165 ਦਿਨਾਂ ਤੋਂ ਬਾਅਦ ਜੰਮੂ ਕਸ਼ਮੀਰ 'ਚ ਅੱਧੀਆਂ ਇੰਟਰਨੈੱਟ ਸੇਵਾਵਾਂ ਹੋਈਆਂ ਬਹਾਲ

ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇੰਟਰਨੈੱਟ ਅਤੇ ਬ੍ਰਾਡਬੈਂਡ ਸੇਵਾਵਾਂ ...

ਜੰਮੂ-ਕਸ਼ਮੀਰ — ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਇੰਟਰਨੈੱਟ ਅਤੇ ਬ੍ਰਾਡਬੈਂਡ ਸੇਵਾਵਾਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦੱਈਏ ਕਿ ਜੰਮੂ, ਸਾਂਬਾ, ਕੱਠੂਆ, ਊਧਮਪੁਰ ਅਤੇ ਰਿਆਇਤੀ 'ਚ ਈ-ਬੈਕਿੰਗ ਸਮੇਤ ਸੁਰੱਖਿਅਤ ਵੈੱਬਸਾਈਟ ਦੇਖਣ ਲਈ ਪੋਸਟ ਪੇਡ ਮੋਬਾਇਲਾਂ 'ਤੇ 2ਜੀ ਇੰਟਰਨੈੱਟ ਕਨੈਕਟੀਵਿਟੀ ਦੀ ਆਗਿਆ ਦਿੱਤੀ ਗਈ ਹੈ। ਇਹ ਹੁਕਮ 15 ਜਨਵਰੀ ਤੋਂ 7 ਦਿਨ ਲਈ ਲਾਗੂ ਰਹੇਗਾ। ਇਸ ਤੋਂ ਇਲਾਵਾ ਹੋਟਲਾਂ, ਯਾਤਰਾ ਇੰਸਟਾਲੇਸ਼ਨ ਅਤੇ ਹਸਪਤਾਲਾਂ ਸਮੇਤ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਥਾਵਾਂ 'ਤੇ ਬ੍ਰਾਡਬੈਂਡ ਇੰਟਰਨੈੱਟ ਸਹੂਲਤਾਂ ਬਹਾਲ ਕਰਨ ਨੂੰ ਵੀ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਇਹ ਕਦਮ ਅਜਿਹੇ ਸਮੇਂ 'ਚ ਉਠਾਇਆ ਹੈ, ਜਦੋਂ ਸੁਪਰੀਮ ਕੋਰਟ ਨੇ ਸਰਕਾਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਇੰਟਰਨੈੱਟ 'ਤੇ ਲੱਗੀ ਪਾਬੰਦੀ ਦੀ ਸਮੀਖਿਆ ਕਰਨ ਨੂੰ ਕਿਹਾ ਸੀ। ਹੁਕਮ 'ਚ ਕਿਹਾ ਗਿਆ ਹੈ ਕਿ ਇੰਟਰਨੈੱਟ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸਾਰੀਆਂ ਸੰਸਥਾਨਾਂ, ਹਸਪਤਾਲਾਂ, ਬੈਕਾਂ ਦੇ ਨਾਲ-ਨਾਲ ਸਰਕਾਰੀ ਦਫਤਰਾਂ 'ਚ ਬ੍ਰਾਡਬੈਂਡ ਸਹੂਲਤਾਂ ਪ੍ਰਦਾਨ ਕਰਨਗੇ। ਇਸ 'ਚ ਸੋਸ਼ਲ ਮੀਡੀਆ ਸੇਵਾ ਨੂੰ ਬਾਹਰ ਰੱਖਿਆ ਗਿਆ ਹੈ। ਪ੍ਰਸ਼ਾਸਨ ਨੇ ਕਸ਼ਮੀਰ 'ਚ ਜ਼ਿਆਦਾਤਰ 400 ਇੰਟਰਨੈੱਟ ਕਿਓਸਕ ਸਥਾਪਿਤ ਕੀਤੇ ਜਾਣ ਦੀ ਆਗਿਆ ਦਿੱਤੀ। ਕਿਓਸਕ ਅਜਿਹੇ ਬੂਥ ਹੁੰਦੇ ਹਨ, ਜਿਨ੍ਹਾਂ 'ਚ ਇੰਟਰਨੈੱਟ ਕੰਮ ਕਰਦਾ ਹੈ ਤਾਂ ਕਿ ਜ਼ਰੂਰੀ ਕੰਮ ਨਿਪਟਾਇਆ ਜਾ ਸਕੇ।

ਉਨਾਓ ਗੈਂਗਰੇਪ ਕੇਸ : ਪੀੜਤਾਂ ਦੇ ਪਿਤਾ ਦਾ ਇਲਾਜ਼ ਕਰਨ ਵਾਲੇ ਡਾਕਟਰ ਦੀ ਸ਼ੱਕੀ ਹਾਲਤ 'ਚ ਹੋਈ ਮੌਤ

ਸੁਪਰੀਮ ਕੋਰਟ ਨੇ ਸਰਕਾਰ ਨੂੰ ਇੰਟਰਨੈੱਟ ਪਾਬੰਦੀਆਂ 'ਤੇ ਸਮੀਖਿਆ ਕਰਨ ਨੂੰ ਕਿਹਾ ਸੀ —
ਸੁਪਰੀਮ ਕੋਰਟ ਨੇ 10 ਜਨਵਰੀ ਨੂੰ ਕਸ਼ਮੀਰ 'ਚ ਇੰਟਰਨੈੱਟ 'ਤੇ 5 ਮਹੀਨੇ 4 ਦਿਨ ਤੋਂ ਜਾਰੀ ਰੋਕ ਅਤੇ ਉੱਥੇ ਲਾਗੂ ਧਾਰਾ-144 'ਤੇ ਫੈਸਲਾ ਸੁਣਾਇਆ ਸੀ। ਇਸ 'ਚ ਕੋਰਟ ਨੇ ਕਿਹਾ ਸੀ ਕਿ ਇੰਟਰਨੈੱਟ ਸੰਵਿਧਾਨ ਦੀ ਧਾਰਾ-19 ਦੇ ਤਹਿਤ ਲੋਕਾਂ ਦਾ ਮੌਲਿਕ ਅਧਿਕਾਰ ਹੈ। ਇੰਟਰਨੈੱਟ ਨੂੰ ਅਨਿਸ਼ਚਿਤ ਕਾਲ ਲਈ ਬੰਦ ਨਹੀਂ ਕੀਤਾ ਜਾ ਸਕਦਾ ਹੈ। ਕੋਰਟ ਨੇ ਸਰਕਾਰ ਨੂੰ ਸਾਰੀਆਂ ਪਾਬੰਦੀਆਂ ਦੀ 7 ਦਿਨ ਦੇ ਅੰਦਰ ਸਮੀਖਿਆ ਕਰਨ ਅਤੇ ਇਸ ਦੇ ਹੁਕਮ ਨੂੰ ਜਨਤਕ ਕਰਨ ਦਾ ਵੀ ਨਿਰਦੇਸ਼ ਦਿੱਤਾ ਸੀ। ਫੈਸਲਾ ਜਸਟਿਸ ਐੱਨਵੀ ਰਮਨਾ, ਜਸਟਿਸ ਸੁਭਾਸ਼ ਰੈੱਡੀ ਅਤੇ ਜਸਟਿਸ ਬੀਆਰ ਗਵਈ ਦੀ ਬੈਂਚ ਨੇ ਸੁਣਾਇਆ। ਪਿਛਲੇ ਸਾਲ 5 ਅਗਸਤ ਨੂੰ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਜੰਮੂ-ਕਸ਼ਮੀਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਪਿਛਲੇ ਸਾਲ ਅਕਤੂਬਰ 'ਚ ਜੰਮੂ 'ਚ ਬ੍ਰਾਡਬੈਂਡ ਸ਼ੁਰੂ ਕੀਤੀ ਗਈ ਸੀ। ਲੱਦਾਖ 'ਚ ਮੋਬਾਇਲ ਅਤੇ ਬ੍ਰਾਡਬੈਂਡ ਸੇਵਾਵਾਂ ਬਹਾਲ ਕੀਤੀਆਂ ਗਈਆਂ ਸਨ।

Get the latest update about Punjabi, check out more about True Scoop News, Jammu Kashmir, 2G Internet & National News

Like us on Facebook or follow us on Twitter for more updates.