ਜਲੰਧਰ: SYL ਅਤੇ ਰਿਹਾਈ ਗੀਤਾਂ 'ਤੇ ਲੱਗੇ ਬੈਨ ਦੇ ਵਿਰੋਧ 'ਚ ਯੂਥ ਅਕਾਲੀ ਦਲ ਨੇ ਕੱਢਿਆ ਰੋਸ ਮਾਰਚ

ਰੋਸ ਮਾਰਚ ਕਰ ਰਹੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਵੱਲੋਂ ਜੋ ਗੀਤਾ ਵਿਚ ਸੱਚ ਬੋਲਿਆ। ਉਸ ਤੋਂ ਕੇਂਦਰ ਸਰਕਾਰ ਡਰ ਗਈ ਹੈ ਅਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ...

ਜਲੰਧਰ ਦੇ ਡੀਸੀ ਦਫਤਰ ਵਿਖੇ ਅੱਜ ਯੂਥ ਅਕਾਲੀ ਦਲ ਜਲੰਧਰ ਅਤੇ ਦਿਹਾਤੀ ਵੱਲੋਂ ਮੋਟਰਸਾਈਕਲ, ਟਰੈਕਟਰ 'ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਅਤੇ ਇਸ ਰੋਸ ਮਾਰਚ ਕਰਨ ਦਾ ਮੁੱਖ ਕਾਰਨ ਇਹ ਹੈ ਕਿ ਜੋ ਕੇਂਦਰ ਸਰਕਾਰ ਵੱਲੋਂ ਸਿੱਧੂ ਮੂਸੇ ਵਾਲੇ ਦੇ ਗੀਤ ਤੇ ਕੰਵਰ ਗਰੇਵਾਲ ਦੇ ਗੀਤ ਨੂੰ ਬੈਨ ਕਰ ਦਿੱਤਾ ਗਿਆ ਹੈ।

ਸਬੰਧੀ ਜਾਣਕਾਰੀ ਦਿੰਦੇ ਹੋਏ ਰੋਸ ਮਾਰਚ ਕਰ ਰਹੇ ਯੂਥ ਅਕਾਲੀ ਦਲ ਦੇ ਆਗੂਆਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦਾ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਅਤੇ ਕੰਵਰ ਗਰੇਵਾਲ ਵੱਲੋਂ  ਜੋ ਗੀਤਾ ਵਿਚ ਸੱਚ ਬੋਲਿਆ। ਉਸ ਤੋਂ ਕੇਂਦਰ ਸਰਕਾਰ ਡਰ ਗਈ ਹੈ ਅਤੇ ਸੱਚ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇ ਵਾਲੇ ਨੇ ਆਪਣੇ ਐੱਸਵਾਈਐੱਲ ਗੀਤ ਵਿਚ ਹਰ ਇੱਕ ਗੱਲ ਸੱਚ ਹੀ ਲਿਖੀ ਹੈ ਕਿਉਂਕਿ ਨਾ ਤਾਂ ਉਹ ਚੰਡੀਗੜ੍ਹ ਦੇ ਸਕਦੇ ਹਨ ਅਤੇ ਨਾ ਹੀ ਪੰਜਾਬ ਦੀ ਇੱਕ ਬੂੰਦ ਕਿਸੇ ਨੂੰ ਦੇ ਸਕਦੇ ਹਨ। ਦੂਜਾ ਕੰਵਰ ਗਰੇਵਾਲ ਵੱਲੋਂਗੀਤ ਰਿਹਾਈ 'ਚ ਚੌਦਾਂ ਸਾਲ ਤੋਂ ਬੰਦੀ ਸਿੱਖਾਂ ਦੀ ਰਿਹਾਈ ਦੀ ਗੱਲ ਆਖੀ ਹੈ ਉਹ ਵੀ ਸਹੀ ਹੈ ਅਤੇ ਕੇਂਦਰ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। ਜਿਹੜੇ ਸਿੱਖਾਂ ਨੇ ਆਪਣੀ ਚੌਦਾਂ ਸਾਲ ਦੀ ਸਜ਼ਾ ਪੂਰੀ ਕਰ ਦਿੱਤੀ ਹੈ ਉਨ੍ਹਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦਾ ਐਸਵਾਈਐਲ ਗੀਤ ਤੀਜੇ ਦਿਨ ਹੀ 3 ਕਰੋਡ਼ 70 ਲੱਖ ਤੋਂ ਵੀ ਵੱਧ ਪਾਰ ਕਰ ਗਿਆ ਸੀ। ਜਿਸ ਤੋਂ ਕੇਂਦਰ ਸਰਕਾਰ ਡਰ ਗਈ ਅਤੇ ਇਨ੍ਹਾਂ ਗੀਤਾਂ ਨੂੰ ਬੈਨ ਕਰ ਅੰਦੋਲਨ ਨੇ ਮੰਗ ਰੱਖੀ ਹੈ ਕਿ ਇਹ ਗੀਤਾਂ ਨੂੰ ਚਾਲੂ ਕਰਵਾਇਆ ਜਾਵੇ। ਇਸ ਦੇ ਸਬੰਧ ਵਿਚ ਉਨ੍ਹਾਂ ਵੱਲੋਂ ਰਾਜਪਾਲ ਦੇ ਨਾਮ ਜਲੰਧਰ ਦੇ ਏਡੀਸੀ ਹਰਪ੍ਰੀਤ ਸਿੰਘ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਇਹ ਮੰਗ ਨਾ ਮੰਨੀ ਤਾਂ ਰੋਸ ਹੋਰ ਉੱਚੇ ਲੈਵਲ ਤੇ ਜਾਵੇਗਾ ਅਤੇ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀ ਗੁੰਡਾਗਰਦੀ ਤੋਂ ਡਰਨ ਵਾਲੇ ਨਹੀਂ ਹਨ।

Get the latest update about jalandhar dc office, check out more about rihai song ban, jalandhar news, protest againt centre goct & ban song

Like us on Facebook or follow us on Twitter for more updates.