ਜਲੰਧਰ 'ਚ ਬੇਖੌਫ ਲੁਟੇਰੇ: ਕੋਠੀ 'ਚ ਯੁਵਕ ਨੂੰ ਬਣਾਇਆ ਬੰਧਕ, ਗੰਨ ਪੁਆਇੰਟ ਤੇ ਲੁੱਟੀ ਨਕਦੀ ਤੇ ਲੱਖਾਂ ਦੇ ਗਹਿਣੇ

ਪੰਜਾਬ 'ਚ ਲਗਾਤਾਰ ਵੱਧ ਰਹੇ ਲੁੱਟ-ਖੋਰੀ ਤੇ ਧੋਖਾ ਧੜੀ ਦੇ ਮਾਮਲੇਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਚੋਰ ਲੁਟੇਰਿਆਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਨਵਾਂ ਮਾਮਲਾ ਦੇਖਣ ਨੂੰ ਮਿਲਿਆ ਹੈ ਜਲੰਧਰ ਦੀਪ ਨਗਰ, ਕੈਂਟ ਦੇ ਨਾਲ ਲੱਗਦੀ ਨਿਊ ਡਿਫੈਂਸ ਕਲੋਨੀ ਜਿਥੇ ਲੁਟੇਰਿਆਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ...

ਜਲੰਧਰ:- ਪੰਜਾਬ 'ਚ ਲਗਾਤਾਰ ਵੱਧ ਰਹੇ ਲੁੱਟ-ਖੋਰੀ ਤੇ ਧੋਖਾ ਧੜੀ ਦੇ ਮਾਮਲੇਘੱਟ ਹੋਣ ਦਾ ਨਾਮ ਨਹੀਂ ਲੈ ਰਹੇ ਹਨ। ਚੋਰ ਲੁਟੇਰਿਆਂ ਦੇ ਹੋਂਸਲੇ ਹਰ ਦਿਨ ਵੱਧ ਰਹੇ ਹਨ। ਨਵਾਂ ਮਾਮਲਾ ਦੇਖਣ ਨੂੰ ਮਿਲਿਆ ਹੈ ਜਲੰਧਰ ਦੀਪ ਨਗਰ, ਕੈਂਟ ਦੇ ਨਾਲ ਲੱਗਦੀ ਨਿਊ ਡਿਫੈਂਸ ਕਲੋਨੀ ਜਿਥੇ ਲੁਟੇਰਿਆਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਹੈ। ਜਾਣਕਾਰੀ ਮੁਤਾਬਿਕ ਨਿਊ ਡਿਫੈਂਸ ਕਲੋਨੀ ਵਿੱਚ ਸ਼ਨੀਵਾਰ ਨੂੰ ਲੁਟੇਰਿਆਂ ਨੇ ਦਿਨ ਦਿਹਾੜੇ ਇਕ ਕੋਠੀ 'ਚ ਇੱਕ ਨੌਜਵਾਨ ਨੂੰ ਬੰਧਕ ਬਣਾ ਲਿਆ ਅਤੇ ਲੱਖਾਂ ਦੇ ਗਹਿਣੇ, ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਤੋਂ ਬਾਅਦ ਜਲੰਧਰ ਪੁਲਿਸ ਵੱਲੋਂ ਹਾਈ ਅਲਰਟ ਕਰ ਦਿੱਤਾ ਗਿਆ ਹੈ।


ਜਾਣਕਾਰੀ ਦੇਂਦਿਆਂ ਦੀਪ ਨਗਰ ਵਾਸੀ ਜਗਤ ਸਿੰਘ ਨੇ ਦੱਸਿਆ ਕਿ ਉਹ ਦੀਪ ਨਗਰ ਵਿੱਚ ਆਪਣੇ ਮਾਮੇ ਅਤੇ ਦਾਦੀ ਨਾਲ ਰਹਿੰਦਾ ਹੈ। ਉਹ ਸਵੇਰੇ ਆਪਣੇ ਕੰਮ 'ਤੇ ਗਿਆ ਹੋਇਆ ਸੀ। ਉਹ ਘਰ ਵਿਚ ਇਕੱਲਾ ਸੀ। ਇਸੇ ਦੌਰਾਨ ਹੈਲਮੇਟ ਪਹਿਨੇ ਲੁਟੇਰੇ ਉਸ ਦੇ ਘਰ ਅੰਦਰ ਦਾਖ਼ਲ ਹੋ ਗਏ। ਉਸ ਨੂੰ ਦਾਤਰ ਅਤੇ ਪਿਸਤੌਲ ਦਿਖਾ ਕੇ ਸਾਮਾਨ ਸੌਂਪਣ ਲਈ ਕਿਹਾ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ ਅਤੇ ਮੂੰਹ 'ਤੇ ਟੇਪ ਲਗਾ ਦਿੱਤੀ। ਲੁਟੇਰਿਆਂ ਨੇ ਘਰ ਦਾ ਸਾਰਾ ਸਮਾਨ ਪਲਟ ਦਿੱਤਾ ਅਤੇ ਅਲਮਾਰੀ ਵਿੱਚ ਪਏ ਗਹਿਣੇ ਲੁੱਟ ਕੇ ਫ਼ਰਾਰ ਹੋ ਗਏ।

ਜਗਤ ਸਿੰਘ ਨੇ ਦੱਸਿਆ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਰਹੇ ਸਨ, ਇਸ ਦੌਰਾਨ ਉਸ ਨੇ ਖੁਦ ਪੈਰ ਖੋਲ੍ਹ ਕੇ ਛੱਤ ਤੋਂ ਦੂਜੇ ਪਾਸੇ ਛਾਲ ਮਾਰ ਦਿੱਤੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਉਸ ਨੇ ਦੱਸਿਆ ਕਿ ਲੁਟੇਰੇ ਕਰੀਬ 12 ਲੱਖ ਦੇ ਗਹਿਣੇ ਲੈ ਗਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Get the latest update about RUBBERY IN DEFENCE COLONY, check out more about CRIME, JALANDHAR POLICE, PUNJAB POLICE & JALANDHAR

Like us on Facebook or follow us on Twitter for more updates.