ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਅਸੈਂਬਲੀ ਮੈਂਬਰਸ਼ਿਪ ਹੋਈ ਰੱਦ, ਰਾਜਪਾਲ ਜਲਦ ਦਸਣਗੇ ਆਪਣੀ ਰਾਏ

ਭਾਜਪਾ ਵਲੋਂ ਵਿਧਾਇਕ ਵਜੋਂ ਅਯੋਗ ਠਹਿਰਾਉਣ ਦੀ ਮੰਗ ਅਤੇ ਮਾਈਨਿੰਗ ਲੀਜ਼ ਵਧਾਉਣ ਦਾ ਦੋਸ਼ੀ ਦਸੇ ਜਾਣ ਤੋਂ ਬਾਅਦ ਸੀਐਮ ਹੇਮੰਤ ਸੋਰੇਨ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ

ਭਾਜਪਾ ਵਲੋਂ ਵਿਧਾਇਕ ਵਜੋਂ ਅਯੋਗ ਠਹਿਰਾਉਣ ਦੀ ਮੰਗ ਅਤੇ ਮਾਈਨਿੰਗ ਲੀਜ਼ ਵਧਾਉਣ ਦਾ ਦੋਸ਼ੀ ਦਸੇ ਜਾਣ ਤੋਂ ਬਾਅਦ ਸੀਐਮ ਹੇਮੰਤ ਸੋਰੇਨ ਦੀ ਵਿਧਾਨ ਸਭਾ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਚੋਣ ਕਮਿਸ਼ਨ ਵਲੋਂ ਅੱਜ ਖਣਨ ਲੀਜ਼ ਮਾਮਲੇ 'ਤੇ ਆਪਣੀ ਰਾਏ ਝਾਰਖੰਡ ਦੇ ਰਾਜਪਾਲ ਰਮੇਸ਼ ਬੈਸ ਨੂੰ ਭੇਜੀ ਗਈ ਹੈ। ਬੈਸ ਜਲਦੀ ਹੀ ਰਾਏ ਦਾ ਐਲਾਨ ਕਰਨਗੇ। 

ਹਾਲਾਂਕਿ ਝਾਰਖੰਡ ਦੇ ਮੁੱਖ ਮੰਤਰੀ ਦੀ ਟੀਮ ਨੇ ਚੋਣ ਪੈਨਲ ਦੇ ਸਾਹਮਣੇ ਦਾਅਵਾ ਕੀਤਾ ਸੀ ਕਿ ਜੋ ਚੋਣ ਕਾਨੂੰਨ ਵਿੱਚ ਵਿਵਸਥਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਇਸ ਮਾਮਲੇ 'ਚ ਅਰਜ਼ੀ ਨਾ ਦਿੱਤੀ ਜਾਵੇ। ਸੋਰੇਨ ਦੇ ਵਕੀਲ ਨੇ ਦਲੀਲਾਂ ਦੌਰਾਨ ਕਿਹਾ ਕਿ ਇਹ ਕੇਸ ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 9 ਏ ਦੇ ਅਧੀਨ ਨਹੀਂ ਆਉਂਦੇ, ਜੋ 'ਸਰਕਾਰੀ ਠੇਕਿਆਂ ਲਈ ਅਯੋਗਤਾ' ਨਾਲ ਸਬੰਧਤ ਹੈ।


ਜਿਕਰਯੋਹ ਹੈ ਕਿ 12 ਅਗਸਤ ਨੂੰ, ਸੋਰੇਨ ਦੀ ਕਾਨੂੰਨੀ ਟੀਮ ਨੇ ਚੋਣ ਕਮਿਸ਼ਨ ਦੇ ਸਾਹਮਣੇ ਆਪਣੀਆਂ ਦਲੀਲਾਂ ਪੂਰੀਆਂ ਕੀਤੀਆਂ ਜਿਸ ਤੋਂ ਬਾਅਦ ਭਾਜਪਾ (ਮਾਮਲੇ ਦੇ ਪਟੀਸ਼ਨਰ) ਨੇ ਜਵਾਬ ਦਿੱਤਾ। 18 ਅਗਸਤ ਨੂੰ ਦੋਵਾਂ ਧਿਰਾਂ ਨੇ ਚੋਣ ਪੈਨਲ ਨੂੰ ਲਿਖਤੀ ਰੂਪ ਵਿੱਚ ਪੇਸ਼ ਕੀਤਾ ਸੀ। 

ਸੰਵਿਧਾਨ ਦੇ ਅਨੁਛੇਦ 192 ਦੇ ਤਹਿਤ, ਜੇਕਰ ਕੋਈ ਸਵਾਲ ਉੱਠਦਾ ਹੈ ਕਿ ਕੀ ਕਿਸੇ ਰਾਜ ਦੇ ਵਿਧਾਨ ਸਭਾ ਦੇ ਸਦਨ ਦਾ ਕੋਈ ਮੈਂਬਰ ਕਿਸੇ ਅਯੋਗਤਾ ਦੇ ਅਧੀਨ ਹੋ ਗਿਆ ਹੈ, ਤਾਂ ਪ੍ਰਸ਼ਨ ਰਾਜਪਾਲ ਕੋਲ ਭੇਜਿਆ ਜਾਵੇਗਾ ਜਿਸਦਾ ਫੈਸਲਾ ਅੰਤਿਮ ਹੋਵੇਗਾ। ਜਿਸ 'ਚ ਲਿਖਿਆ ਗਿਆ ਹੈ, "ਅਜਿਹੇ ਕਿਸੇ ਵੀ ਸਵਾਲ 'ਤੇ ਕੋਈ ਵੀ ਫੈਸਲਾ ਦੇਣ ਤੋਂ ਪਹਿਲਾਂ, ਰਾਜਪਾਲ ਨੂੰ ਚੋਣ ਕਮਿਸ਼ਨ ਦੀ ਰਾਏ ਲੈਣੀ ਚਾਹੀਦੀ ਹੈ ਅਤੇ ਉਸ ਦੀ ਰਾਏ ਅਨੁਸਾਰ ਕੰਮ ਕਰਨਾ ਚਾਹੀਦਾ ਹੈ।"

ਭਾਜਪਾ ਦੇ ਵਕੀਲ ਕੁਮਾਰ ਹਰਸ਼ ਨੇ ਇਸ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਕਰੀਬ ਦੋ ਘੰਟੇ ਤਕ ਬਹਿਸ ਕੀਤੀ। ਜਿਸ ਤੋਂ ਬਾਅਦ ਅਸੀਂ ਆਪਣਾ ਜਵਾਬ ਦਿੱਤਾ ਅਤੇ ਦਿਖਾਇਆ ਕਿ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਹੈ ਅਤੇ ਇਸ (ਕੇਸ) ਨੂੰ ਕਵਰ ਕਰਨ ਵਾਲੇ ਸੁਪਰੀਮ ਕੋਰਟ ਦੇ ਕਈ ਫੈਸਲੇ ਹਨ। ਚੋਣ ਕਮਿਸ਼ਨ 12 ਅਗਸਤ ਨੂੰ ਇਸ ਮਾਮਲੇ ਚ  ਸੁਣਵਾਈ ਕਰੇਗਾ।

Get the latest update about Hemant Soren assembly membership cancelled, check out more about Hemant Soren, jharkhand cm Hemant Soren & Hemant Soren jharkhand cm

Like us on Facebook or follow us on Twitter for more updates.