰਦਗੀ ਸੀ। ਨਾਲ ਹੀ ਨਹਿਰ 'ਚ ਪਾਣੀ ਦਾ ਵਹਾਅ ਤੇਜ਼ ਸੀ। ਪੁਲਿਸ ਵਲੋਂ ਉਸ ਲਾਸ਼ ਨੂੰ ਕੱਢ ਕੇ ਸਿਵਲ ਹਸਪਤਾਲ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ। ਫਿਲਹਾਲ ਹਾਲੇ ਤਕ ਇਹ ਨਹੀਂ ਪਤਾ ਲਗਾਇਆ ਹੈ ਕਿ ਇਹ ਕਿਸ ਵਿਅਕਤੀ ਦੀ ਲਾਸ਼। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।   

Get the latest update about JALANDHAR NEWS, check out more about BAWA KHEL NEHAR, JALANDHAR, DEAD BODY IN BASTI BAWA KHEL NEHAR & JALANDHAR BASTI BAWA KHEL

Like us on Facebook or follow us on Twitter for more updates.