ਜਾਮੀਆਂ ਮਾਰਚ 'ਚ ਗੋਲੀਕਾਂਡ ਤੋਂ ਬਾਅਦ ਅਨੁਰਾਗ ਠਾਕੁਰ ਨੂੰ ਯੂਜ਼ਰਸ ਨੇ ਠਹਿਰਾਇਆ ਦੋਸ਼ੀ

ਜਾਮੀਆ ਕੋਲ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੈਲੀ ਤੋਂ ਪਹਿਲਾਂ ਵੀਰਵਾਰ ...

ਨਵੀਂ ਦਿੱਲੀ — ਜਾਮੀਆ ਕੋਲ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਰੈਲੀ ਤੋਂ ਪਹਿਲਾਂ ਵੀਰਵਾਰ ਨੂੰ ਨੌਜਵਾਨ ਨੇ ਫਾਇਰਿੰਗ ਕੀਤੀ। ਇਸ ਨੌਜਵਾਨ ਦਾ ਫੇਸਬੁੱਕ ਪ੍ਰੋਫਾਈਲ 'ਚ ਨਾਮ ਰਾਮਭਗਤ ਗੋਪਾਲ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਨੂੰ ਲੈ ਕੇ ਤਿੱਖੀ ਪ੍ਰਤੀਕਿਰਿਆ ਆ ਰਹੀ ਹੈ। ਟਵਿੱਟਰ 'ਚ 'ਟੇਰਰਿਸਟ' ਟਾਪ ਟ੍ਰੈਂਡ 'ਚ ਹੈ। ਇਸ ਤੋਂ ਇਲਾਵਾ ਹੈਸ਼ਟੈਗ ਰਾਮਭਗਤ ਗੋਪਾਲ ਅਤੇ ਅਰੈਸਟ ਅਨੁਰਾਗ ਠਾਕੁਰ ਵੀ ਟ੍ਰੈਂਡ 'ਚ ਹੈ। ਯੂਜ਼ਰਸ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਟ੍ਰੋਲ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਮੰਤਰੀ ਕਹੇਗਾ ਕਿ ਗੋਲੀ ਮਾਰੋ ਤਾਂ ਨਤੀਜਾ ਇਹ ਹੀ ਹੋਵੇਗਾ। ਇਕ ਯੂਜ਼ਰ ਨੇ ਲਿਖਿਆ ਹੀਰੋ ਗੋਪਾਲ, ਡਾਇਰੈਕਟਰ ਅਨੁਰਾਗ ਠਾਕੁਰ। ਦੱਸ ਦੱਈਏ ਕਿ ਅਨੁਰਾਗ ਠਾਕੁਰ ਨੇ 27 ਜਨਵਰੀ ਨੂੰ ਰਿਠਾਲਾ 'ਚ ਭਾਜਪਾ ਦੀ ਚੁਣੌਤੀ ਰੈਲੀ 'ਚ ਲੋਕਾਂ ਤੋਂ ਨਾਅਰੇ ਲਗਵਾਏ ਸਨ। ਦੇਸ਼ ਦੇ ਗੱਦਾਰਾਂ ਨੂੰ..., ਇਸ ਤੋਂ ਬਾਅਦ ਉੱਥੇ ਮੌਜੂਦ ਭੀੜ ਨੇ ਕਿਹਾ ਸੀ ਕਿ ਗੋਲੀ ਮਾਰੋ #ḙ#ḙ ਨੂੰ। ਇਸ ਨਾਅਰੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਅਰੈਸਟ ਅਨੁਰਾਗ ਠਾਕੁਰ ਟ੍ਰੈਂਡ ਹੋ ਰਿਹਾ ਹੈ।

ਚੀਨ 'ਚ ਕੋਰੋਨਾ ਵਾਇਰਸ ਦਾ ਕਹਿਰ, ਹੁਣ ਤੱਕ ਹੋਈ  212 ਲੋਕਾਂ ਦੀ ਮੌਤ

ਯੂਜ਼ਰਸ ਬੋਲੇ ਪਹਿਲਾਂ ਗਾਂਧੀ ਨੂੰ ਮਾਰਿਆ, ਅੱਜ ਗਾਂਧੀਵਾਦੀਆਂ ਨੂੰ ਮਾਰਨ ਦੀ ਕੋਸ਼ਿਸ਼ —
ਇਸ ਘਟਨਾ ਤੋਂ ਬਾਅਦ ਤਿੰਨ ਘੰਟੇ ਦੇ ਅੰਦਰ ਹੈਸ਼ਟੈਗ ਟੇਰਰਿਸਟ ਨਾਲ 98 ਹਜ਼ਾਰ ਟਵੀਟ ਹੋਏ। ਇਸ ਦੌਰਾਨ ਹੈਸ਼ਟੈਗ ਰਾਮਭਗਤ ਗੋਪਾਲ ਤੋਂ 20 ਹਜ਼ਾਰ ਅਤੇ ਅਰੈਸਟ ਅਨੁਰਾਗ ਠਾਕੁਰ ਤੋਂ 24 ਹਜ਼ਾਰ ਟਵੀਟ ਹੋਏ। ਹੈਸ਼ਟੈਗ ਗੋਪਾਲ ਹਿੰਦੂਤਵ ਅੱਤਵਾਦੀ ਵੀ ਟ੍ਰੈਂਡ 'ਚ ਹੈ। ਇਸ ਤੋਂ ਇਲਾਵਾ ਦਿੱਲੀ ਪੁਲਸ, ਸ਼ਾਹੀਨਬਾਗ ਪ੍ਰੋਟੈਸਟ ਵੀ ਟ੍ਰੈਂਡ ਕਰ ਰਹੇ ਹਨ। ਇਕ ਯੂਜ਼ਰ ਨੇ ਕਿਹਾ ਕਿ ਮੰਚ ਨਾਲ ਗੋਲੀ ਮਾਰੋ ਨਾਅਰਾ ਲਗਾਉਣ ਦਾ ਨਤੀਜਾ, ਪਹਿਲਾਂ ਇਨ੍ਹਾਂ ਨੇ ਗਾਂਧੀ ਜੀ ਨੂੰ ਮਾਰਿਅ, ਅੱਜ ਇਹ ਗਾਂਧੀਵਾਦੀਆਂ ਨੂੰ ਮਾਰਨਾ ਚਾਹੁੰਦੇ ਹਨ।

Gudiya Gangrape case: ਦੋਵਾਂ ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 20-20 ਸਾਲ ਦੀ ਸਜ਼ਾਂ

Get the latest update about True Scoop News, check out more about Jamia March Firing Case, Trolls, Anurag Thakur & National News

Like us on Facebook or follow us on Twitter for more updates.