ਅੱਜ ਤੋਂ ਖੁੱਲ੍ਹੀ ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ, ਇਸ ਦਿਨ ਤੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ

ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ...

ਨਵੀਂ ਦਿੱਲੀ — ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅੱਜ ਤੋਂ ਖੁੱਲ੍ਹ ਗਈ ਹੈ। ਦੱਸ ਦੱਈਏ ਕਿ ਯੂਨੀਵਰਸਿਟੀ 'ਚ ਆਡ ਸਮੈਸਟਰ ਦੀ ਪ੍ਰੀਖਿਆਵਾਂ 9 ਜਨਵਰੀ ਨੂੰ ਸ਼ੁਰੂ ਹੋਣਗੀਆਂ। ਇਸ 'ਚ ਜ਼ਿਆਦਾਤਰ ਪੀਜੀ ਕੋਰਸਿਸ ਦੇ ਇਮਤਿਹਾਨ ਹਨ। ਯੂਜੀ ਕੋਰਸਿਸ ਦੇ ਜ਼ਿਆਦਾਤਰ ਇਮਤਿਹਾਨ 16 ਜਨਵਰੀ 2020 ਤੋਂ ਸ਼ੁਰੂ ਹੋਣਗੇ। ਦੱਸ ਦੱਈਏ ਕਿ ਸੀਏਏ ਵਿਰੁੱਧ ਹੋਏ ਵਿਰੋਧ ਪ੍ਰਦਰਸ਼ਨ 'ਚ ਦੱਖਣੀ ਦਿੱਲੀ 'ਚ ਨਾਰਾਜ਼ ਭੀੜ ਨੇ ਮੀਡੀਆ, ਪੁਲਸ ਅਧਿਕਾਰੀਆਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਸੀ। ਪ੍ਰਦਰਸ਼ਨਕਾਰੀਆਂ ਦੀ ਹਿੰਸਾ 'ਚ ਕਈ ਵਿਦਿਆਰਥੀ ਵੀ ਜ਼ਖਮੀ ਹੋਏ। ਹਾਲਾਤ ਕਾਬੂ ਤੋਂ ਬਾਹਰ ਹੋ ਜਾਣ ਤੋਂ ਬਾਅਦ 16 ਦਸੰਬਰ ਤੋਂ 5 ਜਨਵਰੀ ਤੱਕ ਯੂਨੀਵਰਸਿਟੀ ਨੂੰ ਬੰਦ ਕਰ ਦਿੱਤਾ ਗਿਆ ਸੀ।

JNU 'ਚ ਹਿੰਸਾ ਮਾਮਲਾ : ਇਨ੍ਹਾਂ ਬਾਲੀਵੁੱਡ ਅਦਾਕਾਰਾ ਨੇ ਕੀਤੀ ਸਖ਼ਤ ਨਿੰਦਾ

ਦੱਸ ਦੱਈਏ ਕਿ ਜਾਮੀਆ ਦੀ ਆਫੀਸ਼ੀਅਲ ਵੈੱਬਸਾਈਟ www.jmi.ac.in ਅਤੇ www.jmicoe.in 'ਤੇ ਪ੍ਰੀਖਿਆ ਦੀ ਡੇਟਸ ਪ੍ਰਕਾਸ਼ਿਤ ਕਰ ਦਿੱਤੀ ਜਾਵੇਗੀ। ਨਾਲ ਹੀ ਵਿਦਿਆਰਥੀ ਪ੍ਰੀਖਿਆ ਸੰਬੰਧਿਤ ਸਵਾਲ ਜਾਮੀਆ ਹੈਲਪ ਡੈਸਕ 'ਤੇ ਪੁੱਛ ਸਕਦੇ ਹੋ, ਜਿਸ ਦਾ ਨੰਬਰ 011-26981717, extn. 1408/7647989611 ਹੈ। ਜਾਮੀਆ ਦੇ ਸੰਪਰਕ ਅਧਿਕਾਰੀਆਂ ਅਨੁਸਾਰ ਵਿਦਿਆਰਥੀਆਂ ਨੂੰ ਕਿਸੇ ਵੀ ਖ਼ਬਰ ਦੀ ਪੁਸ਼ਟੀ ਲਈ ਯੂਨੀਵਰਸਿਟੀ ਦੀ ਵੈੱਬਸਾਈਟ 'ਤੇ ਜਾਣ ਨੂੰ ਕਿਹਾ ਹੈ, ਨਾਲ ਹੀ ਸੋਸ਼ਲ ਮੀਡੀਆ 'ਤੇ ਚੱਲ ਰਹੀ ਕਿਸੇ ਵੀ ਅਫਵਾਹ 'ਤੇ ਵਿਸ਼ਵਾਸ ਨਾ ਕਰਨ ਦੀ ਸਲਾਹ ਦਿੱਤੀ ਹੈ, ਜਿਨ੍ਹਾਂ ਵਿਦਿਆਰਥੀਆਂ ਦੀ ਸਿਹਤ ਖਰਾਬ ਹੈ ਜਾਂ ਹਿੰਸਾ ਦਾ ਸ਼ਿਕਾਰ ਹੋਏ ਸਨ ਉਨ੍ਹਾਂ ਦਾ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਅਗਲੇ ਸਮੈਸਟਰ ਦੀ ਪੜ੍ਹਾਈ ਸ਼ੁਰੂ ਹੋਣ ਦੀ ਤਾਰੀਖ਼ ਵੀ ਜਲਦ ਜਾਰੀ ਕੀਤੀ ਜਾਵੇਗੀ। ਯੂਨੀਵਰਸਿਟੀ ਨੇ ਮਾਤਾ-ਪਿਤਾ ਨੂੰ ਬੰਨਤੀ ਕੀਤੀ ਹੈ ਕਿ ਉਹ ਆਰਣੇ ਬੱਚਿਆਂ ਨੂੰ ਪ੍ਰੀਖਿਆ ਲਈ ਤਿਆਰ ਕਰੇ ਅਤੇ ਇਹ ਸੁਨਿਸ਼ਚਿਤ ਕਰੇ ਕਿ ਉਨ੍ਹਾਂ ਦੇ ਬੱਚੇ ਤਹਿ ਪ੍ਰੋਗਰਾਮ ਅਨੁਸਾਰ ਪ੍ਰੀਖਿਆਵਾਂ ਦੇਣ ਆਉਣ।

Get the latest update about Opened, check out more about News In Punjabi, National News, 9 January & Examinations

Like us on Facebook or follow us on Twitter for more updates.