ਸ਼ਹੀਦੀਆਂ ਦਾ ਜਾਮ ਪੀਣ ਵਾਲਿਆਂ ਦੇ ਪਰਿਵਾਰਾਂ ਲਈ ਵੀ ਨਹੀਂ ਖੋਲਿਆ ਗਿਆ ਜਲਿਆਂਵਾਲਾ ਬਾਗ, ਕੀਤਾ ਪ੍ਰਦਰਸ਼ਨ

13 ਅਪ੍ਰੈਲ 1919 ਜਲਿਆਂਵਾਲਾ ਬਾਗ ਸਾਕੇ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਰਿਵਾਰਾਂ ਵ...

ਅੰਮ੍ਰਿਤਸਰ: 13 ਅਪ੍ਰੈਲ 1919 ਜਲਿਆਂਵਾਲਾ ਬਾਗ ਸਾਕੇ ਵਿਚ ਸ਼ਹਾਦਤ ਦਾ ਜਾਮ ਪੀਣ ਵਾਲੇ ਪਰਿਵਾਰਾਂ ਵਲੋਂ ਬਣਾਈ ਸੰਸਥਾ ਪੰਜਾਬ ਪ੍ਰਦੇਸ਼ ਸਵਤੰਤਰਤਾ ਸੈਨਾਨੀ ਉਤਰਾਧਿਕਾਰੀ ਸੰਗਠਨ ਦੇ ਮੈਂਬਰ ਜੋ ਕਿ ਅੱਜ ਅੰਮ੍ਰਿਤਸਰ ਵਿਖੇ ਜਲਿਆਂਵਾਲਾ ਬਾਗ ਵਿਚ ਆਪਣੇ ਪਰਿਵਾਰਕ ਮੈਬਰਾਂ ਨੂੰ ਸਰਧਾਂਜਲੀ ਦੇਣ ਪਹੁੰਚੇ ਸਨ ਪਰ ਕੇਂਦਰ ਸਰਕਾਰ ਦੀ ਨੀਤੀਆਂ ਦੇ ਚਲਦਿਆਂ ਕਾਫੀ ਲੰਮੇ ਸਮੇਂ ਤੋਂ ਬੰਦ ਪਏ ਜਲਿਆਂਵਾਲਾ ਬਾਗ ਨੂੰ ਉਨ੍ਹਾਂ ਲਈ ਨਹੀਂ ਖੋਲਿਆ ਗਿਆ ਜਿਸ ਦੇ ਰੋਸ ਵਜੋਂ ਉਨ੍ਹਾਂ ਵਲੋਂ ਜਲਿਆਂਵਾਲਾ ਬਾਗ ਦੇ ਬਾਹਰ ਬੈਠ ਸਰਕਾਰ ਖਿਲਾਫ ਰੌਸ਼ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਬਰਾਂ ਨੇ ਗਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਸ਼ਹੀਦਾਂ ਦੀ ਸ਼ਹਾਦਤ ਦਾ ਮਜ਼ਾਕ ਬਣਾ ਰਹੀ ਹੈ, ਜਿਨ੍ਹਾਂ ਦੇ ਪਰਿਵਾਰਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਲਈ ਸ਼ਹਾਦਤ ਦਾ ਜਾਮ ਪੀਤਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਤਕ ਦੇਣ ਨਹੀ ਦਿੱਤੀ ਜਾ ਰਹੀ। ਜਿਸਦੇ ਚਲਦੇ ਸ਼ਹੀਦਾਂ ਦੇ ਪਰਿਵਾਰ ਸੜਕਾਂ ਉੱਤੇ ਬੈਠ ਕੇ ਸੰਘਰਸ਼ ਕਰਨ ਨੂੰ ਮਜਬੂਰ ਹਨ। ਹਰ ਸਾਲ ਇਥੇ ਸ਼ਹੀਦਾਂ ਦੀ ਯਾਦ ਵਿਚ ਵੱਡਾ ਸਮਾਗਮ ਕਰਵਾਇਆ ਜਾਂਦਾ ਸੀ ਪਰ ਇਸ ਵਾਰ ਸਰਕਾਰ ਕੋਰੋਨਾ ਮਹਾਮਾਰੀ ਦੇ ਬਹਾਨੇ ਇਸ ਸ਼ਹੀਦਾਂ ਦੀ ਸਮਾਰਕ ਸਥਲੀ ਜਲਿਆਂਵਾਲਾ ਬਾਗ ਨੂੰ ਬੰਦ ਰੱਖ ਸ਼ਹੀਦਾਂ ਦੀ ਸ਼ਹਾਦਤ ਦਾ ਮਜ਼ਾਕ ਉਡਾ ਰਹੀ ਹੈ। 

ਇਸ ਮੌਕੇ ਉੱਤੇ ਪੁੱਜੀ ਭਾਜਪਾ ਦੀ ਆਗੂ ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੀ ਗੱਲ ਸੁਣੀ ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੈਂ ਬਚਪਨ ਤੋਂ ਆਪਣੇ ਬਜ਼ੁਰਗਾਂ ਦੇ ਨਾਲ ਇਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆ ਰਹੀ ਹਾਂ ਪਰ ਪਿਛਲੇ ਦੋ ਸਾਲ ਪਹਿਲਾਂ ਵੀ ਉਪ ਰਾਸ਼ਟਰਪਤੀ ਦੇ ਦੌਰੇ ਦੌਰਾਨ ਇਥੇ ਜਲਿਆਂਵਾਲਾ ਬਾਗ ਦੇ ਅੰਦਰ ਲੋਕਾਂ ਨੂੰ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੀ ਇਜਾਜ਼ਤ ਨਹੀਂ ਸੀ ਪਿਛਲੇ ਸਾਲ ਵੀ ਇਹ ਗੇਟ ਬੰਦ ਨਜ਼ਰ ਆਇਆ ਤੇ ਇਸ ਵਾਰ ਵੀ ਅੱਜ ਜਦੋਂ ਲੋਕ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਇਸ ਪਵਿੱਤਰ ਦਿਹਾੜੇ ਉੱਤੇ ਇਥੇ ਪੁੱਜੇ ਹਨ ਤੇ ਜਿਸ ਗੇਟ ਤੋਂ ਜਰਨਲ ਡਾਇਅਰ ਅੰਦਰ ਗਿਆ ਸੀ ਉਹ ਗੇਟ ਬੰਦ ਨਜ਼ਰ ਆਇਆ। ਲੋਕ ਬਾਹਰੋਂ ਹੀ ਗੇਟ ਉੱਤੇ ਹਾਰ ਚੜਾ ਕੇ ਜਾ ਰਹੇ ਹਨ। ਉਨ੍ਹਾਂ ਕਿਹਾ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਦਿਨ ਹੈ ਜਦੋਂ ਲੋਕ ਆਪਣੇ ਸ਼ਹੀਦਾਂ ਨੂੰ ਸ਼ਰਧਾਂਜਲੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਬੜੀ ਮਾੜੀ ਗੱਲ ਹੈ ਉਸ ਲੀਡਰ ਲਈ ਜਿਸ ਦੇ ਹੱਥ ਵਿਚ ਇਸ ਦੀ ਦੇਖ-ਰੇਖ ਹੈ ਤੇ ਕੇਂਦਰ ਸਰਕਾਰ ਦੀ ਵੀ ਅੱਜ ਦੇ ਆਪਣੇ ਸ਼ਹੀਦਾਂ ਨੂੰ ਯਾਦ ਕਰਨ ਲਈ ਦਰਵਾਜ਼ੇ ਖੋਲ ਦੇਣੇ ਚਾਹੀਦੇ ਸਨ। 

ਉਨ੍ਹਾਂ ਕਿਹਾ ਜਨਰਲ ਡਾਇਅਰ ਆਪਣੇ ਆਪ ਨੂੰ ਕੋਸਦਾ ਸੀ ਕਿ ਮੇਰੇ ਕੋਲੋ ਇਹ ਕੜੀ ਗਲਤੀ ਹੋ ਗਈ ਤੇ ਉਸ ਤੋਂ ਮੰਦਭਾਗੀ ਗਲ ਸਾਡੇ ਲੀਡਰਾਂ ਦੀ ਜਿਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਵਾਲਿਆਂ ਲਈ ਦਰਵਾਜ਼ੇ ਬੰਦ ਕੀਤੇ ਇਹ ਦੇਸ਼ ਸ਼ਰਮ ਦੀ ਗੱਲ ਹੈ ਉਨ੍ਹਾਂ ਕਿਹਾ ਜਿਸ ਵੀ ਸਰਕਾਰ ਨੇ ਇਹ ਦਰਵਾਜ਼ਾ ਬੰਦ ਕੀਤਾ ਹੈ ਉਸ ਲਈ ਬੜੇ ਸ਼ਰਮ ਦੀ ਗੱਲ ਹੈ ਕਿ ਅੱਜ ਦੇ ਦਿਨ ਤੇ ਇਹ ਦਰਵਾਜਾ ਖੋਲ੍ਹ ਦਿੰਦੇ ਲੋਕ ਆਪਣੇ ਸ਼ਹੀਦਾਂ ਨੂੰ ਤਾਂ ਨਮਨ ਕਰ ਲੈਂਦੇ।

Get the latest update about Truescoop, check out more about Truescoop News, Jallianwala Bagh, not opened & families of martyrs

Like us on Facebook or follow us on Twitter for more updates.