ਪੰਜਾਬੀਆਂ ਦੇ ਸੀਨੇ ਕਦੇ ਨਾ ਭਰਨ ਵਾਲਾ ਜ਼ਖਮ 'ਜਲ੍ਹਿਆਂਵਾਲਾ ਬਾਗ ਸਾਕਾ'

ਜਲ੍ਹਿਆਂਵਾਲਾ ਬਾਗ ਸਾਕਾ ਭਾਰਤ ਦੇ ਇਤਿਹਾਸ ਦੀ ਅਜਿਹੀ ਘਟਨਾ ਹੈ, ਜਿਸ ਸ਼ਾਇਦ ਹੀ ਕਿਸੇ ਨੂੰ ਕੁਝ ਦੱਸ...

ਜਲ੍ਹਿਆਂਵਾਲਾ ਬਾਗ ਸਾਕਾ ਭਾਰਤ ਦੇ ਇਤਿਹਾਸ ਦੀ ਅਜਿਹੀ ਘਟਨਾ ਹੈ, ਜਿਸ ਸ਼ਾਇਦ ਹੀ ਕਿਸੇ ਨੂੰ ਕੁਝ ਦੱਸਣ ਦੀ ਲੋੜ ਹੋਵੇ। ਇਹ ਸਾਕਾ ਪੰਜਾਬੀਆਂ ਦੇ ਸੀਨੇ ਉੱਤੇ ਇਕ ਅਜਿਹਾ ਜ਼ਖਮ ਹੈ ਜੋ ਕਦੇ ਭਰਿਆ ਨਹੀਂ ਜਾ ਸਕਦਾ। 13 ਅਪ੍ਰੈਲ ਨੂੰ ਜਲ੍ਹਿਆਂਵਾਲਾ ਬਾਗ਼, ਜੋ ਕਿ ਅੰਮ੍ਰਿਤਸਰ ’ਚ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਹੈ, ਵਿਖੇ ਵਿਸਾਖੀ ਵਾਲੇ ਦਿਨ ਅੰਗਰੇਜ਼ਾਂ ਦੇ Rowlatt Act ਦਾ ਵਿਰੋਧ ਕਰਨ ਲਈ ਲੋਕ ਇਕੱਠੇ ਹੋਏ ਸਨ। ਇਹ ਵਿਰੋਧ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾ ਰਿਹਾ ਸੀ, ਜਿਸ ’ਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ ਸਨ। ਅੰਗਰੇਜ਼ੀ ਫੌਜ ਨੇ ਜਲ੍ਹਿਆਂਵਾਲਾ ਬਾਗ਼ ਨੂੰ ਚਾਰੇ ਪਾਸਿਆਂ ਤੋਂ ਘੇਰਿਆ ਹੋਇਆ ਸੀ। ਇੱਥੇ ਆਉਣ ਤੇ ਜਾਣ ਲਈ ਇਕ ਹੀ ਰਸਤਾ ਹੈ। ਜਿਸ ਸਮੇਂ ਇੱਥੇ ਸਭਾ ਹੋ ਰਹੀ ਸੀ ਤੇ ਲੋਕ ਸ਼ਾਂਤੀਪੂਰਨ ਦੂਜਿਆਂ ਨੂੰ ਸੁਣ ਰਹੇ ਸਨ, ਉਦੋਂ ਜਨਰਲ ਡਾਇਰ ਆਪਣੇ ਫੌਜ ਨਾਲ ਉੱਥੇ ਪਹੁੰਚਿਆ। ਉਸ ਨੇ ਇੱਥੋਂ ਨਿਕਲਣ ਵਾਲਾ ਰਸਤਾ ਬੰਦ ਕਰ ਦਿੱਤਾ। ਲੋਕਾਂ ਦਾ ਧਿਆਨ ਹੌਲੀ-ਹੌਲੀ ਉਸ ਵੱਲ ਜਾ ਰਿਹਾ ਸੀ।

ਜਲ੍ਹਿਆਂਵਾਲੇ ਬਾਗ਼ ’ਚ ਬੈਠੇ ਲੋਕਾਂ ਦੇ ਪਿੱਛੇ ਇਕ-ਇਕ ਕਰ ਕੇ ਰਾਈਫਲ ਲਈ ਫੌਜੀ ਆਪਣੀ ਪੁਜੀਸ਼ਨ ਲੈ ਰਹੇ ਸਨ। ਇਕ-ਇਕ ਕਰ ਕੇ ਸਾਰੇ ਫੌਜੀਆਂ ਨੇ ਲੋਕਾਂ ’ਤੇ ਨਿਸ਼ਾਨਾ ਵਿੰਨਿ੍ਹਆ। ਹੁਣ ਇਕ ਇਸ਼ਾਰਾ ਮਿਲਣ ਦੀ ਦੇਰੀ ਸੀ। ਜਿਵੇਂ ਹੀ ਡਾਇਰ ਨੇ ਫਾਇਰ ਬੋਲਿਆ ਅੰਗਰੇਜ਼ੀ ਹਕੂਮਤ ਵਿਚ ਕੰਮ ਕਰ ਰਹੇ ਜਵਾਨਾਂ ਨੇ ਆਪਣੀ ਰਾਈਫਲ ਦੇ ਮੂੰਹ ਖੋਲ੍ਹ ਦਿੱਤੇ ਤੇ ਦੇਖਦੇ ਹੀ ਦੇਖਦੇ ਉੱਥੇ ਹਾਹਾਕਾਰ ਮੱਚ ਗਈ। ਹਫੜਾ ਦਫੜੀ 'ਚ ਲੋਕ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਜਲ੍ਹਿਆਂਵਾਲੇ ਬਾਗ਼ ’ਚ ਮੌਜੂਦ ਖੂਹ ’ਚ ਲੋਕਾਂ ਨੇ ਆਪਣੀ ਜਾਨ ਬਚਾਉਣ ਲਈ ਛਾਲਾਂ ਮਾਰ ਦਿੱਤੀਆਂ ਪਰ ਉਨ੍ਹਾਂ ਦੀ ਕਿਸਮਤ ਚੰਗੀ ਨਹੀਂ ਸੀ। ਕਿਹਾ ਜਾਂਦਾ ਹੈ ਕਿ ਇਹ ਖੂਹ ਲਾਸ਼ਾਂ ਨਾਲ ਭਰ ਗਿਆ ਸੀ।

ਦੱਸਣਯੋਗ ਹੈ ਕਿ ਜਿਸ ਰੌਲੇਟ ਐਕਟ ਦਾ ਵਿਰੋਧ ਕਰਨ ਲਈ ਜਲ੍ਹਿਆਂਵਾਲੇ ਬਾਗ਼ ’ਚ ਸਭਾ ਹੋ ਰਹੀ ਸੀ ਉਹ ਦਰਅਸਲ 1915 ’ਚ ਲਾਗੂ ਹੋਇਆ ਸੀ। ਇਸ ਨੂੰ ਇਕ ਬਿ੍ਰਟਿਸ਼ ਜੱਜ ਸਿਡਨੀ ਰੌਲੇਟ ਦੀ ਪ੍ਰਧਾਨਗੀ ’ਚ Sedition Committee ਨੇ ਸੁਝਾਇਆ ਸੀ। ਇਹ ਐਕਟ ਭਾਰਤ ’ਚ ਚੱਲ ਰਹੇ ਆਜ਼ਾਦੀ ਦੇ ਸੰਗ੍ਰਾਮ ’ਤੇ ਰੋਕ ਲਗਾ ਸਕਦਾ ਸੀ। ਇਸ ਐਕਟ ਅਨੁਸਾਰ ਬਿ੍ਰਟਿਸ਼ ਸਰਕਾਰ ਪ੍ਰੈੱਸ ’ਤੇ ਸੈਂਸਰਸ਼ਿਪ ਲਗਾ ਸਕਦੀ ਸੀ, ਆਗੂਆਂ ਨੂੰ ਬਿਨਾਂ ਕਿਸੇ ਦੋਸ਼ ਦੇ ਜੇਲ੍ਹ ’ਚ ਰੱਖ ਸਕਦੀ ਸੀ। ਕੁੱਲ ਮਿਲਾ ਕੇ ਇਸ ਦਾ ਮਕਸਦ ਬਿ੍ਰਟਿਸ਼ ਸ਼ਾਸਨ ਦੇ ਖ਼ਿਲਾਫ਼ ਤੇ ਦੇਸ਼ ਹੀ ਆਜ਼ਾਦੀ ਦੀ ਮੰਗ ਨੂੰ ਖ਼ਤਮ ਕਰਨਾ ਸੀ, ਜਿਸ ਦੇ ਖ਼ਿਲਾਫ਼ ਸਾਰਾ ਦੇਸ਼ ਇਕਜੁਟ ਹੋ ਗਿਆ ਸੀ।

Get the latest update about chest Punjabis, check out more about Jallianwala bagh, Truescoop News, Vaisakhi & Truescoop

Like us on Facebook or follow us on Twitter for more updates.