ਜਲੰਧਰ: ਫੂਡ ਸੇਫਟੀ ਸਬੰਧੀ ਫੂਡ ਬਿਜਨਸ ਅਪਰੇਟਰਾਂ ਦੀ ਟ੍ਰੇਨਿੰਗ ਦੀ ਹੋਈ ਸ਼ੁਰੁਆਤ:ਡਾ. ਨਰੇਸ਼ ਕੁਮਾਰ ਬਠਲਾ, ਜਿਲਾ ਸਿਹਤ ਅਫਸਰ

ਅੱਜ ਜਿਮਖਾਨਾ ਕਲਬ, ਜਲੰਧਰ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਅਧੀਨ ਫੂਡ ਬਿਜਨਸ ਅਪਰੇਟਰਾਂ ਦੀ ਟ੍ਰੇਨਿੰਗ ਦੀ ਸੁਰੁਆਤ ਡਾ.ਰਮਨ ਸ਼ਰਮਾਂ ਸਿਵਲ ਸਰਜਨ ਜਲੰਧਰ ਅਤੇ ਡਾ. ਨਰੇਸ਼ ਕੁਮਾਰ ਬਠਲਾ ਜਿਲਾ ਸਿਹਤ ਅਫਸਰ, ਜਲੰਧਰ ਦੁਆਰਾ ਕਿਤੀ ਗਈ..

ਅੱਜ ਜਿਮਖਾਨਾ ਕਲਬ, ਜਲੰਧਰ ਵਿਚ ਫੂਡ ਸੇਫਟੀ ਐਂਡ ਸਟੈਂਡਰਡ ਐਕਟ, 2006 ਅਧੀਨ ਫੂਡ ਬਿਜਨਸ ਅਪਰੇਟਰਾਂ ਦੀ ਟ੍ਰੇਨਿੰਗ ਦੀ ਸੁਰੁਆਤ ਡਾ.ਰਮਨ ਸ਼ਰਮਾਂ ਸਿਵਲ ਸਰਜਨ ਜਲੰਧਰ ਅਤੇ ਡਾ. ਨਰੇਸ਼ ਕੁਮਾਰ ਬਠਲਾ ਜਿਲਾ ਸਿਹਤ ਅਫਸਰ, ਜਲੰਧਰ  ਦੁਆਰਾ ਕਿਤੀ ਗਈ। ਸਰਕਾਰ ਨੇ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ, ਗੁਣਵੰਤਾ ਦੇ ਮਿਆਰ ਅਤੇ ਨਿੱਜੀ ਸਾਫ - ਸਫਾਈ ਵਰਗੇ ਮੁਦਿੱਆਂ ਬਾਰੇ ਸਹੀ ਜਾਗਰੂਕਤਾ ਲਿਆਉਣ ਲਈ 5 ਜੁਲਾਈ ਤੋਂ ਫੂਡ ਬਿਜਨਸ ਉਪਰੇਟਰਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਸੁਰੂ ਕੀਤਾ ਹੈ। ਪੰਜਾਬ ਰਾਜ ਵਿਚ ਟ੍ਰੇਨਿੰਗ ਦੇਣ ਲਈ FSSAI ਡਿਪਾਰਟਮੈਂਟ ਵੱਲੋਂ ਸੂਚੀਬੱਧ ਟ੍ਰੇਨਿੰਗ ਪਾਰਟਨਰਸ ਵਿੱਚੋਂ 19 ਟ੍ਰੇਨਿੰਗ ਪਾਰਟਨਰਸ ਨੂੰ ਚੁਣਿਆ ਗਿਆ ਹੈ। 

ਡਾ. ਨਰੇਸ਼ ਕੁਮਾਰ ਬਠਲਾ ਨੇ ਦੱਸਿਆ ਕਿ ਜਿਲਾ ਜਲੰਧਰ ਵਿਚ ਹਰ ਖਾਣ-ਪੀਣ ਦਾ ਕੰਮ ਕਰਨ ਵਾਲੇ ਹੋਟਲ, ਰੈਸਟੋਰੇਂਟ, ਰੇਹੜੀ-ਫੜੀ, ਕਰਿਆਣਾ ਮਰਚੈਂਟ, ਡਿਸਟ੍ਰੀਬਿਊਟਰ, ਡੇਅਰੀ, ਹਲਵਾਈ, ਹਸਪਤਾਲ ਅਤੇ ਸਕੂਲ-ਕਾਲਜਾਂ ਵਿਚ ਚਲਦੀਆਂ ਮੈਸ-ਕੈਟੀਂਨਾਂ, ਕੇਮਿਸਟ ਸ਼ੋਪ, ਦੋਧੀ, ਹਰ ਤਰਾਂ ਦੇ ਫੂਡ ਮੈਨੁਫੇਕਚਰਜ਼, ਵੇਰਕਾ/ਅਮੂਲ ਆਦਿ ਬੂਥ, ਫੂਡ ਚੇਨਜ਼, ਵੇਅਰਹਾਊਸ, ਬੇਕਰੀ, ਸਲਾਟਰ ਹਾਊਸ ਆਦਿ ਨੂੰ ਟ੍ਰੇਨਿੰਗ ਲੈਣਾ ਅਤੇ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟਰੈਸ਼ਨ ਲੈਣਾ ਲਾਜ਼ਮੀ ਹੈ।

ਉਹਨਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੁਲਾਈ ਤੋਂ ਖਾਣ-ਪੀਣ ਦੀਆਂ ਵਸਤੁਆਂ ਤਿਆਰ ਕਰਨ ਅਤੇ ਵੇਚਣ ਵਾਲੇ ਦੁਕਾਨਦਾਰਾਂ, ਹਲਵਾਈ, ਕਰਿਆਣਾ, ਦੁੱਧ, ਡੇਅਰੀ ਪ੍ਰੋਡਕਟਸ ਅਤੇ ਸਬਜੀ ਵਿਕਰੇਤਾ, ਹੋਟਲਜ਼ ਅਤੇ ਰੈਸਟੋਰੇਂਟ ਅਤੇ ਹੋਰ ਕਿਸੇ ਵੀ ਪ੍ਰਕਾਰ ਦਾ ਫੂਡ ਬਿਜਨਸ ਕਰਨ ਵਾਲੇ ਦੁਕਾਨਦਾਰਾਂ ਨੂੰ ਫੂਡ ਸੇਫਟੀ ਸੁਪਰਵਾਈਜਰ ਦਾ ਦਰਜਾ ਦੇਣ ਲਈ ਫੂਡ ਸੇਫਟੀ ਕਾਨੂੰਨ ਅਧੀਨ ਟਰੇਨਿੰਗ ਲੈਣੀ ਲਾਜਮੀ ਹੈ। ਵੱਖ-ਵੱਖ ਵਰਗਾਂ ਦੇ ਦੁਕਾਨਦਾਰਾਂ ਨੂੰ FSSAI ਵੱਲੋਂ ਪਰਮਾਣਿਤ ਟਰੇਨਿੰਗ ਪੈਟਰਨ ਤੋਂ ਟਰੇਨਿੰਗ ਲੈਣ ਦੇ ਬਦਲੇ ਫੀਸ ਦੇ ਤੋਰ ਤੇ ਦੁਕਾਨਦਾਰਾਂ ਨੂੰ 450/- ਰੁਪਏ ਜਮਾ GST ਅਤੇ ਰੇਹੜੀ-ਫੜੀ ਨੂੰ 250/- ਰਪਏ ਜਮਾ GST ਜੋ ਕਿ 531/- ਰੁਪਏ ਅਤੇ 295/- ਰੁਪਏ ਅਦਾ ਕਰਨੇ ਪੈਣਗੇ। ਕਾਰੋਬਾਰੀਆਂ ਨੂੰ ਵਧੀਆ ਕੁਆਲਟੀ ਦੀਆਂ ਵਸਤੂਆਂ ਦਾ ਉਤਪਾਦ ਅਤੇ ਵਿਕਰੀ ਯਕੀਨੀ ਬਣਾਉਣ ਲਈ ਇਹ ਟਰੇਨਿੰਗ ਸਹਾਇਕ ਸਾਬਤ ਹੋਏਗੀ। ਉਹਨਾਂ ਦੱਸਿਆ ਕਿ ਟਰੇਨਿੰਗ ਦੇਣ ਲਈ ਉਪਰੋਕਤ ਕੰਪਨੀ ਦੇ ਨੁਮਾਇੰਦੇ ਜਲੰਧਰ ਸ਼ਹਿਰ/ਕਸਬੇ ਵਿਚ ਬਕਾਇਦਾ ਕੈਂਪ ਲਗਾ ਕਿ ਕਾਰੋਬਾਰੀਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਤਹਿਤ ਟਰੇਨਿੰਗ ਦੇਣਗੇ ਅਤੇ ਕਾਰੋਬਾਰੀਆਂ ਨੂੰ ਚੰਗੀ ਕੁਆਲਟੀ ਦਾ ਫੂਡ ਬਣਾਉਣ ਅਤੇ ਵੇਚਣ ਵਿਚ ਹੁਨਰਮੰਦ ਬਣਾਉਣਗੇ। ਇਸ ਮੋਕੇ ਤੇ ਫੂਡ ਸੇਫਟੀ ਅਫਸਰ ਰੋਬਿਨ ਕੁਮਾਰ, ਨੇਹਾ ਸ਼ਰਮਾ, ਪ੍ਰਭਜੋਤ ਕੋਰ ਅਤੇ ਟਰੇਨਿੰਗ ਪਾਰਟਨਰ ਕੰਪਨੀ ਅੰਬਿਕਾ ਕਾਰਡਜ਼ ਤੋਂ ਮੋਤੀ ਲਾਲ ਸ਼ਰਮਾ ਮੋਜੂਦ ਸਨ।

Get the latest update about food safety, check out more about gymkhana club, District Health Officer, jalandhar news & food business operators training

Like us on Facebook or follow us on Twitter for more updates.