26 ਜਨਵਰੀ ਲਾਲ ਕਿਲ੍ਹਾ ਹਿੰਸਾ ਮਾਮਲੇ ਦਾ ਦੋਸ਼ੀ ਦੀਪ ਸਿੱਧੂ ਦਿੱਲੀ ਪੁਲਸ ਵਲੋਂ ਗ੍ਰਿਫਤਾਰ

ਦਿੱਲੀ ਪੁਲਸ ਨੇ ਅੱਜ 26 ਜਨਵਰੀ 'ਚ ਹੋਈ ਦਿੱਲੀ ਹਿੰਸਾ ਦੇ ਮਾਸਟਰਮਾਇੰਡ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿ...

ਦਿੱਲੀ ਪੁਲਸ ਨੇ ਅੱਜ 26 ਜਨਵਰੀ 'ਚ ਹੋਈ ਦਿੱਲੀ ਹਿੰਸਾ ਦੇ ਮਾਸਟਰਮਾਇੰਡ ਦੀਪ ਸਿੱਧੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤਿੰਨ ਫਰਵਰੀ ਨੂੰ ਦਿੱਲੀ ਪੁਲਸ ਨੇ ਦੀਪ ਸਿੱਧੂ, ਜੁਗਰਾਜ ਸਿੰਘ ਸਮੇਤ ਚਾਰ ਲੋਕਾਂ 'ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਸੀ।

ਇਹ ਲੋਕ ਲਾਲ ਕਿਲ੍ਹੇ 'ਤੇ ਧਾਰਮਿਕ ਝੰਡਾ ਲਹਿਰਾਉਣ 'ਤੇ ਲੋਕਾਂ ਨੂੰ ਹਿੰਸਾ ਲਈ ਉਕਸਾਉਣ 'ਚ ਸ਼ਾਮਲ ਸਨ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਗ੍ਰਿਫ਼ਤਾਰ ਕੀਤਾ ਹੈ। 26 ਜਨਵਰੀ ਤੋਂ ਬਾਅਦ ਤੋਂ ਮੁੱਖ ਮੁਲਜ਼ਮ ਦੀਪ ਸਿੱਧੂ ਫਰਾਰ ਸੀ। ਹਾਲਾਂਕਿ ਦੀਪ ਤੋਂ ਇਲਾਵਾ ਗੈਂਗਸਟਰ ਲੱਖਾ ਸਿਧਾਨਾ ਤੇ ਲਾਲ ਕਿਲ੍ਹੇ 'ਤੇ ਝੰਡਾ ਫਹਿਰਾਉਣ ਵਾਲਾ ਜੁਗਰਾਜ ਅਜੇ ਵੀ ਲਾਪਤਾ ਹੈ। ਦਿੱਲੀ ਪੁਲਿਸ ਨੇ ਹਿੰਸਾ ਫੈਲਾਉਣ ਵਾਲੇ ਕਰੀਬ 50 ਲੋਕਾਂ ਦੀਆਂ ਤਸੀਵੀਰਾਂ ਵੀ ਜਾਰੀ ਕੀਤੀਆਂ ਹਨ। ਦੱਸ ਦਈਏ ਕਿ ਕੇਂਦਰ ਸਰਕਾਰ ਦੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਅੰਦੋਲਨ ਦਾ ਅੱਜ 76ਵਾਂ ਦਿਨ ਹੈ। 

Get the latest update about Red Fort violence, check out more about Deep Sidhu, January 26, arrest & Delhi Police

Like us on Facebook or follow us on Twitter for more updates.