ਜਾਪਾਨ : 6.4 ਤੀਬਰਤਾ ਨਾਲ ਆਏ ਭੂਚਾਲ 'ਚ 16 ਲੋਕ ਜ਼ਖਮੀ, ਚਿਤਾਵਨੀ ਜਾਰੀ

ਜਾਪਾਨ 'ਚ ਮੰਗਲਵਾਰ ਨੂੰ 6.4 ਤੀਬਰਤਾ ਦਾ ਭੂਚਾਲ ਆਇਆ। ਇਸ ਦੇਖਦੇ ਹੋਏ ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਵਾਪਸ ਲੈ...

ਟੋਕੀਓ— ਜਾਪਾਨ 'ਚ ਮੰਗਲਵਾਰ ਨੂੰ 6.4 ਤੀਬਰਤਾ ਦਾ ਭੂਚਾਲ ਆਇਆ। ਇਸ ਦੇਖਦੇ ਹੋਏ ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਹਾਲਾਂਕਿ ਬਾਅਦ 'ਚ ਇਸ ਨੂੰ ਵਾਪਸ ਲੈ ਲਿਆ ਗਿਆ। ਆਪਦਾ 'ਚ ਹੁਣ ਤੱਕ ਵੱਖ-ੁਵੱਖ ਸ਼ਹਿਰਾਂ 'ਚ 16 ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦੇਸ਼ ਦੇ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਹੀ ਚਿਤਾਵਨੀ ਦਿੱਤੀ ਸੀ ਕਿ ਸਾਗਰ ਦੀਆਂ ਇਕ ਮੀਟਰ (ਤਿੰਨ ਫੁੱਟ) ਉੱਚੀਆਂ ਲਹਿਰਾਂ ਟੋਕੀਓ ਦੇ ਉੱਤਰ 'ਚ ਜਾਪਾਨ ਸਾਗਰ ਦੇ ਤੱਟ ਨਾਲ ਟਕਰਾ ਸਕਦੀ ਹੈ ਪਰ 10 ਸੈਂਟੀਮੀਟਰ ਉੱਚੀਆਂ ਲਹਿਰਾਂ ਉੱਠੀਆਂ। ਲਿਹਾਜ਼ਾ ਜਾਪਾਨ ਦੇ ਮੌਸਮ ਵਿਭਾਗ ਨੇ ਭੂਚਾਲ ਦੇ ਤਿੰਨ ਘੰਟੇ ਬਾਅਦ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ।

ਅਮਿਤ ਸ਼ਾਹ ਵਲੋਂ ਸਟਰਾਈਕ ਦੀ ਕ੍ਰਿਕਟ ਨਾਲ ਤੁਲਨਾ ਕਰਨ 'ਤੇ ਭਟਕੀ ਪਾਕਿ ਸੈਨਾ 

ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਪੂਰੀ ਤਰ੍ਹਾਂ ਆਪਦਾ ਨਾਲ ਨਜਿੱਠਣ ਲਈ ਤਿਆਰ ਹੈ। ਨਾਗਰਿਕਾਂ ਨੂੰ ਭੂਚਾਲ ਨੂੰ ਲੈ ਕੇ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਗਈ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਨਾਲ ਯਾਮਾਗਾਤਾ ਅਤੇ ਨੀਗਾਤਾ ਰਾਜ 'ਚ 16 ਲੋਕ ਜ਼ਖਮੀ ਹੋਏ। ਭੂਚਾਲ ਨਾਲ ਹੋਏ ਨੁਕਸਾਨ ਦਾ ਹਾਲੇ ਮੁਲਾਂਕਣ ਨਹੀਂ ਕੀਤਾ ਜਾ ਸਕਿਆ।

ਚੀਨ 'ਚ ਭੂਚਾਲ ਦੇ ਲੱਗੇ ਜ਼ੋਰਦਾਰ ਝਟਕੇ, 11 ਲੋਕਾਂ ਦੀ ਮੌਤ ਤੇ 122 ਜ਼ਖਮੀ

ਅਧਿਕਾਰੀਆਂ ਨੇ ਭੂਚਾਲ ਆਉਣ ਦੇ ਤੁਰੰਤ ਬਾਅਦ ਬੁਲੇਟ ਟ੍ਰੇਨ ਰੋਕ ਦਿੱਤੀ ਸੀ, ਹਾਲਾਂਕਿ ਬੁੱਧਵਾਰ ਸਵੇਰ ਤੋਂ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ। ਏਜੰਸੀ ਦੇ ਇਕ ਅਧਿਕਾਰੀ ਨੇ ਐਂਮਰਜੈਂਸੀ ਬੈਠਕ 'ਚ ਕਿਹਾ ਕਿ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਫਿਰ ਤੋਂ ਵੱਡਾ ਭੂਚਾਲ ਆ ਸਕਦਾ ਹੈ। ਯਾਮਾਗਾਤਾ ਅਤੇ ਨੀਗਾਤਾ 'ਚ ਖਰਾਬ ਮੌਸਮ ਦਾ ਪਹਿਲਾਂ ਹੀ ਅਨੁਮਾਨ ਜਤਾਇਆ ਗਿਆ ਹੈ। ਇਲਾਕੇ 'ਚ ਜ਼ਮੀਨ ਖਿਸਕਣ ਦਾ ਵੀ ਖਦਸ਼ਾ ਹੈ।

Get the latest update about Online International News, check out more about Tsunami, News In Punjabi, Japan News & EarthQuake

Like us on Facebook or follow us on Twitter for more updates.