ਦੁਆ ਦੇਣ ਵਾਲੇ ਕਿੰਨਰ ਬਣੇ ਕਾਤਲ, ਪੈਸਿਆਂ ਦੇ ਲਾਲਚ 'ਚ ਨਵਜੰਮੇ ਬੱਚੇ ਨੂੰ ਚਾੜ੍ਹਿਆ ਮੌਤ ਦੇ ਘਾਟ

ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਸ਼ੁੱਕਰਵਾਰ ਨੂੰ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੱਚੇ ਦੀ ਮੌਤ ਉਸ ਸਮੇਂ ਹੋਈ, ਜਦੋਂ ਕਿੰਨਰ ਬੱਚੇ ਨੂੰ ਲੈ ਕੇ ਪੈਸੇ ਮੰਗਦੇ ਹੋਏ ਡਾਂਸ ਕਰ ਰਹੇ ਸਨ। ਮਾਮਲਾ ਉੱਤਰ ਸ਼ਿਲਡਾ...

ਝਾਰਗ੍ਰਾਮ— ਪੱਛਮੀ ਬੰਗਾਲ ਦੇ ਝਾਰਗ੍ਰਾਮ 'ਚ ਸ਼ੁੱਕਰਵਾਰ ਨੂੰ ਇਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਬੱਚੇ ਦੀ ਮੌਤ ਉਸ ਸਮੇਂ ਹੋਈ, ਜਦੋਂ ਕਿੰਨਰ ਬੱਚੇ ਨੂੰ ਲੈ ਕੇ ਪੈਸੇ ਮੰਗਦੇ ਹੋਏ ਡਾਂਸ ਕਰ ਰਹੇ ਸਨ। ਮਾਮਲਾ ਉੱਤਰ ਸ਼ਿਲਡਾ ਦੇ ਬਿਨਪੁਰ ਥਾਣਾ ਖੇਤਰ ਦਾ ਹੈ। ਇੱਥੋਂ ਦੇ ਚੰਦਨ ਖਿਲਾੜੀ ਦੇ ਘਰ 4 ਦਸੰਬਰ ਨੂੰ ਜੁੜਵਾ ਬੱਚੇ ਪੈਦਾ ਹੋਏ ਸਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਝਾਰਗ੍ਰਾਮ ਸੁਪਰ ਸੁਪਰਸਪੈਸ਼ਲਿਟੀ ਹਸਪਤਾਲ ਨੇ ਦੱਸਿਆ ਸੀ ਕਿ ਇਸ 'ਚੋਂ ਇਕ ਬੱਚੇ ਨੂੰ ਦਿਲ ਦਾ ਰੋਗ ਸੀ। 20 ਦਿਨ ਬਾਅਦ ਬੁੱਧਵਾਰ ਨੂੰ ਹੀ ਇਹ ਨਵਜੰਮਾ ਬੱਚਾ ਹਸਪਤਾਲ ਤੋਂ ਘਰ ਆਇਆ ਸੀ।

ਪਤੀ ਨੇ ਸੱਦੀ Call Girl ਪਰ ਦਲਾਲ ਨੇ ਭੇਜੀ ਪਤਨੀ, ਪੁਲਸ ਕੋਲ੍ਹ ਪਹੁੰਚਿਆਂ ਹੈਰਾਨੀਜਨਕ ਮਾਮਲਾ

ਪੁਲਸ ਦਾ ਕਹਿਣਾ ਹੈ ਕਿ ਤਿੰਨੋਂ ਕਿੰਨਰ ਉਨ੍ਹਾਂ ਦੇ ਘਰ ਆਏ ਅਤੇ ਉਨ੍ਹਾਂ ਤੋਂ 11 ਹਜ਼ਾਰ ਰੁਪਏ ਦੀ ਮੰਗ ਕੀਤੀ। ਇਨਕਾਰ ਕਰਨ ਤੋਂ ਬਾਅਦ ਤਿੰਨਾਂ ਨੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਮਾਂ ਦੀ ਗੋਦ 'ਚੋਂ ਬੱਚੇ ਨੂੰ ਖੋਹ ਕੇ ਬੱਚੇ ਨਾਲ ਡਾਂਸ ਕਰਨ ਲੱਗੇ। ਇਸ 'ਤੇ ਪਰਿਵਾਰ 2 ਹਜ਼ਾਰ ਦੇਣ ਲਈ ਤਿਆਰ ਹੋ ਗਿਆ। ਇਸ ਵਿਚਕਾਰ ਜੋ ਬੱਚਾ ਬਿਮਾਰ ਸੀ, ਉਹ ਬੇਹੋਸ਼ ਗਿਆ। ਜਦੋਂ ਉਸ ਨੂੰ ਸ਼ਿਲਡਾ ਹੈਲਥ ਕੇਅਰ ਸੈਂਟਰ 'ਚ ਲਿਜਾਇਆ, ਜਿੱਥੇ ਬੱਚੇ ਮ੍ਰਿਤਕ ਐਲਾਨ ਕਰ ਦਿੱਤਾ ਗਿਆ।

OMG! 5 ਬੱਚਿਆਂ ਦੀ ਦਾਦੀ 'ਤੇ ਚੜ੍ਹਿਆ ਇਸ਼ਕ ਦਾ ਬੁਖ਼ਾਰ, ਖੁਦ ਤੋਂ 38 ਸਾਲ ਛੋਟੇ ਨੌਜਵਾਨ ਨਾਲ ਕਰ ਬੈਠੀ ਪਿਆਰ

ਉੱਥੇ ਪੁਲਸ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਸਥਾਨਕ ਲੋਕਾਂ ਨੇ ਤਿੰਨਾਂ ਕਿੰਨਰਾਂ ਨੂੰ ਘੇਰਿਆ ਹੋਇਆ ਸੀ। ਮੌਕੇ 'ਤੇ ਪੁਲਸ ਪਹੁੰਚੀ ਅਤੇ ਤਿੰਨਾਂ ਕਿੰਨਰਾਂ ਨੂੰ ਹਿਰਾਸਤ 'ਚ ਲੈ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਜਿਨ੍ਹਾਂ ਘਰਾਂ 'ਚ ਬੱਚੇ ਪੈਦਾ ਹੁੰਦੇ ਹਨ, ਕਿੰਨਰ ਉਨ੍ਹਾਂ ਦੇ ਘਰ ਜਾ ਕੇ ਪੈਸੇ ਮੰਗਦੇ ਹੋਏ ਨੱਚਦੇ ਅਤੇ ਗਾਉਂਦੇ ਹਨ। ਹਾਲਾਂਕਿ ਇਨ੍ਹਾਂ 'ਤੇ ਅਕਸਰ ਜਬਰਨ ਵਸੂਲੀ ਦਾ ਦੋਸ਼ ਲਗਾਇਆ ਜਾਂਦਾ ਹੈ।

Get the latest update about News In Punjabi, check out more about Super Speciality Hospital, West Bengal News, Jhargram News & True Scoop News

Like us on Facebook or follow us on Twitter for more updates.