ਜਲੰਧਰ: ਚੋਰਾਂ ਨੇ ਨਹੀਂ ਬਖਸ਼ਿਆ ਰੱਬ ਦਾ ਘਰ, ਪੰਜ ਪੀਰ ਚੌਕ ਨੇੜੇ ਸ਼ਿਵ ਮੰਦਿਰ 'ਚੋ ਗਹਿਣੇ ਤੇ ਭਗਵਾਨ ਦੇ ਹਾਰ ਸ਼ਿੰਗਾਰ ਦਾ ਸਮਾਨ ਲੈ ਹੋਏ ਫ਼ਰਾਰ

ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਉਹ ਹੁਣ ਰੱਬ ਦੇ ਘਰ ਤੋਂ ਵੀ ਨਹੀਂ ਡਰਦੇ । ਚੋਰਾਂ ਵੱਲੋਂ ਜਲੰਧਰ ਦੇ ਪੰਜ ਪੀਰ ਚੌਕ ਨੇੜੇ ਸ਼ਿਵ ਮੰਦਰ ਅੰਦਰ ਚੋਰੀ ਕਰ ਫ਼ਰਾਰ ਹੋ ਗਏ

ਚੋਰਾਂ ਦੇ ਹੌਂਸਲੇ ਇੰਨੇ ਕੁ ਬੁਲੰਦ ਹੋ ਚੁੱਕੇ ਨੇ ਕਿ ਉਹ ਹੁਣ ਰੱਬ ਦੇ ਘਰ ਤੋਂ ਵੀ ਨਹੀਂ ਡਰਦੇ । ਚੋਰਾਂ ਵੱਲੋਂ ਜਲੰਧਰ ਦੇ ਪੰਜ ਪੀਰ ਚੌਕ ਨੇੜੇ ਸ਼ਿਵ ਮੰਦਰ ਅੰਦਰ ਚੋਰੀ ਕਰ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਸ਼ਿਵ ਮੰਦਿਰ ਦੇ ਨੇੜੇ ਦੁਕਾਨ ਦੇ ਮਾਲਕ ਰਾਜ ਕੁਮਾਰ ਰਾਜੂ ਨੇ ਦੱਸਿਆ ਕਿ ਉਨ੍ਹਾਂ ਨੂੰ ਮੰਦਰ ਦੇ ਪੁਜਾਰੀ ਦਾ ਫੋਨ ਆਇਆ ਤੇਉਸ ਨੇ ਜਾਣਕਾਰੀ ਦਿੱਤੀ ਕਿ ਮੰਦਰ ਦੇ ਵਿੱਚ ਚੋਰੀ ਹੋ ਗਈ ਹੈ ਤੇ ਜਿੰਨੇ ਵੀ ਗਹਿਣੇ ਹਾਰ ਸ਼ਿੰਗਾਰ ਸੀ ਉਹ ਚੋਰ ਲੈ ਕੇ ਫ਼ਰਾਰ ਹੋ ਗਏ ਨੇ । ਦੁਕਾਨਦਾਰ ਨੇ ਦੱਸਿਆ ਸਵੇਰ ਦੇ ਸਮੇਂ ਜਿਵੇ ਹੀ ਦੁਕਾਨਾਂ ਖੁੱਲ੍ਹਣਗੀਆਂ ਉਸੇ ਤਰ੍ਹਾਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾਣਗੇ । 


ਉੱਥੇ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਦੇ ਏਐਸਆਈ ਹਰਮਿੰਦਰ ਸਿੰਘ ਨੇ ਦੱਸਿਆ ਕਿ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੇ ਹਾਂ।  ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਕਰਾਂਗੇ ਤੇ ਜਲਦ ਹੀ ਕਾਰਵਾਈ ਕੀਤੀ ਜਾਵੇਗੀ ।

Get the latest update about THIEF, check out more about LOOT, JALANDHAR NEWS, JALANDHAR & JALANDHAR

Like us on Facebook or follow us on Twitter for more updates.