6 ਡਿਗਰੀ ਸੈਲਸੀਅਸ ਪਾਰੇ ਨੇ ਜਲੰਧਰ ਵਾਸੀਆਂ ਨੂੰ ਠੁਰ-ਠੁਰਾਉਣ ਤੇ ਕੀਤਾ ਮਜ਼ਬੂਰ, ਇਕ ਦੀ ਹੋਈ ਮੌਤ

ਜਲੰਧਰ 'ਚ ਕੱਲ੍ਹ ਹਲਕੀ ਧੁੱਪ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਸੀ, ਉੱਥੇ ਹੀ ਅੱਜ ਲੋਕ ਠੰਡ ਤੇ ਕੋਹਰੇ ਤੋਂ ਠੁਰ-ਠਹਿਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਜਲੰਧਰ 'ਚ ਅੱਜ ਪਾਰਾ 6 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ, ਜਿਸ ਨਾਲ ਆਵਾਜਾਈ ਨੂੰ...

ਜਲੰਧਰ— ਜਲੰਧਰ 'ਚ ਕੱਲ੍ਹ ਹਲਕੀ ਧੁੱਪ ਨਾਲ ਜਿੱਥੇ ਲੋਕਾਂ ਨੂੰ ਰਾਹਤ ਮਿਲੀ ਸੀ, ਉੱਥੇ ਹੀ ਅੱਜ ਲੋਕ ਠੰਡ ਤੇ ਕੋਹਰੇ ਤੋਂ ਠੁਰ-ਠਹਿਰਾਉਂਦੇ ਹੋਏ ਦਿਖਾਈ ਦੇ ਰਹੇ ਹਨ। ਜਲੰਧਰ 'ਚ ਅੱਜ ਪਾਰਾ 6 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ ਹੈ, ਜਿਸ ਨਾਲ ਆਵਾਜਾਈ ਨੂੰ ਵੀ ਕਾਫੀ ਪ੍ਰਭਾਵ ਪਿਆ ਹੈ। ਲੋਕ ਆਪਣੀਆਂ ਕਾਰਾਂ-ਗੱਡੀਆਂ ਦੀ ਲਾਈਟਾਂ ਜਲਾ ਕੇ ਆਪਣੇ ਵਾਹਨਾਂ ਨੂੰ ਹੌਲੀ ਚਲਾਉਂਦੇ ਦਿਖਾਈ ਦੇ ਰਹੇ ਹਨ। ਜਿੱਥੇ ਕੱਲ੍ਹ ਧੁੱਪ ਨਿਕਲਣ ਨਾਲ ਲੋਕਾਂ ਨੂੰ ਰਾਹਤ ਮਿਲੀ ਸੀ, ਉਥੇ ਹੀ ਅੱਜ ਫਿਰ ਤੋਂ ਧੁੰਦ ਤੇ ਕੋਹਰਾ ਪੈਣ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਠੰਡ ਕਾਰਨ ਉਨ੍ਹਾਂ ਤੋਂ ਘਰੋਂ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਹੈ। ਉਹ ਘਰੋਂ ਨਿਕਲਣ ਲੱਗੇ ਆਪਣੇ ਆਪ ਨੂੰ ਸ਼ਾਲ-ਟੋਪੀ ਪਾ ਕੇ ਘਰੋਂ ਕੰਮ ਲਈ ਨਿਕਲਦੇ ਹਨ ਤੇ ਕੋਹਰਾ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਜਲਾ ਕੇ ਆਪਣੇ ਵਾਹਨਾਂ ਨੂੰ ਹੌਲੀ ਚਲਾਉਣਾ ਪੈ ਰਿਹਾ ਹੈ।

ਦੁਕਾਨਦਾਰਾਂ ਦਾ ਕਹਿਣਾ ਹੈ ਕਿ ਠੰਡ ਜ਼ਿਆਦਾ ਹੋਣ ਕਾਰਨ ਉਨ੍ਹਾਂ ਕੋਲ੍ਹ ਗ੍ਰਾਹਕ ਵੀ ਬਹੁਤ ਘੱਟ ਗਿਣਤੀ 'ਚ ਆ ਰਹੇ ਹਨ। ਬੀਤੇ ਦਿਨ ਧੁੱਪ ਤੋਂ ਮਿਲੀ ਰਾਹਤ ਤੋਂ ਬਾਅਦ ਅੱਜ ਮੁੜ ਲੋਕਾਂ ਨੂੰ ਫਿਰ ਤੋਂ ਕੋਹਰੇ ਦਾ ਸਾਹਮਣਾ ਕਰਦੇ ਹੋਏ ਕਾਫੀ ਮੁਸ਼ਕਿਲਾਂ ਆ ਰਹੀਆਂ ਹਨ। ਦਿਨੋਂ-ਦਿਨ ਵੱਧ ਰਹੀ ਕੜਾਕੇ ਦੀ ਠੰਡ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਕਰ ਕੇ ਰੱਖਿਆ ਹੈ। ਉੱਥੇ ਇਸ ਵੱਧਦੀ ਠੰਡ ਨੇ ਇਕ ਵਿਅਕਤੀ ਨੂੰ ਆਪÎਣੀ ਲਪੇਟ 'ਚ ਲੈ ਲਿਆ ਹੈ, ਜਿਸ ਦੀ ਅੱਜ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਅਕਤੀ ਮਜ਼ਦੂਰੀ ਦਾ ਕੰਮ ਕਰਦਾ ਸੀ, ਜਿਸ ਦੀ ਪਛਾਣ ਹਾਲੇ ਤੱਕ ਨਹੀਂ ਹੋ ਪਾਈ ਹੈ। ਪੁਲਸ ਮ੍ਰਿਤਕ ਵਿਅਕਤੀ ਦੀ ਬਾਡੀ ਨੂੰ ਸਿਵਲ ਹਸਪਤਾਵ ਭੇਜ ਦਿੱਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪ੍ਰਵਾਸੀ ਵਿਅਕਤੀ ਰਾਤ ਸੜਕ ਦੇ ਕਿਨਾਰੇ ਸਰਦੀ 'ਚ ਸੋਇਆ ਹੋਇਆ ਸੀ, ਜਿਸ ਦੀ ਸਵੇਰੇ ਮੌਤ ਹੋ ਗਈ।

Get the latest update about Punjab News, check out more about News In Punjabi, Jalandhar Cold News, Jalandhar Weather News & Weather News

Like us on Facebook or follow us on Twitter for more updates.