'Jhalak Dikhhla Jaa 10': ਸ਼ਿਲਪਾ ਸ਼ਿੰਦੇ, ਫੈਜ਼ਲ ਸ਼ੇਖ ਸਮੇਤ ਇਨ੍ਹਾਂ ਕੰਟੈਸਟੇਂਟ ਦੇ ਨਾਮ ਹੋਏ ਉਜਾਗਰ, ਦੇਖੋ ਪੂਰੀ ਲਿਸਟ

ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ 10ਵਾਂ ਸੀਜ਼ਨ ਦੀ ਅਨਾਨਮੈਂਟ ਹੋ ਚੁੱਕੀ ਹੈ। ਇਹ ਸ਼ੋਅ 3 ਸਤੰਬਰ ਨੂੰ ਰਾਤ 8 ਵਜੇ (IST) ਤੋਂ ਕਲਰਜ਼ ਟੀਵੀ 'ਤੇ ਪ੍ਰਦਰਸ਼ਿਤ ਹੋਵੇਗਾ। 'ਝਲਕ ਦਿਖਲਾ ਜਾ 10' ਦਾ ਪ੍ਰਚਾਰ ਜ਼ੋਰਾ ਤੇ ਹੈ ਕਿਉਂਕਿ ਇਹ 5 ਸਾਲਾਂ ਦੇ ਅੰਤਰਾਲ ਤੋਂ ਬਾਅਦ ਟੈਲੀਵਿਜ਼ਨ 'ਤੇ ਵਾਪਸ ਆਇਆ ਹੈ

ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' ਦੇ 10ਵਾਂ ਸੀਜ਼ਨ ਦੀ ਅਨਾਨਮੈਂਟ ਹੋ ਚੁੱਕੀ ਹੈ। ਇਹ ਸ਼ੋਅ 3 ਸਤੰਬਰ ਨੂੰ ਰਾਤ 8 ਵਜੇ (IST) ਤੋਂ ਕਲਰਜ਼ ਟੀਵੀ 'ਤੇ ਪ੍ਰਦਰਸ਼ਿਤ ਹੋਵੇਗਾ। 'ਝਲਕ ਦਿਖਲਾ ਜਾ 10' ਦਾ ਪ੍ਰਚਾਰ ਜ਼ੋਰਾ ਤੇ ਹੈ ਕਿਉਂਕਿ ਇਹ 5 ਸਾਲਾਂ ਦੇ ਅੰਤਰਾਲ ਤੋਂ ਬਾਅਦ ਟੈਲੀਵਿਜ਼ਨ 'ਤੇ ਵਾਪਸ ਆਇਆ ਹੈ। ਇੰਨਾ ਹੀ ਨਹੀਂ, ਝਲਕ ਦਿਖਲਾ ਜਾ OTT ਪ੍ਰੇਮੀਆਂ ਲਈ ਵੂਟ ਸਿਲੈਕਟ 'ਤੇ ਵੀ ਉਪਲਬਧ ਹੋਵੇਗਾ। ਧਰਮਾ ਪ੍ਰੋਡਕਸ਼ਨ ਦੇ ਮਾਲਕ ਕਰਨ ਜੌਹਰ, ਬਾਲੀਵੁੱਡ ਦੀ ਸਦਾਬਹਾਰ ਅਦਾਕਾਰਾ ਮਾਧੁਰੀ ਦੀਕਸ਼ਿਤ ਨੇਨੇ ਅਤੇ ਬਾਲੀਵੁੱਡ ਡਾਂਸਿੰਗ ਕੁਈਨ ਨੋਰਾ ਫਤੇਹੀ ਝਲਕ ਦਿਖਲਾ ਜਾ 10 ਦੇ ਜੱਜਿੰਗ ਪੈਨਲ 'ਤੇ ਨਜ਼ਰ ਆਉਣਗੇ। 

ਡਾਂਸਿੰਗ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ 10' ਦੇ ਪ੍ਰਤੀਯੋਗੀਆਂ ਦੀ ਸੂਚੀ ਵੀ ਜਾਰੀ ਕੀਤੀ ਜਾ ਚੁਕੀ ਹੈ। ਖਬਰਾਂ ਮੁਤਾਬਿਕ, ਝਲਕ ਦਿਖਲਾ ਜਾ ਸੀਜ਼ਨ 10 ਵਿੱਚ ਕੁੱਲ 12 ਸਿਤਾਰੇ ਹਿੱਸਾ ਲੈਣਗੇ। 'ਝਲਕ ਦਿਖਲਾ ਜਾ ਸੀਜ਼ਨ 10' 'ਚ ਇਸ ਸਾਲ ਨਿਆ ਸ਼ਰਮਾ, ਸ਼ਿਲਪਾ ਸ਼ਿੰਦੇ ਵਰਗੀਆਂ  ਹੋਰ ਅਦਾਕਾਰਾਂ ਨਜ਼ਰ ਆਉਣਗੀਆਂ।

ਝਲਕ ਦਿਖਲਾ ਜਾ 10 ਪ੍ਰਤੀਯੋਗੀਆਂ ਦੀ ਪੂਰੀ ਸੂਚੀ-
➡ਨੀਤੀ ਟੇਲਰ
➡ਨੀਆ ਸ਼ਰਮਾ
➡ਅੰਮ੍ਰਿਤਾ ਖਾਨਵਿਲਕਰ
➡ਸ਼ਿਲਪਾ ਸ਼ਿੰਦੇ
➡ਫੈਜ਼ਲ ਸ਼ੇਖ
➡ਅਲੀ ਅਸਗਰ
➡ਗਸ਼ਮੀਰ ਮਹਾਜਨੀ
➡ਧੀਰਜ ਧੂਪਰ
➡ਰੁਬੀਨਾ ਦਿਲਾਇਕ
➡ਪਾਰਸ ਕਾਲਨਾਵਤ
➡ਗੁੰਜਨ ਸਿਨਹਾ
➡ਜ਼ੋਰਾਵਰ ਕਾਲੜਾ

ਝਲਕ ਦਿਖਲਾ ਜਾ ਦੇ ਪਿਛਲੇ ਸੀਜ਼ਨ ਦੇ ਜੇਤੂਆਂ ਦੀ ਸੂਚੀ
ਇਸ ਦੇ 10ਵੇਂ ਸੀਜ਼ਨ ਵਿੱਚ ਝਲਕ ਦਿਖਲਾ ਜਾ ਦੇ ਨਾਲ, ਇਸ ਦੇ ਪਿਛਲੇ ਸੀਜ਼ਨਾਂ ਵਿੱਚ ਇਸਦੇ ਸਾਰੇ ਜੇਤੂਆਂ ਦੀ ਸੂਚੀ ਹੈ- ਮੋਨਾ ਸਿੰਘ- ਸੀਜ਼ਨ 1, ਪ੍ਰਾਚੀ ਦੇਸਾਈ- ਸੀਜ਼ਨ 2, ਬਾਈਚੁੰਗ ਭੂਟੀਆ- ਸੀਜ਼ਨ 3, ਮੇਯਾਂਗ ਚਾਂਗ- ਸੀਜ਼ਨ 4, ਗੁਰਮੀਤ ਚੌਧਰੀ- ਸੀਜ਼ਨ 5 , ਦ੍ਰਿਸ਼ਟੀ ਧਾਮੀ- ਸੀਜ਼ਨ 6, ਆਸ਼ੀਸ਼ ਸ਼ਰਮਾ- ਸੀਜ਼ਨ 7, ਫੈਜ਼ਲ ਖਾਨ- ਸੀਜ਼ਨ 8 ਅਤੇ ਤੇਰੀਆ ਮਗਰ- ਸੀਜ਼ਨ 9। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਝਲਕ ਦਿਖਲਾ ਜਾ ਦੇ 10ਵੇਂ ਸੀਜ਼ਨ ਵਿੱਚ ਕੌਣ ਜੇਤੂ ਬਣ ਕੇ ਉੱਭਰਦਾ ਹੈ।