Reliance Jio ਨੇ ਐਲਾਨ ਕੀਤਾ ਹੈ ਕਿ 1 ਜਨਵਰੀ 2021 ਤੋਂ ਸਾਰੇ ਲੋਕਲ ਵਾਇਸ ਕਾਲਸ ਫ੍ਰੀ ਹੋਣਗੀਆਂ। ਤੁਹਾਨੂੰ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਰਿਲਾਇੰਸ ਜਿਓ ਨੇ ਜਿਓ ਤੋਂ ਦੂਜੇ ਨੰਬਰ ਉੱਤੇ ਲੋਕਲ ਕਾਲਸ ਲਈ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਲਈ ਕਈ ਪਲਾਨ ਵੀ ਲਾਂਚ ਕੀਤੇ ਗਏ।
ਰਿਲਾਇੰਸ ਜਿਓ ਨੇ ਇਕ ਸਟੇਟਮੈਂਟ ਵਿਚ ਕਿਹਾ ਹੈ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡਿਆ (TRAI) ਦੇ ਹੁਕਮ ਦੇ ਮੁਤਾਬਕ 1 ਜਨਵਰੀ ਤੋਂ ਡੋਮੈਸਟਿਕ ਵਾਇਸ ਕਾਲਸ ਲਈ ਇੰਟਰਕਨੈਕਟ ਯੂਸੇਜ ਚਾਰਜੇਸ (IUC) ਬੰਦ ਕੀਤੇ ਜਾ ਰਹੇ ਹਨ। ਯਾਨੀ ਹੁਣ ਰਿਲਾਇੰਸ ਜਿਓ ਤੋਂ ਦੂਜੇ ਨੈੱਟਵਰਕ ਉੱਤੇ ਕਾਲਿੰਗ ਲਈ ਵੱਖ ਤੋਂ ਪੈਸੇ ਨਹੀਂ ਲੱਗਣਗੇ। ਧਿਆਨ ਯੋਗ ਹੈ ਕਿ ਸਤੰਬਰ 2019 ਵਿਚ ਰਿਲਾਇੰਸ ਜਿਓ ਨੇ ਇਹ ਤੈਅ ਕੀਤਾ ਸੀ ਕਿ ਜਿਓ ਗਾਹਕਾਂ ਨੂੰ ਦੂਜੇ ਨੈੱਟਵਰਕ ਉੱਤੇ ਕਾਲਿੰਗ ਦੇ ਪੈਸੇ ਦੇਣੇ ਪੈਣਗੇ। ਇਸ ਦੇ ਲਈ ਕੰਪਨੀ TRAI ਨੇ IUC ਚਾਰਜ ਦਾ ਹਵਾਲਾ ਦਿੱਤਾ ਸੀ। ਹੁਣ TRAI ਨੇ IUC ਖਤਮ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਸ ਵਜ੍ਹਾ ਨਾਲ ਰਿਲਾਇੰਸ ਜਿਓ ਨੇ ਵੀ ਲੋਕਲ ਆਫਨੈੱਟ ਕਾਲਸ ਨੂੰ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਹੈ।