ਦੀਵਾਲੀ ਪਾਰਟੀ 'ਚ ਸਾਰਾ-ਜਾਨਹਵੀ ਨੇ ਲੁੱਟੀ ਮਹਿਫਲ, ਤਸਵੀਰਾਂ ਨੇ ਬੇਹੱਦ ਹੌਟ

ਬੀਤੀ ਦੀਵਾਲੀ ਦੀ ਰਾਤ ਬਾਲੀਵੁੱਡ 'ਚ ਜਸ਼ਨ ਦੀ ਰਾਤ ਰਹੀ, ਜਿੱਥੇ ਹਰ ਸਿਤਾਰੇ ਨੇ ਆਪਣੇ ਘਰ ਦੀਵਾਲੀ ਪਾਰਟੀ ਦਾ ਇੰਤਜ਼ਾਮ ਕੀਤਾ। ਇਸ ਲਿਸਟ 'ਚ ਸ਼ਾਮਲ ਹਨ ਅਨਿਲ ਕਪੂਰ ਅਤੇ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ, ਜਿਸ 'ਚ ਬਾਲੀਵੁੱਡ...

ਮੁੰਬਈ— ਬੀਤੀ ਦੀਵਾਲੀ ਦੀ ਰਾਤ ਬਾਲੀਵੁੱਡ 'ਚ ਜਸ਼ਨ ਦੀ ਰਾਤ ਰਹੀ, ਜਿੱਥੇ ਹਰ ਸਿਤਾਰੇ ਨੇ ਆਪਣੇ ਘਰ ਦੀਵਾਲੀ ਪਾਰਟੀ ਦਾ ਇੰਤਜ਼ਾਮ ਕੀਤਾ। ਇਸ ਲਿਸਟ 'ਚ ਸ਼ਾਮਲ ਹਨ ਅਨਿਲ ਕਪੂਰ ਅਤੇ ਅਮਿਤਾਭ ਬੱਚਨ ਦੀ ਦੀਵਾਲੀ ਪਾਰਟੀ, ਜਿਸ 'ਚ ਬਾਲੀਵੁੱਡ ਸਟਾਰ ਕਿੱਡ ਬੇਹੱਦ ਹੌਟ ਅੰਦਾਜ਼ 'ਚ ਪਹੁੰਚੇ। ਇਸ ਮੌਕੇ ਇੰਡੋ-ਵੈਸਟਰਨ ਅੰਦਾਜ਼ 'ਚ ਪਹੁੰਚੀ ਜਾਨਹਵੀ ਕਪੂਰ ਦੀ ਲੁੱਕ ਨੇ ਸਾਰਿਆਂ ਨੂੰ ਅੱਖਾਂ ਖੁੱਲ੍ਹੀਆਂ ਰੱਖਣ 'ਤੇ ਮਜਬੂਰ ਕਰ ਦਿੱਤਾ। ਜਾਨਹਵੀ ਨੇ ਪਾਰਟੀ 'ਚ ਗੋਲਡਨ ਕਲਰ ਦੀ ਡੈੱ੍ਰਸ ਪਾਈ ਹੋਈ ਸੀ। ਜਾਨਹਵੀ ਨੇ ਇਸ ਇੰਡੋ-ਵੈਸਟ੍ਰਨ ਡ੍ਰੈਸ 'ਚ ਬਿੱਗ ਬੀ ਅਮਿਤਾਭ ਅਤੇ ਅਨਿਲ ਕਪੂਰ ਦੋਵਾਂ ਦੀ ਪਾਰਟੀ ਨੂੰ ਅਟੈਂਡ ਕੀਤਾ।

ਟ੍ਰਡੀਸ਼ਨਲ ਅੰਦਾਜ਼ 'ਚ ਵਿਰਾਟ-ਅਨੁਸ਼ਕਾ ਨੇ ਕਰਵਾਇਆ ਸਟਾਈਲਿਸ਼ ਫੋਟੋਸ਼ੂਟ, ਦੇਖੋ ਤਸਵੀਰਾਂ

ਓਧਰ ਦੂਜੇ ਪਾਸੇ ਸਾਰਾ ਅਲੀ ਖ਼ਾਨ ਦੀ ਲੁੱਕ ਨੇ ਵੀ ਫੈਨਜ਼ ਨੂੰ ਖੂਬ ਆਕਰਸ਼ਿਤ ਕੀਤਾ। ਉਹ ਵੀ ਇਸ ਦੌਰਾਨ ਰੈੱਡ ਕਲਰ ਦੀ ਇਸ ਟ੍ਰੈਡੀਸ਼ਨਲ ਡ੍ਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਸਾਰਾ ਨੇ ਦੇਰ ਰਾਤ ਤੱਕ ਇਸ ਪਾਰਟੀ ਨੂੰ ਇੰਜੁਆਏ ਕੀਤਾ। ਇਸ ਦੇ ਨਾਲ ਹੀ ਸਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਤਸਵੀਰ ਪੋਸਟ ਕਰਕੇ ਸਭ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ। ਸਾਰਾ ਇੱਥੇ ਆਪਣੇ ਭਰਾ ਇਬ੍ਰਾਹਿਮ ਅਤੇ ਮਾਂ ਅੰਮ੍ਰਿਤਾ ਸਿੰਘ ਨਾਲ ਨਜ਼ਰ ਆਈ। ਇਸ ਤੋਂ ਪਹਿਲਾਂ ਸਾਰਾ ਨੇ ਆਪਣੇ ਪੂਰੇ ਪਰਿਵਾਰ ਨਾਲ ਦੀਵਾਲੀ ਸੈਲੀਬ੍ਰੈਟ ਕੀਤੀ।

Get the latest update about Anil Kapoor, check out more about Janhvi Kapoor, Sara Ali Khan, Diwali Party & Amitabh Bachchan

Like us on Facebook or follow us on Twitter for more updates.