ਜੰਮੂ-ਕਸ਼ਮੀਰ 'ਚ ਅਚਾਨਕ ਬੈਂਕ ਗਾਰਡ ਕੋਲੋਂ ਚੱਲੀ ਗੋਲੀ, 3 ਵਿਅਕਤੀ ਹੋਈ ਜ਼ਖ਼ਮੀ

ਜੰਮੂ-ਕਸ਼ਮੀਰ ਨੂੰ ਅਣਜਾਣੇ 'ਚ ਇਕ ਬੈਂਕ ਗਾਰਡ ਦੇ ਹੱਥੋਂ ਵੱਡਾ ਹਾਦਸਾ ਵਾਪਰਿਆ ਜਿਸ ਦੇ ਚਲਦਿਆਂ 3 ਲੋਕ ਜਖਮੀ ਹੋ ਗਏ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਇੱਕ ਬੈਂਕ ਦੀ ਬ੍ਰਾਂਚ...

ਜੰਮੂ-ਕਸ਼ਮੀਰ ਨੂੰ ਅਣਜਾਣੇ 'ਚ ਇਕ ਬੈਂਕ ਗਾਰਡ ਦੇ ਹੱਥੋਂ ਵੱਡਾ ਹਾਦਸਾ ਵਾਪਰਿਆ ਜਿਸ ਦੇ ਚਲਦਿਆਂ 3 ਲੋਕ ਜਖਮੀ ਹੋ ਗਏ। ਜੰਮੂ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿੱਚ ਅੱਜ ਇੱਕ ਬੈਂਕ ਦੀ ਬ੍ਰਾਂਚ 'ਚ ਬੈਂਕ ਗਾਰਡ ਕੋਲੋਂ ਅਚਾਨਕ ਗੋਲੀ ਚਲ ਗਈ ਜਿਸ ਕਾਰਨ ਮੌਕੇ ਤੇ ਮੌਜੂਦ ਤਿੰਨ ਵਿਅਕਤੀ ਜ਼ਖ਼ਮੀ ਹੋ ਗਏ। ਇਸ ਘਟਨਾ 'ਚ ਜ਼ਖਮੀ ਤਿੰਨਾਂ ਵਿਅਕਤੀਆਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ।


ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਸਾਰੇ ਬੈਂਕਾਂ ਵਿੱਚ ਸੁਰੱਖਿਆ ਗਾਰਡਾਂ ਨੂੰ ਪੁਆਇੰਟ 12 ਬੋਰ ਦੀਆਂ ਸ਼ਾਟਗਨ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਨਾ ਕਿ ਰਾਈਫਲਾਂ। ਇੱਕ ਸ਼ਾਟਗਨ ਦਾ ਗੋਲਾ-ਬਾਰੂਦ ਕਾਰਤੂਸ ਤੋਂ ਬਣਿਆ ਹੁੰਦਾ ਹੈ, ਜਦੋਂ ਕਿ ਰਾਈਫਲਾਂ ਵਿੱਚ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਗੋਲੀਆਂ ਨਾਲ ਭਰੇ ਕਾਰਤੂਸ ਵਿੱਚ ਬਹੁਤ ਸਾਰੇ ਲੋਕਾਂ ਨੂੰ ਸੱਟ ਲੱਗਣ ਦੀ ਸੰਭਾਵਨਾ ਹੁੰਦੀ ਹੈ ਕਿਉਂਕਿ ਔਸਤਨ ਇੱਕ ਕਾਰਤੂਸ 50 ਲੀਡ ਪੈਲੇਟਾਂ ਨਾਲ ਭਰਿਆ ਹੁੰਦਾ ਹੈ।

Get the latest update about JK BANK GUARD, check out more about BANK SECURITY, JK NEWS & BANK GUARD SHOOT

Like us on Facebook or follow us on Twitter for more updates.