ਜਲ੍ਹਿਆਂ ਵਾਲਾ ਬਾਗ 2 ਮਹੀਨੇ ਲਈ ਰਹੇਗਾ ਬੰਦ, ਹੋ ਰਿਹੈ ਰੇਨੋਵੇਸ਼ਨ

ਸ਼ਹੀਦ ਸਥਾਨ ਜਲ੍ਹਿਆਂ ਵਾਲੇ ਬਾਗ ਨੂੰ ਪਹਿਲੀ ਵਾਰ 2 ਮਹੀਨੇ ਲਈ ਸੈਲਾਨੀਆਂ ਲਈ ...

ਅੰਮ੍ਰਿਤਸਰ — ਸ਼ਹੀਦ ਸਥਾਨ ਜਲ੍ਹਿਆਂ ਵਾਲੇ ਬਾਗ ਨੂੰ ਪਹਿਲੀ ਵਾਰ 2 ਮਹੀਨੇ ਲਈ ਸੈਲਾਨੀਆਂ ਲਈ ਬੰਦ ਕੀਤਾ ਜਾ ਰਿਹਾ ਹੈ। ਜਲਿਆਂਵਾਲਾ ਬਾਗ ਦੀ ਸ਼ਤਾਬਦੀ ਨੂੰ ਲੈ ਕੇ ਇੱਥੇ ਵੱਡੇ ਪੱਧਰ 'ਤੇ ਰੇਨੋਵੇਸ਼ਨ ਦਾ ਕੰਮ ਚੱਲ ਰਿਹਾ ਹੈ, ਜਿਸ ਦੀ ਵਜ੍ਹਾ ਕਾਰਨ ਇਸ ਨੂੰ ਸੈਲਾਨੀਆਂ ਲਈ 15 ਫਰਵਰੀ 2020 ਤੋਂ ਲੈ ਕੇ 12 ਅਪ੍ਰੈਲ 2020 ਤੱਕ ਬੰਦ ਰੱਖਿਆ ਜਾਵੇਗਾ, ਇੱਥੇ ਪਹੁੰਚ ਰਹੇ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਲੋਕ ਜਦੋਂ ਅੰਮ੍ਰਿਤਸਰ ਆਉਂਦੇ ਹਨ ਤਾਂ ਉਨ੍ਹਾਂ ਦੇ ਅੰਦਰ ਹਰਮੰਦਰ ਸਾਹਿਬ ਮੱਥਾ ਟੇਕਣ ਤੋਂ ਇਲਾਵਾ ਇਹ ਇੱਛਾ ਹੁੰਦੀ ਹੈ ਕਿ ਉਹ ਇੱਥੇ ਸ਼ਹੀਦਾਂ ਨੂੰ ਮੱਥਾ ਟੇਕਣ ਲਈ ਪਹੁੰਚੇ। ਇਸ ਲਈ ਇਸ ਨੂੰ ਮੁਕੰਮਲ ਤੌਰ 'ਤੇ ਬੰਦ ਨਹੀਂ ਕਰਨਾ ਚਾਹੀਦਾ, ਇੱਥੇ ਪਹੁੰਚਣ ਵਾਲੇ ਸੈਲਾਨੀਆਂ 'ਚ ਇਸ ਗੱਲ ਨੂੰ ਲੈ ਕੇ ਸ਼ੱਕੀ ਵੀ ਪਾਇਆ ਗਿਆ ਹੈ ਕਿ ਕਿਤੇ ਅਜਿਹਾ ਨਾ ਹੋਵੇ ਕਿ ਰੇਨੋਵੇਸ਼ਨ ਦੇ ਨਾਮ 'ਤੇ ਜਿਲ੍ਹਿਆਂ ਵਾਲੇ ਬਾਗ ਨੂੰ ਇਕ ਸ਼ਹੀਦਾਂ ਦੀ ਪ੍ਰੇਰਨਾ ਦੇਣ ਵਾਲੀ ਯਾਦਗਾਰ ਤੋਂ ਬਦਲ ਕੇ ਸਿਰਫ ਇਕ ਸੁੰਦਰ ਸੈਰ-ਸਪਾਟਾ ਨਾ ਬਣਾ ਦਿੱਤਾ ਜਾਵੇ, ਇਨ੍ਹਾਂ ਸੈਲਾਨੀਆਂ ਦਾ ਕਹਿਣਾ ਸੀ ਕਿ ਜੇਕਰ ਅਜਿਹਾ ਹੋਇਆ ਤਾਂ ਆਉਣ ਵਾਲੀਆਂ ਪੀੜ੍ਹੀਆਂ ਆਪਣੇ ਇਤਿਹਾਸ ਨੂੰ ਨਹੀਂ ਜਾਣ ਸਕਣਗੀਆਂ ਅਤੇ ਉਨ੍ਹਾਂ ਨੂੰ ਇੱਥੋ ਪ੍ਰੇਰਨਾ ਨਹੀਂ ਮਿਲੇਗੀ।

ਲੁਧਿਆਣਾ STF ਤੋੜ ਰਹੀ ਨਸ਼ਾ ਤੱਸਕਰਾਂ ਦੀ ਸਪਲਾਈ ਚੇਨ

Get the latest update about 13 March, check out more about True Scoop News, 15 February, Closed & Punjab News

Like us on Facebook or follow us on Twitter for more updates.