ਜੰਮੂ: ਡੀਜੀ ਜੇਲ੍ਹ ਦਾ ਘਰ 'ਚ ਹੀ ਨੌਕਰ ਬਣ ਰਹਿ ਰਹੇ ਅੱਤਵਾਦੀ ਨੇ ਕੀਤਾ ਕਤਲ

ਅੱਤਵਾਦੀ ਸੰਗਠਨ PAFF ਨੇ ਲਈ ਜ਼ਿੰਮੇਵਾਰੀ, ਕਿਹਾ- ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਤੋਹਫਾ...

ਜੰਮੂ-ਕਸ਼ਮੀਰ ਤੋਂ ਇਹ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਜੇਲ੍ਹ ਦੇ ਡਾਇਰੈਕਟਰ ਜਨਰਲ ਦਾ ਉਨ੍ਹਾਂ ਦੇ ਘਰ ਵਿੱਚ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੋਮਵਾਰ ਰਾਤ ਨੂੰ ਵਾਪਰੀ ਅਤੇ ਮ੍ਰਿਤਕ ਦੀ ਪਛਾਣ  ਡੀਜੀ ਜੇਲ੍ਹ ਹੇਮੰਤ ਲੋਹੀਆ ਵਜੋਂ ਹੋਈ ਹੈ। ਜਿਕਰਯੋਗ ਹੈ ਕਿ ਇਹ ਘਟਨਾ ਉਸ ਸਮੇਂ ਵਾਪਰੀ ਹੈ ਜਦੋਂ ਗ੍ਰਹਿ ਮੰਤਰੀ ਅਮਿਤ ਸ਼ਾਹ ਜੰਮੂ-ਕਸ਼ਮੀਰ ਦੇ ਦੌਰੇ 'ਤੇ ਹਨ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਲਾਸ਼ ਨੂੰ ਸਾੜਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਜੋ ਪਿੱਛੇ ਕੋਈ ਨਿਸ਼ਾਨ ਨਾ ਰਹਿ ਸਕੇ।

ਮਿਲੀ ਜਾਣਕਾਰੀ ਮੁਤਾਬਕ ਯਾਸਿਰ ਨਾਮਕ ਡੀਜੀ ਦਾ ਨੌਕਰ ਹੀ ਇਸ ਵਾਰਦਾਤ ਦਾ ਮਾਸਟਰ ਮਾਈਂਡ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜੰਮੂ ਜ਼ੋਨ ਦੇ ਏ.ਡੀ.ਜੀ.ਪੀ. ਨੇ ਪੂਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਪੂਰੇ ਕਮਰੇ 'ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਅੰਦਰ ਜਾ ਕੇ ਦੇਖਿਆ ਕਿ ਮ੍ਰਿਤਕ ਦਾ ਗਲਾ ਵੱਢਿਆ ਹੋਇਆ ਸੀ ਅਤੇ ਉਸ ਦੇ ਪੂਰੇ ਸਰੀਰ 'ਤੇ ਸੜਨ ਦੇ ਕਈ ਨਿਸ਼ਾਨ ਸਨ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ 1992 ਬੈਚ ਦਾ ਆਈਪੀਐਸ ਅਧਿਕਾਰੀ ਸੀ।


ਇਸ ਦੇ ਨਾਲ ਹੀ ਅੱਜ ਮੰਗਲਵਾਰ ਸਵੇਰੇ ਨੂੰ ਇੱਕ ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ ਨੇ ਹੇਮੰਤ ਲੋਹੀਆ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਹੈ। ਇਸ ਅੱਤਵਾਦੀ ਸੰਗਠਨ ਦਾ ਲਸ਼ਕਰ ਗਰੁੱਪ ਨਾਲ ਸਬੰਧ ਹੈ। ਸੰਗਠਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਕਿਹਾ, “ਇਹ ਭਾਰਤ ਦੇ ਗ੍ਰਹਿ ਮੰਤਰੀ ਲਈ ਇੱਕ ਛੋਟਾ ਤੋਹਫ਼ਾ ਹੈ। ਕਿਸੇ ਨੂੰ ਵੀ ਕਿਸੇ ਵੇਲੇ ਵੀ ਮਾਰਿਆ ਜਾ ਸਕਦਾ ਹੈ। 

ਜਿਕਰਯੋਗ ਹੈ ਕਿ ਕੇਂਦਰੀ ਗ੍ਰਹਿ, ਅਮਿਤ ਸ਼ਾਹ ਜੰਮੂ ਦੇ 2 ਦਿਨਾਂ ਦੌਰੇ 'ਤੇ ਹਨ। 4 ਅਕਤੂਬਰ ਨੂੰ ਮੰਤਰੀ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਰਾਜੌਰੀ ਵਿੱਚ ਇੱਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ ਜਾਵੇਗਾ। ਉਹ 2 ਦਿਨਾਂ ਦੇ ਦੌਰੇ 'ਤੇ ਜੰਮੂ-ਕਸ਼ਮੀਰ 'ਚ ਹਨ। ਇਹੀ ਕਾਰਨ ਹੈ ਕਿ ਪੁਲੀਸ ਅਧਿਕਾਰੀ ਮਾਮਲੇ ਦੀ ਜਾਂਚ ਵਿੱਚ ਸਰਗਰਮ ਨਜ਼ਰ ਆ ਰਹੇ ਹਨ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹ ਘਟਨਾ ਅਮਿਤ ਸ਼ਾਹ ਦੇ ਦੌਰੇ ਤੋਂ ਪਹਿਲਾਂ ਵਾਪਰੀ ਹੈ। ਅੱਤਵਾਦੀ ਸੰਗਠਨਾਂ ਨੇ ਜਿਸ ਤਰ੍ਹਾਂ ਕਿਹਾ ਕਿ ਇਹ ਗ੍ਰਹਿ ਮੰਤਰੀ ਲਈ ਤੋਹਫਾ ਹੈ ਅਤੇ ਕੁਝ ਕਰਨ ਦਾ ਡਰ ਨਹੀਂ ਹੈ, ਇਸ ਗੱਲ ਤੋਂ ਸੰਕੇਤ ਮਿਲਦਾ ਹੈ ਕਿ ਕੁਝ ਵੱਡਾ ਹੋ ਸਕਦਾ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਦੇਸ਼ ਵਿੱਚ ਅਸ਼ਾਂਤੀ ਪੈਦਾ ਕਰਨ ਵਾਲੇ ਅੱਤਵਾਦੀ ਸੰਗਠਨਾਂ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ।

Get the latest update about JK LATEST NEWS, check out more about LOHIA HEMANT KUMAR, DGP OF JAMMU AND KASHMIR, KASHMIR NEWS TODAY & HK LOHIA IPS

Like us on Facebook or follow us on Twitter for more updates.