ਧੜਕ ਫ਼ਿਲਮ ਤੋਂ ਆਪਣੇ ਬਾਲੀਵੁੱਡ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਜਾਨ੍ਹਵੀ ਹਮੇਸ਼ਾ ਹੀ ਫੈਨਜ਼ ਨੂੰ ਆਪਣੀਆਂ ਐਕਟਿਵਿਟੀਜ਼ ਨਾਲ ਅਪਡੇਟ ਕਰਦੀ ਰਹਿੰਦੀ ਹੈ। ਬੇਸ਼ਕ ਜਾਨ੍ਹਵੀ ਦੀ ਇਸ ਸਮੇਂ ਫ਼ੈਨ ਫੋਲੋਇੰਗ ਬਹੁਤ ਹੈ ਪਰ ਨਾਲ ਹੀ ਕਈ ਵਾਰ ਜਾਨ੍ਹਵੀ ਆਪਣੀ ਡਰੈੱਸ ਸਟਾਈਲ ਨੂੰ ਲੈ ਕੇ ਆਲੋਚਨਾ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਹਾਲਹਿ 'ਚ ਇਕ ਰੈਸਟੋਰੈਂਟ 'ਚ ਨਜ਼ਰ ਆਈ ਜਾਨ੍ਹਵੀ ਦੀ ਸ਼ੋਰਟ ਡਰੈੱਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪਰ ਜਿਸ ਤਰ੍ਹਾਂ ਇਸ ਡਰੈੱਸ ਤੇ ਆਲੋਚਕ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਇੰਝ ਜਾਪਦਾ ਹੈ ਕਿ ਅਭਿਨੇਤਰੀ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਵਿੱਚ ਅਸਫਲ ਰਹੀ ਹੈ। ਕਈ ਨੇਟਿਜ਼ਨਾਂ ਨੇ ਜਾਨ੍ਹਵੀ ਦੀ ਇਸ ਸ਼ੋਰਟ ਬਲੈਕ ਡਰੈੱਸ ਨੂੰ SLEEPWEAR ਕਹਿ ਉਸ ਦੀ ਨਿੰਦਾ ਕੀਤੀ ਹੈ।
ਜਾਨ੍ਹਵੀ ਕਪੂਰ ਨੂੰ ਹਾਲ ਹੀ ਵਿੱਚ ਇੱਕ ਰੈਸਟੋਰੈਂਟ ਦੇ ਬਾਹਰ ਬਰੀਕ ਪੱਟੀਆਂ ਅਤੇ ਸਾਈਡ ਕੱਟ ਵਾਲੀ ਕਾਲੇ ਰੰਗ ਦੀ ਡਰੈੱਸ ਪਹਿਨੇ ਦੇਖਿਆ ਗਿਆ ਸੀ। ਕੁਝ ਟ੍ਰੋਲਸਜ਼ ਨੇ ਇਸ ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਕੱਪੜਿਆਂ ਵਿੱਚ ਬੇਚੈਨ ਲੱਗ ਰਹੀ ਸੀ ਅਤੇ ਇਹ ਕੁਝ ਅਜਿਹਾ ਜਾਪਦਾ ਸੀ ਜੋ ਬਿਸਤਰੇ 'ਤੇ ਪਹਿਨਿਆ ਜਾਵੇਗਾ।
ਜਾਨ੍ਹਵੀ ਕਪੂਰ ਨੇ ਹਾਲ੍ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਡਾਂਸ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਖੂਬਸੂਰਤ ਦਿਖਾਈ ਦੇ ਰਹੀ ਸੀ ਜਿਸ 'ਚ ਉਸ ਨੇ 'ਇਨ ਆਂਖੋਂ ਕੀ ਮਸਤੀ' ਤੇ ਰੇਖਾ ਦੇ ਡਾਂਸ ਮੂਵਜ਼ ਦੀ ਨਕਲ ਕੀਤੀ ਸੀ।
ਦਸ ਦਈਏ ਕਿ ਦੂਜੀਆਂ ਮਸ਼ਹੂਰ ਹਸਤੀਆਂ ਵਾਂਗ ਜਾਨ੍ਹਵੀ ਵੀ ਆਨਲਾਈਨ ਟ੍ਰੋਲਿੰਗ ਦਾ ਸ਼ਿਕਾਰ ਹੋਈ ਹੈ। ਹਾਲ ਹੀ 'ਚ ਜਾਨ੍ਹਵੀ ਨੇ ਇਸ ਬਾਰੇ ਲੰਮੀ ਗੱਲ ਕੀਤੀ ਕਿ ਉਹ ਸੋਸ਼ਲ ਮੀਡੀਆ 'ਤੇ ਲਗਾਤਾਰ ਟ੍ਰੋਲਿੰਗ ਨੂੰ ਕਿਵੇਂ ਸੰਭਾਲਦੀ ਹੈ। ਇਸ ਤੋਂ ਪਹਿਲਾਂ ਇਕ ਰੈਸਟੋਰੈਂਟ ਦੇ ਬਾਹਰ ਇਕ ਔਰਤ ਨੂੰ ਨਜ਼ਰਅੰਦਾਜ਼ ਕਰਨ 'ਤੇ ਉਸ ਨੂੰ ਟ੍ਰੋਲ ਕੀਤਾ ਗਿਆ ਸੀ। ਜਿਵੇਂ ਹੀ ਉਹ ਰੈਸਟੋਰੈਂਟ ਵੱਲ ਵਧੀ, ਉਸ ਨੇ ਸ਼ਾਹੀ ਢੰਗ ਨਾਲ ਉਸ ਨੂੰ ਨਜ਼ਰਅੰਦਾਜ਼ ਕੀਤਾ ਅਤੇ ਅੰਦਰ ਚਲੀ ਗਈ। ਨੇਟੀਜ਼ਨਜ਼ ਨੂੰ ਉਸ ਦਾ ਰਵੱਈਆ ਪਸੰਦ ਨਹੀਂ ਆਇਆ ਅਤੇ ਉਹ ਉਸ ਨੂੰ ਸ਼ਰਮਸਾਰ ਕਰ ਰਹੇ ਹਨ।
Get the latest update about Entertainment news, check out more about instagram, bollywood news, Janhvi Kapoor short black dress troll & Janhvi Kapoor
Like us on Facebook or follow us on Twitter for more updates.