ਦਾਇਚੀ ਕੇਸ : ਸੁਪਰੀਮ ਕੋਰਟ ਨੇ ਮਾਲਵਿੰਦਰ-ਸ਼ਿਵਿੰਦਰ ਨੂੰ ਮਾਣਹਾਨੀ ਦਾ ਠਹਿਰਾਇਆ ਦੋਸ਼ੀ

ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਅਦਾਲਤੀ ਹੱਤਕ ਲਈ ਦੋਸ਼ੀ ਠਹਿਰਾਇਆ ਹੈ। ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਜਾਪਾਨ ਦੀ ਦਵਾਈ ਕੰਪਨੀ ਦਾਇਚੀ ਸੈਂਕਿਓ ਦੀ ਪਟੀਸ਼ਨ 'ਤੇ ਸੁਣਾਇਆ। ਇਹ ਕੇਸ 3,500...

ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਰੈਨਬੈਕਸੀ ਦੇ ਸਾਬਕਾ ਪ੍ਰਮੋਟਰਾਂ ਮਾਲਵਿੰਦਰ ਸਿੰਘ ਤੇ ਸ਼ਿਵਿੰਦਰ ਸਿੰਘ ਨੂੰ ਅਦਾਲਤੀ ਹੱਤਕ ਲਈ ਦੋਸ਼ੀ ਠਹਿਰਾਇਆ ਹੈ। ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਜਾਪਾਨ ਦੀ ਦਵਾਈ ਕੰਪਨੀ ਦਾਇਚੀ ਸੈਂਕਿਓ ਦੀ ਪਟੀਸ਼ਨ 'ਤੇ ਸੁਣਾਇਆ। ਇਹ ਕੇਸ 3,500 ਕਰੋੜ ਰੁਪਏ ਦਾ ਹੈ। ਦਾਇਚੀ ਦਾ ਕਹਿਣਾ ਹੈ ਕਿ ਮਾਲਵਿੰਦਰ-ਸ਼ਿਵਿੰਦਰ ਨੇ ਇਹ ਰਕਮ ਅਦਾ ਨਹੀਂ ਕੀਤੀ। ਦਾਇਚੀ ਨੇ ਇਸ ਸਾਲ ਮਾਰਚ 'ਚ ਸੁਪਰੀਮ ਕੋਰਟ 'ਚ ਦੋਵਾਂ ਭਰਾਵਾਂ ਖ਼ਿਲਾਫ਼ ਉਲੰਘਣਾ ਦੀ ਪਟੀਸ਼ਨ ਵੀ ਦਾਇਰ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਦੋਵੇਂ ਭਰਾ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਜਾਇਦਾਦ ਛੁਪਾਉਂਦੇ ਰਹੇ ਸਨ। ਦਾਇਚੀ ਨੇ 2008 'ਚ ਰੈਨਬੈਕਸੀ ਖਰੀਦੀ ਸੀ। ਬਾਅਦ 'ਚ ਮਾਲਵਿੰਦਰ-ਸ਼ਿਵਿੰਦਰ ਨੇ ਰੈਨਬੈਕਸੀ ਬਾਰੇ ਮਹੱਤਵਪੂਰਨ ਰੈਗੂਲੇਟਰੀ ਖਾਮੀਆਂ ਵਰਗੀ ਜਾਣਕਾਰੀ ਲੁਕਾ ਦਿੱਤੀਆਂ ਸਨ। ਇਸ ਅਪੀਲ ਦੇ ਨਾਲ ਉਸ ਨੇ ਸਿੰਗਾਪੁਰ ਟ੍ਰਿਬਿਊਨਲ ਨੂੰ ਸ਼ਿਕਾਇਤ ਕੀਤੀ। ਟ੍ਰਿਬਿਊਨਲ ਦਾਇਚੀ ਦੇ ਹੱਕ 'ਚ ਫੈਸਲਾ ਦਿੰਦੇ ਹੋਏ ਮਾਲਵਿੰਦਰ-ਸ਼ਿਵਿੰਦਰ ਨੂੰ ਅਦਾਇਗੀ ਦੇ ਹੁਕਮ ਦਿੱਤੇ।

ਲਓ ਜੀ ਪਾਣੀ ਤੋਂ ਬਾਅਦ ਹੁਣ ਸਾਹ ਲੈਣ ਲਈ ਸ਼ੁੱਧ ਹਵਾ ਵੀ ਹੋਈ ਵਿਕਾਊ, ਇੱਥੇ ਖੁੱਲ੍ਹਿਆ Oxygen Bar

ਸਿੰਘ ਭਰਾਵਾਂ ਨੇ ਇਸ ਨੂੰ ਭਾਰਤ ਤੇ ਸਿੰਗਾਪੁਰ ਦੀਆਂ ਅਦਾਲਤਾਂ 'ਚ ਚੁਣੌਤੀ ਦਿੱਤੀ ਪਰ ਰਾਹਤ ਨਹੀਂ ਮਿਲੀ। ਦਿੱਲੀ ਹਾਈਕੋਰਟ ਨੇ ਜਨਵਰੀ 2018 'ਚ ਸਾਲਸੀ ਐਵਾਰਡ ਦਾ ਫੈਸਲਾ ਬਰਕਰਾਰ ਰੱਖਿਆ। ਮਾਲਵਿੰਦਰ ਤੇ ਸ਼ਿਵਿੰਦਰ ਰੈਲੀਗਰੇਅਰ ਫਿਨਵੈਸਟ (ਆਰ. ਐੱਫ. ਐੱਲ) ਕੰਪਨੀ 'ਚ ਹੋਏ 2397 ਘੁਟਾਲੇ ਦੇ ਇਲਜ਼ਾਮ 'ਚ ਜੇਲ੍ਹ 'ਚ ਹਨ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ। ਮਾਲਵਿੰਦਰ ਨੂੰ ਵੀਰਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ) ਨੇ ਗ੍ਰਿਫ਼ਤਾਰ ਕੀਤਾ ਸੀ। ਰਿਲੀਗੇਅਰ ਫਿਨਵੈਸਟ ਮਾਮਲੇ 'ਚ ਈ. ਡੀ ਮਨੀ ਲਾਂਡਰਿੰਗ ਦੀ ਜਾਂਚ ਕਰ ਰਿਹਾ ਹੈ। ਆਰ. ਐੱਫ. ਐੱਲ ਰਿਲੀਗੇਅਰ ਐਂਟਰਪ੍ਰਾਈਜਜ਼ ਦੀ ਸਹਾਇਕ ਕੰਪਨੀ ਹੈ। ਮਾਲਵਿੰਦਰ ਤੇ ਸ਼ਿਵਿੰਦਰ ਰਿਲੀਗੇਅਰ ਐਂਟਰਪ੍ਰਾਈਜਜ਼ ਦੇ ਸਾਬਕਾ ਪ੍ਰਮੋਟਰ ਵੀ ਹਨ।

Get the latest update about National News, check out more about Malvinder Singh, Ex Ranbaxy Promoters, Shivinder Singh & True Scoop News

Like us on Facebook or follow us on Twitter for more updates.