ਜਲੰਧਰ: ਨਸ਼ਾ ਕਰਨ ਤੋ ਰੋਕਣ ਤੇ ਨੌਜਵਾਨਾਂ ਨੇ ਪਰਿਵਾਰ ਤੇ ਕੀਤਾ ਜਾਨਲੇਵਾ ਹਮਲਾ, ਕੁੜੀ ਦੇ ਕੱਪੜੇ ਫਾੜੇ

ਤਾਜ਼ਾ ਮਾਮਲਾ ਜਲੰਧਰ ਵਿਖੇ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਬੀਤੀ ਰਾਤ ਬਸਤੀਆਂ ਵਿੱਚ ਲਸੂੜੀ ਮੁਹੱਲੇ ਵਿੱਚ ਇੱਕ ਘਰ ਦੇ ਬਾਹਰ ਨਸ਼ਾ ਕਰਨ ਤੋਂ ਰੋਕਣ ਤੇ ਨੌਜਵਾਨਾਂ ਨੇ ਇਕ ਪਰਿਵਾਰ ਤੇ ਘਰ ਦੇ ਅੰਦਰ ਵੜ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ...

ਜਲੰਧਰ ਵਿਖੇ ਲਗਾਤਾਰ ਹੀ ਨਸ਼ਾ ਵਧਦਾ ਹੀ ਜਾ ਰਿਹਾ ਹੈ ਅਤੇ ਆਏ ਦਿਨ ਹੀ ਨਸ਼ੇ ਦੇ ਲਈ ਲੁੱਟ ਅਤੇ ਚੋਰੀ ਦੀਆਂ ਵਾਰਦਾਤਾਂ ਵੀ ਆਮ ਹੋ ਗਈਆਂ ਹਨ ਅਤੇ ਜਦੋਂ ਹੁਣ ਇਨ੍ਹਾਂ ਨੂੰ ਨਸ਼ਾ ਕਰਨ ਤੋਂ ਰੋਕੇ ਤਾਂ ਨਸ਼ਿਆਂ ਦੇ ਆਦੀ ਵੱਲੋਂ ਉਨ੍ਹਾਂ ਉਤੇ ਹਮਲਾ ਵੀ ਕਰ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਜਲੰਧਰ ਵਿਖੇ ਦੇਖਣ ਨੂੰ ਮਿਲਿਆ ਹੈ ਜਿੱਥੇ ਕਿ ਬੀਤੀ ਰਾਤ ਬਸਤੀਆਂ ਵਿੱਚ ਲਸੂੜੀ ਮੁਹੱਲੇ ਵਿੱਚ ਇੱਕ ਘਰ ਦੇ ਬਾਹਰ ਨਸ਼ਾ ਕਰਨ ਤੋਂ ਰੋਕਣ ਤੇ ਨੌਜਵਾਨਾਂ ਨੇ ਇਕ ਪਰਿਵਾਰ ਤੇ ਘਰ ਦੇ ਅੰਦਰ ਵੜ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਘਰ ਦੇ ਮਾਲਿਕ ਦਾ ਸਿਰ ਫੋਰਡ ਦਿਤਾ ਤੇ ਕੁੜੀ ਦੇ ਕੱਪੜੇ ਵੀ ਫਾੜ ਦਿੱਤੇ  ।

ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਘਰ ਦੇ ਮਾਲਿਕ ਦੇਵ ਸ਼ਰਮਾ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਘਰ ਦੇ ਬਾਹਰ ਇਕ ਦੁਕਾਨ ਬਣਾ ਰੱਖੀ ਹੈ ਰੋਜ਼ ਨਸ਼ਾ ਕਰਨ ਵਾਲੇ ਲਸੂੜੀ ਮੁਹੱਲੇ ਦੇ ਹੀ ਕੁਝ ਨੌਜਵਾਨ ਉੱਥੇ ਆ ਕੇ  ਰਾਤ ਨੂੰ ਬੈਠ ਜਾਂਦੇ ਹਨ ਅਤੇ ਗੰਦੀ ਗੰਦੀਆਂ ਗਾਲ੍ਹੀਆਂ ਵੀ ਕੱਢਦੀਆਂ ਹਨ ਸਿਗਰਟ ਵਿਚ ਭਰ ਕੇ ਨਸ਼ਾ ਕਰਦੇ ਹਨ ਉਹ ਕਈ ਦਿਨਾਂ ਤੋਂ ਇਨ੍ਹਾਂ ਨੂੰ ਟੋਕਦੇ ਅਤੇ ਰੋਕਦੇ ਆ ਰਹੇ ਹਨ ਲੇਕਿਨ ਉਹ ਹਰ ਰੋਜ਼  ਇੱਥੇ ਆ ਕੇ ਨਸ਼ਾ ਕਰਦੇ ਹਨ। 


ਪੀੜ੍ਹਤ ਨੇ ਦੱਸਿਆ ਹੈ ਕਿ ਮੁਹੱਲੇ ਦੇ ਪਿਊਸ਼ ਆਯੂਸ਼ ਅਤੇ ਵਿਵੇਕ ਨਾਮ ਦੇ ਲੜਕੇ ਆਪਣੇ ਸਾਥੀਆਂ ਦੇ ਨਾਲ ਉਨ੍ਹਾਂ ਦੀ ਦੁਕਾਨ ਦੇ ਥੜ੍ਹੇ ਤੇ ਬੈਠ ਕੇ ਨਸ਼ਾ ਕਰਦੇ ਹਨ ਜਦੋਂ ਉਨਾਂ ਨੂੰ ਰੋਕਿਆ ਤਾਂ ਉਹ ਲੜਾਈ ਤੇ ਉਤਰ ਆਏ ਮੁਹੱਲੇ ਵਿੱਚ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਣ ਲੱਗੇ ਜਦੋਂ ਉਨ੍ਹਾਂ ਨੇ ਦੇਰ ਰਾਤ ਨੂੰ  ਆਪਣੇ ਆਪਣੇ ਘਰਾਂ ਨੂੰ ਜਾਣ ਨੂੰ ਕਿਹਾ ਤਾਂ ਗਾਲੀਆਂ ਦੇਣ ਤੋਂ ਰੋਕਿਆ ਤਾਂ ਉਨ੍ਹਾਂ ਨੇ ਫੋਨ ਕਰਕੇ ਆਪਣੇ ਕੁਝ ਹੋਰ ਸਾਥੀਆਂ ਨੂੰ ਮੌਕੇ ਤੇ ਬੁਲਾ ਦਿੱਤਾ ਸਾਰੇ ਹੀ ਯੁਵਕਾਂ ਨੇ ਘਰ ਤੇ ਧਾਵਾ ਬੋਲ ਦਿੱਤਾ ਅਤੇ ਘਰ ਵਿੱਚ ਵੜ ਕੇ ਘਰ ਦੇ ਮਾਲਿਕ ਦਾ ਸਿਰ ਫਾੜ ਦਿੱਤਾ ਅਤੇ ਕੁੜੀ ਦੇ ਕੱਪੜੇ ਵੀ ਫਾੜ ਦਿੱਤੇ ਤੇ ਜੰਮ ਕੇ ਕੁੱਟਮਾਰ ਵੀ ਕੀਤੀ

ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਹੈ ਕਿ ਉਹਨਾਂ ਨੇ ਇਸ ਦੀ ਸ਼ਿਕਾਇਤ ਥਾਣਾ ਪੰਜ ਦੀ ਪੁਲੀਸ ਨੂੰ ਦੇ ਦਿੱਤੀ ਹੈ ਮੌਕੇ ਤੇ ਪੁਲਿਸ ਵੀ ਆਈ ਸੀ ਅਤੇ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਫਿਲਹਾਲ ਹੁਣ ਉਹਨਾਂ ਨੇ ਮਾਮਲਾ ਦਰਜ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਨੇ ਹਮਲਾਵਰਾਂ ਦੇ ਪਰਿਵਾਰ ਵਾਲਿਆਂ ਨੂੰ ਕਿਹਾ ਹੈ ਕਿ ਉਹ ਆਪਣੇ ਆਪਣੇ ਬੱਚਿਆਂ ਨੂੰ ਲੈ ਕੇ ਥਾਣੇ ਬੀਜਣ ਪੁੱਜਣ ਅਤੇ ਉੱਥੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ।



Get the latest update about JALANDHAR NEWS, check out more about JALANDHAR NEWS, CRIME, POLICE & LASURI MOHALLA JALANDHAR

Like us on Facebook or follow us on Twitter for more updates.