ਸ਼੍ਰੀਨਗਰ 'ਚ ਅੱਤਵਾਦੀ ਹਮਲੇ 'ਚ ਦੋ ਪੁਲਸ ਮੁਲਾਜ਼ਮ ਸ਼ਹੀਦ, ਘਟਨਾ CCTV 'ਚ ਕੈਦ

ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੇ ਇਕ ਵਾਰ ਫਿਰ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ। ਬਾਰਾਜੁੱਲਾ ਇਲਾ...

ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਨੇ ਇਕ ਵਾਰ ਫਿਰ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾਇਆ ਹੈ। ਬਾਰਾਜੁੱਲਾ ਇਲਾਕੇ ਵਿਚ ਅੱਤਵਾਦੀਆਂ ਨੇ ਸ਼ੁੱਕਰਵਾਰ ਦੁਪਹਿਰੇ ਪੁਲਸ ਪਾਰਟੀ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਵਿਚ ਦੋ ਪੁਲਸਕਰਮੀ ਜਖ਼ਮੀ ਹੋ ਗਏ, ਜਿਨ੍ਹਾਂ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਸ਼ਹੀਦ ਦੋਵੇਂ ਜਵਾਨ, ਜੰਮੂ-ਕਸ਼ਮੀਰ ਪੁਲਸ ਦੇ ਹਨ। ਘਟਨਾ ਤੋਂ ਬਾਅਦ ਇਲਾਕੇ ਨੂੰ ਘੇਰ ਲਿਆ ਗਿਆ ਅਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।

ਪੁਲਸ ਪਾਰਟੀ ਉੱਤੇ ਅੱਤਵਾਦੀ ਹਮਲੇ ਦਾ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ, ਜਿਸ ਵਿਚ ਇਕ ਅੱਤਵਾਦੀ ਏਕੇ-47 ਨਾਲ ਦਿਖ ਰਿਹਾ ਹੈ। ਅੱਤਵਾਦੀ ਦੀ ਪਛਾਣ ਕੀਤੀ ਜਾ ਰਹੀ ਹੈ। ਨਾਲ ਹੀ ਨੇੜੇ ਦੇ ਇਲਾਕਿਆਂ ਵਿਚ ਸਰਚ ਆਪ੍ਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਸੀਸੀਟੀਵੀ ਵਿਚ ਇਕ ਅੱਤਵਾਦੀ ਵਿੱਖ ਰਿਹਾ ਹੈ ਪਰ ਮੌਕੇ ਦੇ ਗਵਾਹਾਂ ਦੀ ਮੰਨੀਏ ਤਾਂ ਦੋ ਅੱਤਵਾਦੀਆਂ ਨੇ ਹਮਲੇ ਨੂੰ ਅੰਜਾਮ ਦਿੱਤਾ ਹੈ। ਫਾਇਰਿੰਗ ਕਰਨ ਤੋਂ ਬਾਅਦ ਅੱਤਵਾਦੀ ਤੁਰੰਤ ਫਰਾਰ ਹੋ ਗਏ। ਮੌਕੇ ਉੱਤੇ ਜੰਮੂ-ਕਸ਼ਮੀਰ ਪੁਲਸ, ਸੀ.ਆਰ.ਪੀ.ਐਫ. ਅਤੇ ਫੌਜ ਦੇ ਸੀਨੀਅਰ ਅਧਿਕਾਰੀ ਤੇ ਜਵਾਨ ਪਹੁੰਚ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਪੁਲਸਕਰਮੀਆਂ ਉੱਤੇ ਹਮਲਾ ਉਸ ਵਕਤ ਕੀਤਾ ਜਦੋਂ ਉਹ ਸ਼੍ਰੀਨਗਰ ਏਅਰਪੋਰਟ ਨੂੰ ਸ਼੍ਰੀਨਗਰ ਸ਼ਹਿਰ ਨਾਲ ਜੋੜਨ ਵਾਲੀ ਸੜਕ ਦੀ ਸੁਰੱਖਿਆ ਵਿਚ ਤਾਇਨਾਤ ਸਨ। ਇਸ ਦੇ ਨੇੜੇ ਬਗਾਤ ਬਾਰਾਜੁੱਲਾ ਦਾ ਥਾਣਾ ਵੀ ਹੈ। ਸੁਰੱਖਿਆ ਕਰਮਚਾਰੀਆਂ ਦਾ ਕਹਿਣਾ ਹੈ ਕਿ ਅੱਤਵਾਦੀ ਕਿਸੇ ਗਲੀ ਤੋਂ ਆਏ ਅਤੇ ਪੁਲਸ ਵਾਲਿਆਂ ਉੱਤੇ ਨਜ਼ਦੀਕ ਤੋਂ ਫਾਇਰਿੰਗ ਕਰ ਕੇ ਫਰਾਰ ਹੋ ਗਏ।

ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ਵਿਚ ਦੋ ਵੱਖ-ਵੱਖ ਜਗ੍ਹਾਵਾਂ, ਸ਼ੋਪੀਆਂ ਅਤੇ ਬਲਗਾਮ ਵਿਚ ਹੋਏ ਐਨਕਾਊਂਟਰ ਵਿਚ ਲਸ਼ਕਰ ਦੇ 3 ਅੱਤਵਾਦੀ ਮਾਰੇ ਗਏ ਹਨ। ਅੱਤਵਾਦੀਆਂ ਦੇ ਲੁਕੇ ਹੋਣ ਦੀ ਖਬਰ ਮਿਲਣ ਦੇ ਬਾਅਦ ਆਰਮੀ ਨੇ ਆਪਰੇਸ਼ਨ ਚਲਾਇਆ ਅਤੇ 2 ਜਗ੍ਹਾ ਐਨਕਾਊਂਟਰ ਕੀਤੇ। ਆਪਰੇਸ਼ਨ ਵਿਚ ਐਸ.ਪੀ.ਓ. ਅਲਤਾਫ ਅਹਿਮਦ ਸ਼ਹੀਦ ਵੀ ਹੋਏ ਅਤੇ ਇਕ ਜਵਾਨ ਜਖ਼ਮੀ ਹੋ ਗਿਆ।

Get the latest update about jammu kashmir, check out more about srinagar police & terrorist attack

Like us on Facebook or follow us on Twitter for more updates.