ਜਲੰਧਰ: ਪਠਾਨਕੋਟ ਪੁਲ ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਦੋ ਕਾਰਾਂ ਅਤੇ ਐਕਟਿਵਾ ਸਵਾਰ ਹੋਏ ਜਖ਼ਮੀ

ਜਲੰਧਰ ਤੋਂ ਪਠਾਨਕੋਟ ਪੁਲ ਵਿਖੇ ਬੀਤੀ ਦੇਰ ਰਾਤ ਦੋ ਕਾਰਾਂ ਅਤੇ ਐਕਟਿਵਾ ਦਾ ਭਿਆਨਕ ਸੜਕ ਹਾਦਸਾ ਹੋਇਆ ਹੈ। ਜਿਸ ਚ ਮੌਕੇ ਤੇ ਕਾਰਾਂ ਅਤੇ ਐਕਟਿਵ ਸਵਾਰ ਲੋਕ ਜਖਮੀ ਹੋ ਗਏ। ਜਿਸ ਤੋਂ ਬਾਅਦ ਮੌਕੇ ਤੇ ਹੀ ਇਸ ਦੀ ਸ਼ਿਕਾਇਤ ਥਾਣਾ ਅੱਠ ਵਿਖੇ ਕੀਤੀ ਗਈ...

ਜਲੰਧਰ ਤੋਂ ਪਠਾਨਕੋਟ ਪੁਲ ਵਿਖੇ ਬੀਤੀ ਦੇਰ ਰਾਤ ਦੋ ਕਾਰਾਂ ਅਤੇ ਐਕਟਿਵਾ ਦਾ ਭਿਆਨਕ ਸੜਕ ਹਾਦਸਾ ਹੋਇਆ ਹੈ। ਜਿਸ ਚ ਮੌਕੇ ਤੇ ਕਾਰਾਂ ਅਤੇ ਐਕਟਿਵ ਸਵਾਰ ਲੋਕ ਜਖਮੀ ਹੋ ਗਏ। ਜਿਸ ਤੋਂ ਬਾਅਦ ਮੌਕੇ ਤੇ ਹੀ ਇਸ ਦੀ ਸ਼ਿਕਾਇਤ ਥਾਣਾ ਅੱਠ ਵਿਖੇ ਕੀਤੀ ਗਈ। ਦੁਰਘਟਨਾ ਵਾਲੇ ਸਥਾਨ ਥਾਣਾ ਅੱਠ ਦੇ ਏ ਐੱਸ ਆਈ ਮੰਗਤ ਰਾਮ ਆਪਣੀ ਪੁਲੀਸ ਟੀਮ ਦੇ ਨਾਲ ਪੁੱਜੇ। ਪੁਲਿਸ ਵਲੋਂ ਹਾਦਸੇ ਦਾ ਜਾਇਜਾ ਲਿਆ ਗਿਆ ਤੇ ਅਗੇ ਦੀ ਕਾਰਵਾਈ ਦਾ ਭਰੋਸਾ ਦਿੱਤਾ ਗਿਆ।  

ਪੁਲਿਸ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਠਾਨਕੋਟ ਪੁਲ ਵਿਖੇ ਦੋ ਕਾਰਾਂ ਤੇ ਇਕ ਐਕਟਿਵਾ ਦਾ ਸੜਕ ਹਾਦਸਾ ਹੋਇਆ ਹੈ ਅਤੇ ਪੀਡ਼ਤਾਂ ਨੂੰ ਨਿੱਜੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਹਾਲੇ ਤੱਕ ਨਹੀਂ ਲੱਗ ਪਾਇਆ ਕਿ ਇਕ ਕਾਰ ਚਾਲਕ ਕੌਣ ਸਨ ਅਤੇ ਕਾਰ ਦੇ ਵਿਚ ਕਿੰਨੇ ਕੁ ਵਿਅਕਤੀ ਸਵਾਰ ਸਨ ਤੇ ਐਕਟਿਵਾ ਤੇ ਵੀ ਨਹੀਂ ਪਤਾ ਕਿੰਨੇ ਕੁ ਵਿਅਕਤੀ ਸਵਾਰ ਸਨ। ਕਿਉਂਕਿ ਜਦੋਂ ਇਹ ਹਾਦਸਾ ਹੋਇਆ ਤਾਂ ਲੋਕਾਂ ਨੇ ਤੁਰੰਤ ਹੀ ਜ਼ਖ਼ਮੀਆਂ ਨੂੰ ਨਜ਼ਦੀਕੀ ਨਿੱਜੀ ਹਸਪਤਾਲ ਵਿਖੇ ਇਲਾਜ ਦੇ ਲਈ ਲੈ ਗਏ ਸਨ। 

ਫਿਲਹਾਲ ਪੁਲਸ ਵੱਲੋਂ ਕਰੇਨ ਦੀ ਮੱਦਦ ਨਾਲ ਕਾਰਾਂ ਨੂੰ ਪੁਲ ਤੋਂ ਹਟਾ ਕੇ ਮੁੜ ਤੋਂ ਰੋਡ ਚਾਲੂ ਕਰਵਾ ਦਿੱਤਾ ਗਿਆ ਹੈ ਅਤੇ ਕੁਝ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਦੂਰੋਂ ਕਾਰ ਚਾਲਕ ਵੱਲੋਂ ਰੇਸ ਲੱਗੀ ਹੋਈ ਸੀ ਜਿਸ ਕਾਰਨ ਇਹ ਸੜਕ ਹਾਦਸਾ ਹੋਇਆ ਹੈ। ਏਐੱਸਆਈ ਮੰਗਤ ਰਾਮ ਦਾ ਕਹਿਣਾ ਹੈ ਕਿ ਹੁਣ ਉਹ ਹਸਪਤਾਲ ਵਿਖੇ ਜਾ ਕੇ ਜ਼ਖਮੀਆਂ ਦੇ ਬਿਆਨ ਦਰਜ ਕਰਨਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਆਰੰਭ ਵਿੱਚ ਲਿਆਉਣਗੇ।

Get the latest update about JALANDHAR NEWS, check out more about JALANDJHAR ACCIDENT & TRUE SCOOP PUNJABI

Like us on Facebook or follow us on Twitter for more updates.