ਜਲੰਧਰ: ਨਗਰ ਨਿਗਮ ਦੀ ਕੰਮ ਪ੍ਰਤੀ ਸਮਰਪਣ ਦੀ ਕਹਾਣੀ, ਬਾਰਿਸ਼ 'ਚ ਵੀ ਦਿੱਤਾ ਜਾ ਰਿਹਾ ਪੌਦਿਆਂ ਨੂੰ ਪਾਣੀ

ਨਗਰ ਨਿਗਮ ਜਲੰਧਰ ਭ੍ਰਿਸ਼ਟਾਚਾਰ ਤੋਂ ਬਾਅਦ ਇਕ ਹੋਰ ਕਾਰਨਾਮੇ ਲਈ ਚਰਚਾ 'ਚ ਆਇਆ ਹੈ। ਨਿਗਮ ਦੇ ਕਰਮਚਾਰੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਰਮਚਾਰੀ ਟੈਂਕਰ ਲੈ ਕੇ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਬਣੇ ਡਿਵਾਈਡਰਾਂ 'ਤੇ ਲਗਾਏ ਗਏ ਦਰੱਖਤਾਂ ਅਤੇ ਪੌਦਿਆਂ ਨੂੰ ਪਾਣੀ ਦੇ ਰਹੇ ਹਨ...

ਨਗਰ ਨਿਗਮ ਜਲੰਧਰ ਭ੍ਰਿਸ਼ਟਾਚਾਰ ਤੋਂ ਬਾਅਦ ਇਕ ਹੋਰ ਕਾਰਨਾਮੇ ਲਈ ਚਰਚਾ 'ਚ ਆਇਆ ਹੈ। ਨਿਗਮ ਦੇ ਕਰਮਚਾਰੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਰਮਚਾਰੀ ਟੈਂਕਰ ਲੈ ਕੇ ਸ਼ਹਿਰ ਦੀਆਂ ਸੜਕਾਂ ਦੇ ਵਿਚਕਾਰ ਬਣੇ ਡਿਵਾਈਡਰਾਂ 'ਤੇ ਲਗਾਏ ਗਏ ਦਰੱਖਤਾਂ ਅਤੇ ਪੌਦਿਆਂ ਨੂੰ ਪਾਣੀ ਦੇ ਰਹੇ ਹਨ। ਨਗਰ ਨਿਗਮ ਜਲੰਧਰ ਦੇ ਆਪਣੇ ਕੰਮ ਪ੍ਰਤੀ ਸਮਰਪਣ ਨੂੰ ਦੇਖ ਸਭ ਹੈਰਾਨ ਰਹੀ ਗਏ ਕਿਉਂਕਿ ਨਗਰ ਨਿਗਮ ਦੇ ਟੈਂਕਰ ਧੁੱਪ ਵਿੱਚ ਨਹੀਂ ਸਗੋਂ ਬਰਸਾਤ ਦੇ ਵਿਚ ਪੌਦਿਆਂ ਨੂੰ ਪਾਣੀ ਦੇ ਰਹੇ ਹਨ। ਇੱਕ ਪਾਸੇ ਜ਼ੋਰਦਾਰ ਮੀਂਹ ਪੈ ਰਿਹਾ ਹੈ ਅਤੇ ਉਪਰੋਂ ਇਸ ਮੀਂਹ ਵਿੱਚ ਨਗਰ ਨਿਗਮ ਦੇ ਕਰਮਚਾਰੀ ਟੈਂਕਰ ਲੈ ਕੇ ਸ਼ਹਿਰ ਦੀਆਂ ਸੜਕਾਂ ’ਤੇ ਲੱਗੇ ਪੌਦਿਆਂ ਨੂੰ ਪਾਣੀ ਦੇ ਰਹੇ ਹਨ। ਇਸ ਬਾਰੇ ਸ਼ਹਿਰ ਵਾਸੀ ਉਸ ਦਾ ਮਜ਼ਾਕ ਉਡਾ ਰਹੇ ਹਨ।


ਨਗਰ ਨਿਗਮ ਜਲੰਧਰ ਦੇ ਮੁਲਾਜ਼ਮਾਂ ਦੇ ਇਸ ਕਾਰਨਾਮੇ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਲੋਕ ਸੋਸ਼ਲ ਮੀਡੀਆ 'ਤੇ ਟਿੱਪਣੀਆਂ ਕਰ ਰਹੇ ਹਨ ਕਿ ਇਕ ਪਾਸੇ ਨਿਗਮ ਘਾਟੇ 'ਚ ਚੱਲ ਰਿਹਾ ਹੈ ਅਤੇ ਉਪਰੋਂ ਸਰਕਾਰੀ ਮਸ਼ੀਨਰੀ ਦੀ ਇਸ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ। ਨਿਗਮ ਅਧਿਕਾਰੀ ਵੀ ਅੱਖਾਂ ਬੰਦ ਕਰਕੇ ਬੈਠੇ ਹਨ।

Get the latest update about JALANDHAR NEWS, check out more about MUNICIPAL CORPORATION JALANDHAR, MUNICIPAL CORPORATION & MUNICIPAL CORPORATION NEWS

Like us on Facebook or follow us on Twitter for more updates.