ਜੰਡਿਆਲਾ ਗੁਰੂ: ਪਿਆਰ 'ਚ ਮੁੰਡੇ ਨੂੰ ਮਿਲਿਆ ਧੋਖਾ, ਸਲਫਾਸ ਦੀਆਂ ਗੋਲੀਆਂ ਖਾ ਕੀਤੀ ਆਤਮ ਹੱਤਿਆ

ਬੀਤੇ ਦਿਨੀਂ ਜੰਡਿਆਲਾ ਗੁਰੂ 'ਚ ਇਕ ਨੋਜਵਾਨ ਵਲੋਂ ਪਿਆਰ ਵਿੱਚ ਧੋਖਾ ਮਿਲਣ ਤੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ ਗਈ। ਆਤਮਹੱਤਿਆ ਕਰਨ ਵਾਲੇ ਲੜਕੇ ਦੀ ਮਾਤਾ ਰਣਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਪ੍ਰੈਸ ਕਾਨਫਰੰਸ...

ਬੀਤੇ ਦਿਨੀਂ ਜੰਡਿਆਲਾ ਗੁਰੂ 'ਚ ਇਕ ਨੋਜਵਾਨ ਵਲੋਂ ਪਿਆਰ ਵਿੱਚ ਧੋਖਾ ਮਿਲਣ ਤੇ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਆਤਮ ਹੱਤਿਆ ਕਰ ਲਈ ਗਈ। ਆਤਮਹੱਤਿਆ ਕਰਨ ਵਾਲੇ ਲੜਕੇ ਦੀ ਮਾਤਾ ਰਣਜੀਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਜੰਡਿਆਲਾ ਗੁਰੂ ਨੇ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਅਤੇ ਤਸਦੀਕਸ਼ੁਦਾ ਹਲਫੀਆ ਬਿਆਨ ਰਾਹੀਂ ਦੱਸਿਆ ਕਿ ਉਨ੍ਹਾਂ ਦੇ ਲੜਕੇ ਹਰਮਨਦੀਪ ਸਿੰਘ ਦੇ ਜੰਡਿਆਲਾ ਗੁਰੂ ਦੀ ਇਕ ਲੜਕੀ ਨਾਲ ਪ੍ਰੇਮ ਸੰਬੰਧ ਸਨ ਤੇ ਉਹ ਦੋਵੇਂ ਵਿਆਹ ਕਰਾਉਣਾ ਚਾਹੁੰਦੇ ਸਨ। 


ਮ੍ਰਿਤਕ ਲੜਕੇ ਹਰਮਨਦੀਪ ਸਿੰਘ ਦੀ ਮਾਤਾ, ਪਿਤਾ, ਭੈਣ ,ਭਰਾ ਨੇ ਦੋਸ਼ ਲਗਾਇਆ ਕਿ ਹਰਮਨਦੀਪ ਸਿੰਘ ਦੀ ਪ੍ਰੇਮਿਕਾ ਦੇ ਘਰ ਵਾਲਿਆਂ ਨੂੰ ਜਦੋਂ ਦੋਵਾਂ ਦੇ ਪਿਆਰ ਦਾ ਪਤਾ ਲੱਗਾ ਤਾਂ  ਓਹਨਾ ਨੇ ਇਸ ਨੂੰ ਚੰਗਾ ਨਹੀਂ ਸਮਝਿਆ। ਉਨ੍ਹਾਂ ਨੇ ਲੜਕੀ ਦੀ ਮੰਗਣੀ ਵੀ ਕਿਤੇ ਹੋਰ ਵੀ ਕਰਨ ਦੇ ਬਾਵਜੂਦ  ਉਕਤ ਲੜਕੀ ਉਨ੍ਹਾਂ ਦੇ ਪੁੱਤਰ ਨਾਲ ਗੱਲਬਾਤ ਕਰਦੀ ਰਹਿੰਦੀ । ਉਨ੍ਹਾਂ ਕਿਹਾ ਕਿ ਉਕਤ ਲੜਕੀ ਨੇ ਉਨ੍ਹਾਂ ਦੇ ਪੁੱਤਰ ਨੂੰ ਕਿਹਾ ਕਿ ਉਹ ਉਸ ਨਾਲ ਹੀ ਵਿਆਹ ਕਰਵਾਏਗੀ ਤੇ ਜੇ ਉਹਨਾਂ ਦਾ ਵਿਆਹ ਨਾ ਹੋਇਆ ਤਾਂ ਉਹ ਆਪਣੇ ਆਪ ਨੂੰ ਖ਼ਤਮ ਕਰ ਲਵੇਗੀ ਅਤੇ ਉਨ੍ਹਾਂ ਦੇ ਲੜਕੇ ਨੂੰ ਸਲਫਾਸ ਦੀਆਂ ਗੋਲੀਆਂ  ਖਾਣ ਲਈ ਮਜਬੂਰ ਕੀਤਾ। ਮ੍ਰਿਤਕ ਲੜਕੇ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ 1 ਮਈ ਨੂੰ ਉਨ੍ਹਾਂ ਦਾ ਲੜਕਾ ਸ਼ਾਮ ਨੂੰ ਜਦੋਂ ਘਰ ਆਇਆ ਤਾਂ ਉਸ ਨੇ ਜ਼ਹਿਰ ਖਾ ਲਿਆ ਅਤੇ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ ਜਦੋਂ ਕਿ ਉਸ ਦੇ ਨਾਲ ਹੀ ਮਰਨ ਦਾ ਵਾਅਦਾ ਕਰਨ ਵਾਲੀ ਉਸ ਦੀ ਪ੍ਰੇਮਿਕਾ ਆਪਣੇ ਘਰ ਠੀਕ ਹੈ । 

ਮ੍ਰਿਤਕ ਲੜਕੇ ਦੇ ਵਾਰਸਾਂ ਨੇ ਕਿਹਾ ਕਿ ਮਰਦੇ ਸਮੇਂ ਉਨ੍ਹਾਂ ਦੇ ਪੁੱਤਰ ਦੀ ਜੇਬ 'ਚੋਂ ਸੁਸਾਈਡ ਨੋਟ ਵੀ ਮਿਲਿਆ ਹੈ ਅਤੇ ਫੋਨ ਦੀਆਂ ਕਾਲਾਂ ਅਤੇ ਚੈਟਿੰਗ ਦੇ ਸਬੂਤਾਂ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੇ ਲੜਕੇ ਨੂੰ ਉਸ ਦੀ ਪ੍ਰੇਮਿਕਾ ਨੇ ਜ਼ਹਿਰ ਖਾਣ ਲਈ ਮਜਬੂਰ ਕੀਤਾ ਪਰ ਆਪ ਨਹੀਂ ਖਾਧਾ ਤੇ ਉਸ ਦੀ ਮੌਤ ਲਈ ਉਸ ਦੀ ਪ੍ਰੇਮਿਕਾ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਸਾਰੇ ਸਬੂਤ ਹੋਣ ਦੇ ਬਾਵਜੂਦ ਵੀ ਪੁਲਿਸ ਪ੍ਰਸ਼ਾਸਨ ਨੇ ਉਸ ਲੜਕੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ । ਉਨ੍ਹਾਂ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਲੜਕੀ ਅਤੇ ਲੜਕੀ ਪਰਿਵਾਰ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਮ੍ਰਿਤਕ ਲੜਕੇ ਦੀ ਮਾਤਾ ਰਣਜੀਤ ਕੌਰ ਪਿਤਾ ਕੁਲਵੰਤ ਸਿੰਘ , ਭੈਣ ਅਤੇ ਭਰਾ ਹਾਜ਼ਰ ਸਨ। ਇਸ ਬਾਰੇ ਐਸ ਐਚ ਓ ਜੰਡਿਆਲਾ ਗੁਰੂ ਨਾਲ ਸੰਪਰਕ ਕਰਨ ਤੇ ਉਨ੍ਹਾਂ ਨੇ ਕੋਈ ਟਿੱਪਣੀ ਨਹੀਂ ਕੀਤੀ । 

Get the latest update about BOY COMMITTED SUICIDE IN JADIYALAGURU, check out more about PUNJAB POLICE, CRIME, SUICIDE & JANGIALAGURUR

Like us on Facebook or follow us on Twitter for more updates.