ਜਲੰਧਰ: ਗਾਜੀਗੁਲਾ ਇਲਾਕੇ 'ਚ ਦਿਨ ਦਿਹਾੜੇ ਮਦਦ ਦੇ ਬਹਾਨੇ ਚੋਰਾਂ ਨੇ ਕਾਰ 'ਚੋਂ ਲੁੱਟਿਆ ਬੈਗ

ਜਲੰਧਰ 'ਚ ਚੋਰਾਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਹਰ ਦਿਨ ਰਿਹਾਇਸ਼ੀ ਇਲਾਕਿਆਂ 'ਚੋ ਕੋਈ ਨਾ ਕੋਈ ਚੋਰੀ ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ ਜਲੰਧਰ ਦੇ ਗਾਜੀਗੁਲਾ ਇਲਾਕੇ 'ਚ ਜਿਥੇ ਚੋਰਾਂ ਨੇ ਦਿਨ ਦਿਹਾੜੇ ਕਾਰ 'ਚੋਂ ਬੈਗ ਚੋਰੀ ਕਰ ਲਿਆ...

ਜਲੰਧਰ 'ਚ ਚੋਰਾਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਹਰ ਦਿਨ ਰਿਹਾਇਸ਼ੀ ਇਲਾਕਿਆਂ 'ਚੋ ਕੋਈ ਨਾ ਕੋਈ ਚੋਰੀ, ਠੱਗੀ ਦੀ ਖਬਰ ਸਾਹਮਣੇ ਆ ਰਹੀ ਹੈ। ਅਜਿਹਾ ਹੀ ਇਕ ਮਾਮਲਾ ਦੇਖਣ ਨੂੰ ਮਿਲਿਆ ਹੈ ਜਲੰਧਰ ਦੇ ਗਾਜੀਗੁਲਾ ਇਲਾਕੇ 'ਚ ਜਿਥੇ ਚੋਰਾਂ ਨੇ ਦਿਨ ਦਿਹਾੜੇ ਕਾਰ 'ਚੋਂ ਬੈਗ ਚੋਰੀ ਕਰ ਲਿਆ। ਕਾਰ ਚਾਲਕ ਅਤੇ ਉਸ ਦੇ ਦੋਸਤ ਨੇ ਕਾਰ ਵਿੱਚ ਖ਼ਰਾਬੀ ਦੇਖ ਕੇ ਜਦੋਂ ਕਾਰ ਦਾ ਬੋਨਟ ਖੋਲ੍ਹਿਆ ਤਾਂ ਚੋਰ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਕਾਰ ਵਿੱਚੋਂ ਲੈਪਟਾਪ ਵਾਲਾ ਬੈਗ ਚੋਰੀ ਕਰਕੇ ਭੱਜ ਗਏ। ਇਹ ਘਟਨਾ ਨੇੜੇ ਹੀ ਇੱਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।

 
ਅੱਜ ਜਲੰਧਰ ਦੇ ਗਾਜੀਗੁਲਾ ਇਲਾਕੇ 'ਚ ਇੱਕ ਕਾਰ 'ਚੋਂ ਬੈਗ ਚੁੱਕਣ ਦੀ ਵੀਡੀਓ ਸਾਹਮਣੇ ਆਈ ਹੈ। ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਕੰਮ ਦੇ ਸਿਲਸਿਲੇ ਵਿੱਚ ਜਾ ਰਿਹਾ ਸੀ ਕਿ ਰਸਤੇ ਵਿੱਚ ਇੱਕ ਵਿਅਕਤੀ ਨੇ ਉਸਨੂੰ ਦੱਸਿਆ ਕਿ ਉਸਦੀ ਕਾਰ ਦੇ ਹੇਠਾਂ ਤੋਂ ਤੇਲ ਨਿਕਲ ਰਿਹਾ ਹੈ ਤਾਂ ਉਸਦੇ ਦੋਸਤ ਵੀ ਬਾਹਰ ਆ ਗਏ ਅਤੇ ਕਾਰ ਦੀ ਚੈਕਿੰਗ ਸ਼ੁਰੂ ਕਰ ਦਿੱਤੀ। ਕਾਰ ਚਾਲਕ ਨੇ ਦੱਸਿਆ ਕਿ ਹੇਠਾਂ ਤੋਂ ਇੱਕ ਕਾਰ ਵਿੱਚੋਂ ਤੇਲ ਨਿਕਲਿਆ ਸੀ ਪਰ ਉਹ ਇਸ ਦੀ ਪੂਰੀ ਜਾਂਚ ਨਹੀਂ ਕਰ ਸਕਿਆ, ਜਿਵੇਂ ਹੀ ਉਸ ਨੇ ਆਪਣੀ ਕਾਰ ਦਾ ਬੋਨਟ ਖੋਲ੍ਹਿਆ ਤਾਂ ਇੱਕ ਚੋਰ ਉਸ ਦੀ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਕਾਰ ਵਿੱਚ ਪਿਆ ਸਮਾਨ ਚੁੱਕ ਕੇ ਲੈ ਗਏ। ਜਦੋਂ ਕਾਰ ਚਾਲਕ ਨੇ ਆਪਣੀ ਕਾਰ ਵਿਚ ਬੈਠ ਕੇ ਕਾਰ ਸਟਾਰਟ ਕੀਤੀ ਤਾਂ ਉਸ ਨੇ ਦੇਖਿਆ ਕਿ ਪਿਛਲਾ ਦਰਵਾਜ਼ਾ ਖੁੱਲ੍ਹਾ ਸੀ ਤਾਂ ਉਸ ਨੂੰ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਪਿੱਛੇ ਵਾਲੀ ਸੀਟ ਵੱਲ ਦੇਖਿਆ ਤਾਂ ਉਸ ਦਾ ਲੈਪਟਾਪ ਵਾਲਾ ਬੈਗ ਉਥੋਂ ਗਾਇਬ ਸੀ। 

ਕਾਰ ਚਾਲਕ ਨੇ ਇਸ ਸਬੰਧੀ ਸਬੰਧਤ ਥਾਣਾ ਸਦਰ ਦੀ ਪੁਲੀਸ ਨੂੰ ਸੂਚਿਤ ਕੀਤਾ, ਜਦੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਆਸ-ਪਾਸ ਦੀਆਂ ਦੁਕਾਨਾਂ ਦੇ ਸੀਸੀਟੀਵੀ ਚੈੱਕ ਕੀਤੇ ਤਾਂ ਇਹ ਮਾਮਲਾ ਸਾਹਮਣੇ ਆਇਆ।

Get the latest update about punjab news, check out more about jalandhar news & crime in jalandhar

Like us on Facebook or follow us on Twitter for more updates.