ਕਰਫਿਊ ਦੌਰਾਨ ਸ਼ੂਟਿੰਗ ਕਰ ਬੁਰੇ ਫਸੇ ਜਿੰਮੀ ਸ਼ੇਰਗਿੱਲ, 3 ਹੋਰਾਂ ਦੇ ਨਾਲ ਗ੍ਰਿਫਤਾਰ

ਕੋਰੋਨਾ ਮਹਾਮਾਰੀ ਦੇ ਪੰਜਾਬ ਵਿਚ ਸਭ ਤੋਂ ਬੁਰੇ ਹਾਲਾਤ ਲੁਧਿਆਣਾ ਜ਼ਿਲੇ ਦੇ ਹਨ। ਇਸੇ ਵਿਚਾਲੇ ਫਿਲਮ ਅਭਿਨੇਤਾ ਜਿੰਮੀ ਸ਼ੇਰਗਿੱਲ ਕੋਰੋ...

ਲੁਧਿਆਣਾ: ਕੋਰੋਨਾ ਮਹਾਮਾਰੀ ਦੇ ਪੰਜਾਬ ਵਿਚ ਸਭ ਤੋਂ ਬੁਰੇ ਹਾਲਾਤ ਲੁਧਿਆਣਾ ਜ਼ਿਲੇ ਦੇ ਹਨ। ਇਸੇ ਵਿਚਾਲੇ ਫਿਲਮ ਅਭਿਨੇਤਾ ਜਿੰਮੀ ਸ਼ੇਰਗਿੱਲ ਕੋਰੋਨਾ ਪ੍ਰੋਟੋਕਾਲ ਤੋੜਨ ਉੱਤੇ ਫੜ੍ਹੇ ਗਏ ਹਨ। ਪੁਸਲ ਨੇ ਜਿੰਮੀ ਸਣੇ 4 ਨੂੰ ਗ੍ਰਿਫਤਾਰ ਕੀਤਾ ਹੈ। ਇਕ ਦਿਨ ਪਹਿਲਾਂ ਹੀ ਉਨ੍ਹਾਂ ਦਾ ਪ੍ਰੋਟੋਕਾਲ ਤੋੜਨ ਉੱਤੇ ਚਾਲਾਨ ਕੱਟਿਆ ਗਿਆ ਸੀ। ਇਸ ਦੇ ਬਾਵਜੂਦ ਉਹ ਫਿਰ ਤੋਂ ਨਾਈਟ ਕਰਫਿਊ ਵਿਚ ਨਿਕਲੇ ਸਨ।

ਐੱਸ.ਆਈ. ਮਨਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਤਿੰਨ ਦਿਨ ਤੋਂ ਜਿੰਮੀ ਸ਼ੇਰਗਿੱਲ ਦੀ ਟੀਮ ਆਰਿਆ ਸਕੂਲ ਵਿਚ ਇਕ ਪੰਜਾਬੀ ਫਿਲਮ ਦੀ ਸ਼ੂਟਿੰਗ ਕਰ ਰਹੀ ਸੀ। ਇਸ ਦੇ ਚੱਲਦੇ ਸਕੂਲ ਦੀ ਇਮਾਰਤ ਨੂੰ ਸੈਸ਼ਨ ਕੋਰਟ ਦੇ ਸੈੱਟ ਵਿਚ ਤਬਦੀਲ ਕੀਤਾ ਹੋਇਆ ਸੀ। ਸ਼ੋਮਵਾਰ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਥੇ ਫਿਜ਼ੀਕਲ ਡਿਸਟੈੱਸ ਦਾ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਕਿਸੇ ਨੇ ਆਪਣੇ ਚਿਹਰੇ ਉੱਤੇ ਮਾਸਕ ਨਹੀਂ ਪਾਇਆ ਹੈ। ਇਸ ਦੇ ਚੱਲਦੇ ਏ.ਸੀ.ਪੀ. ਸੈਂਟਰਲ ਵਰਿਆਮ ਸਿੰਘ ਦੀ ਅਗਵਾਈ ਵਿਚ ਪਹੁੰਚੀ ਪੁਲਸ ਟੀਮ ਨੇ ਉਨ੍ਹਾਂ ਦੇ ਦੋ ਚਲਾਨ ਕੱਟ ਦਿੱਤੇ।

ਇਸ ਦੇ ਬਾਵਜੂਦ ਟੀਮ ਨੇ ਫਿਰ ਤੋਂ ਨਿਯਮਾਂ ਦਾ ਉਲੰਘਣ ਕੀਤਾ। ਮੰਗਲਵਾਰ ਦੇਰ ਰਾਤ ਪੁਲਸ ਨੂੰ ਸੂਚਨਾ ਮਿਲੀ ਕਿ ਨਾਈਟ ਕਰਫਿਊ ਦੌਰਾਨ ਸ਼ੂਟਿੰਗ ਕੀਤੀ ਜਾ ਰਹੀ ਹੈ ਤੇ ਸੈੱਟ ਉੱਤੇ 150 ਦੇ ਤਕਰੀਬਨ ਲੋਕ ਮੌਜੂਦ ਹਨ। ਪੁਲਸ ਨੇ ਫਿਰ ਤੋਂ ਦਬਿਸ਼ ਕੀਤੀ ਤਾਂ ਦੋਸ਼ ਸਹੀ ਸਾਬਿਤ ਹੋਇਆ। ਪੁਲਸ ਨੇ ਤੁਰੰਤ ਜਿੰਮੀ ਸ਼ੇਰਗਿੱਲ ਸਣੇ 4 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਵਿਚ ਬਾਕੀ 3 ਦੀ ਪਛਾਣ ਮੁੰਬਈ ਦੇ ਵਰਸੋਵਾ ਪੰਚ ਮਾਰਗ ਸਥਿਤ ਪਾਰਕ ਪਲਾਜ਼ਾ ਨਿਵਾਸੀ ਈਸ਼ਵਰ ਨਿਵਾਸ, ਸਿਓਡਾ ਚੌਕ ਨਿਵਾਸੀ ਆਕਾਸ਼ ਦੀਪ ਸਿੰਘ ਤੇ ਜੀਰਕਪੁਰ ਦੇ ਮਧੂਬਨ ਹੋਮ ਨਿਵਾਸੀ ਮਨਦੀਪ ਦੇ ਰੂਪ ਵਿਚ ਹੋਈ ਹੈ। ਸਾਰਿਆਂ ਦੇ ਖਿਲਾਫ ਸਰਕਾਰੀ ਹੁਕਮ ਦਾ ਉਲੰਘਣ, 3 ਮਹਾਮਾਰੀ ਐਕਟ ਤੇ ਹੋਰ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

Get the latest update about shooting, check out more about during curfew, Jimmy Shergill & arrested

Like us on Facebook or follow us on Twitter for more updates.