ਦੂਰੰਸਚਾਰ ਕੰਪਨੀ ਰਿਲਾਇੰਸ ਜਿਓ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦੀਆਂ ਮੁਕਾਬਲੇਬਾਜ਼ ਕੰਪਨੀਆਂ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਲਿ.(ਵੀ.ਆਈ.ਐੱਲ.) ਉਸ ਦੇ ਖਿਲਾਫ ‘ਨਫਰਤ ਭਰਿਆ ਅਤੇ ਨਕਾਰਾਤਮਕ ’ ਅਭਿਆਨ ਚਲਾ ਰਹੀਆਂ ਹਨ ਅਤੇ ਇਹ ਦਾਅਵਾ ਕਰ ਰਹੀਆਂ ਹਨ ਕਿ ਜਿਓ ਦੇ ਮੋਬਾਇਲ ਨੰਬਰ ਨੂੰ ਉਨ੍ਹਾਂ ਦੇ ਨੈੱਟਵਰਕ ਉੱਤੇ ਪੋਰਟ ਕਰਨਾ ਕਿਸਾਨ ਅੰਦੋਲਨ ਨੂੰ ਸਮਰਥਨ ਹੋਵੇਗਾ।
ਦੇਸ਼ ਦੀ ਸਭ ਤੋਂ ਵੱਡੀ ਦੂਸਰੰਚਾਰ ਕੰਪਨੀ ਜਿਓ ਨੇ ਇਸ ਬਾਰੇ ਵਿਚ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੂੰ ਪੱਤਰ ਲਿਖਕੇ ਇਨ੍ਹਾਂ ਦੋਵਾਂ ਕੰਪਨੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਜਿਓ ਨੇ ਕਿਹਾ ਕਿ ਮੁਕਾਬਲੇਬਾਜ਼ ਕੰਪਨੀਆਂ ਦੇ ਇਸ ਰਵੱਈਏ ਨਾਲ ਜਿਓ ਦੇ ਕਰਮਚਾਰੀਆਂ ਦੀ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਉਥੇ ਹੀ ਭਾਰਤੀ ਏਅਰਟੈੱਲ ਅਤੇ ਵੋਡਾਫੋਨ ਆਈਡੀਆ ਨੇ ਜਯੋ ਦੇ ਇਸ ਦੋਸ਼ਾਂ ਨੂੰ ‘ਬੇਬੁਨਿਆਦ’ ਦੱਸਦੇ ਹੋਏ ਇਨ੍ਹਾਂ ਨੂੰ ਖਾਰਿਜ ਕੀਤਾ ਹੈ ।
ਰਿਲਾਇੰਸ ਜਿਓ ਨੇ ਕਿਹਾ ਕਿ ਉਸ ਨੇ ਇਸ ਤੋਂ ਪਹਿਲਾਂ ਵੀ ਟ੍ਰਾਈ ਨੂੰ ਏਅਰਟੈੱਲ ਅਤੇ ਵੀ.ਆਈ.ਐੱਲ. ਦੇ ‘ਨੀਤੀ-ਵਿਰੁਧ ਅਤੇ ਮੁਕਾਬਲੇਬਾਜ਼ੀ ਰੋਕੂ ਮੋਬਾਇਲ ਨੰਬਰ ਪੋਰਟੇਬਿਲਿਟੀ ਅਭਿਆਨ’ ਦੇ ਬਾਰੇ ਲਿਖਿਆ ਸੀ । ਜਿਓ ਨੇ ਕਿਹਾ ਕਿ ਦੋਵੇਂ ਕੰਪਨੀਆਂ ਕਿਸਾਨਾਂ ਦੇ ਵਿਰੋਧ ਦਾ ਲਾਭ ਚੁੱਕਣਾ ਚਾਹੁੰਦੀਆਂ ਹਨ । ਦਿੱਲੀ ਦੀ ਵੱਖ-ਵੱਖ ਹੱਦਾਂ ਉੱਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਹਜ਼ਾਰਾਂ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਅੰਦੋਲਨ ਕਰ ਰਹੇ ਹਨ।
ਭਾਰਤੀ ਏਅਰਟੈੱਲ ਨੇ ਟ੍ਰਾਈ ਨੂੰ ਲਿਖੇ ਪੱਤਰ ਵਿਚ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਪੱਤਰ ਵਿਚ ਕਿਹਾ ਗਿਆ ਹੈ, ‘‘ਕੁਝ ਮੁਕਾਬਲੇਬਾਜ਼ ਬੇਬੁਨਿਆਦ ਇਲਜ਼ਾਮ ਲਗਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਅਸੀਂ ਹਮੇਸ਼ਾ ਆਪਣਾ ਕੰਮ-ਕਾਜ ਪਾਰਦਰਸ਼ਿਤਾ ਨਾਲ ਕੀਤਾ ਹੈ । ਅਸੀਂ ਜਿਸ ਦੇ ਲਈ ਜਾਣੇ ਜਾਂਦੇ ਹਾਂ, ਉਸ ਉੱਤੇ ਸਾਨੂੰ ਮਾਣ ਹੈ।’' ਵੀ.ਆਈ.ਐੱਲ. ਦੇ ਬੁਲਾਰੇ ਨੇ ਵੀ ਇਨ੍ਹਾਂ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਕੰਪਨੀ ਪੂਰੀ ਨੈਤਿਕਤਾ ਨਾਲ ਕੰਮ ਕਰਨ ਵਿਚ ਵਿਸ਼ਵਾਸ ਕਰਦੀ ਹੈ ।