Jio ਨੇ ਪਹਿਲਾ ਲੈਪਟਾਪ ਕੀਤਾ ਲੌਂਚ, ਕੀਮਤ ਜਾਣ ਉੱਡ ਜਾਣਗੇ ਹੋਸ਼

ਜਿਓ ਬੁੱਕ 'ਚ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਇਹ Adreno 610 GPU ਗ੍ਰਾਫਿਕਸ ਦੇ ਨਾਲ ਅਧਿਕਤਮ ਕਲਾਕ ਸਪੀਡ 2.0GHz ਦੇਵੇਗਾ। Jio Book ਵਿੱਚ 11.6-ਇੰਚ ਡਿਸਪਲੇਅ ਹੈ ਅਤੇ ਇਸਦੀ ਬੈਟਰੀ 13 ਘੰਟੇ ਦੀ ਹੈ...

ਪਿੱਛਲੇ ਕਾਫੀ ਸਮੇਂ ਤੋਂ ਉਡੀਕਿਆ ਜਾਣ ਵਾਲਾ Jio ਦਾ ਲੈਪਟਾਪ ਲੌਂਚ ਹੋ ਗਿਆ ਹੈ। ਰਿਲਾਇੰਸ ਜਿਓ ਨੇ ਇੰਡੀਆ ਮੋਬਾਈਲ ਕੰਗਜ਼ (IMC 2022) ਵਿੱਚ ਆਪਣੇ ਪਹਿਲੇ ਲੈਪਟਾਪ ਜਿਓ ਬੁੱਕ ਦੀ ਪਹਿਲੀ ਝਲਕ ਦਿਖਾਈ ਹੈ। ਜੀਓ ਬੁੱਕ ਵਿੱਚ ਸਨੈਪਡ੍ਰੈਗਨ ਪ੍ਰੋਸੈਸਰ ਹੈ ਅਤੇ ਇਸ ਵਿੱਚ ਜੀਓ ਦਾ ਆਪਰੇਟਿੰਗ ਸਿਸਟਮ ਹੈ। ਜਿਓ ਬੁੱਕ 4ਜੀ ਸਪੋਰਟ ਦੇ ਨਾਲ ਪਲਾਸਟਿਕ ਬਾਡੀ 'ਚ ਆਇਆ ਹੈ। ਤਾਂ ਆਓ ਤੁਹਾਨੂੰ ਇਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਬਾਰੇ ਦਸੀਏ।

ਜਿਓ ਬੁੱਕ 'ਚ ਸਨੈਪਡ੍ਰੈਗਨ 665 ਪ੍ਰੋਸੈਸਰ ਦਿੱਤਾ ਗਿਆ ਹੈ। ਇਹ Adreno 610 GPU ਗ੍ਰਾਫਿਕਸ ਦੇ ਨਾਲ ਅਧਿਕਤਮ ਕਲਾਕ ਸਪੀਡ 2.0GHz ਦੇਵੇਗਾ। Jio Book ਵਿੱਚ 11.6-ਇੰਚ ਡਿਸਪਲੇਅ ਹੈ ਅਤੇ ਇਸਦੀ ਬੈਟਰੀ 13 ਘੰਟੇ ਦੀ ਹੈ। ਪਹਿਲੀ ਨਜ਼ਰ ਵਿੱਚ ਇੱਕ Chromebook ਵਰਗੀ ਦਿਖਾਈ ਦੇਣ ਵਾਲੀ ਜੀਓ ਬੁੱਕ ਵਿੱਚ ਵਿੰਡੋਜ਼ ਦੀਆਂ ਕੁਝ ਜ਼ਰੂਰੀ ਐਪਸ ਹਨ ਪਰ ਓਪਰੇਟਿੰਗ ਸਿਸਟਮ ਜੀਓ ਦਾ ਹੈ। ਵੀਡੀਓ ਕਾਲਿੰਗ ਲਈ HD ਕੈਮਰਾ ਹੈ। 32 GB ਸਟੋਰੇਜ ਦੇ ਨਾਲ 2 GB ਰੈਮ ਹੈ। 


Jio Book ਵਿੱਚ Jio ਦੀਆਂ ਕੁਝ ਐਪਾਂ ਪ੍ਰੀ-ਇੰਸਟਾਲ ਹੋਣਗੀਆਂ। ਜਿਓ ਬੁੱਕ ਜੀਓ ਕਲਾਉਡ ਪੀਸੀ ਲਈ ਵੀ ਸਪੋਰਟ ਹੈ। ਰਿਲਾਇੰਸ ਜੀਓ ਨੇ ਇਸਦੀ ਉਪਲਬਧਤਾ ਬਾਰੇ ਅਜੇ ਕੁਝ ਨਹੀਂ ਕਿਹਾ ਹੈ ਪਰ ਕਿਹਾ ਜਾ ਰਿਹਾ ਹੈ ਕਿ ਜੀਓ ਬੁੱਕ ਦੀਵਾਲੀ ਦੇ ਮੌਕੇ 'ਤੇ ਉਪਲਬਧ ਕਰਵਾਈ ਜਾਵੇਗੀ। ਮਾਈਕ੍ਰੋਸਾਫਟ ਐਡ ਬ੍ਰਾਊਜ਼ਰ ਜੀਓ ਬੁੱਕ 'ਚ ਪ੍ਰੀ-ਇੰਸਟਾਲ ਹੋਵੇਗਾ। ਇਸ ਤੋਂ ਇਲਾਵਾ ਕੈਮਰੇ ਲਈ ਸ਼ਾਰਟਕੱਟ ਬਾਰ ਵੀ ਹੋਵੇਗਾ। ਜੀਓ ਦੀ ਬ੍ਰਾਂਡਿੰਗ ਜੀਓ ਬੁੱਕ ਦੇ ਪਿਛਲੇ ਪੈਨਲ 'ਤੇ ਹੈ।

ਹੁਣ ਜੇਕਰ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਹ ਤੁਹਾਨੂੰ ਹੈਰਾਨ ਕਰ ਦਵੇਗੀ ਕਿਉਂਕਿ ਅੱਜ ਦੇ ਸਮੇਂ ਲੈਪਟੌਪ ਦੀਆਂ ਵਧੀਆ ਕੀਮਤਾਂ ਦੇ ਵਿਚ ਜੀਓ ਨੇ ਮਾਤਰ 15000  ਰੁਪਏ ਕੀਮਤ 'ਚ ਇਹ ਬੁੱਕ ਲੌਂਚ ਕਰਨ ਦੀ ਗੱਲ ਕਹੀ ਹੈ। ਰਿਲਾਇੰਸ ਜੀਓ ਕਥਿਤ ਤੌਰ 'ਤੇ ਇੱਕ ਏਮਬੇਡਡ 4G ਸਿਮ ਕਾਰਡ ਦੇ ਨਾਲ ਇੱਕ ਘੱਟ ਕੀਮਤ ਵਾਲੇ ਲੈਪਟਾਪ 'ਤੇ ਕੰਮ ਕਰਦੀ ਸੋਚ ਰੱਖੀ ਜਿਸਦਾ ਉਦੇਸ਼ ਲੈਪਟਾਪ ਸੈਗਮੈਂਟ ਵਿੱਚ ਆਪਣੀ ਘੱਟ ਕੀਮਤ ਵਾਲੀ ਜੀਓਫੋਨ ਦੀ ਸਫਲਤਾ ਨੂੰ ਦੁਹਰਾਉਣਾ ਹੈ। ਰਾਇਟਰਸ ਦੀ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ ਜੀਓ ਲੈਪਟਾਪ ਦੀ ਕੀਮਤ 15,000 ਰੁਪਏ ਤੋਂ ਵੀ ਘੱਟ ਹੋਵੇਗੀ। JioBook ਲਈ Qualcomm ਅਤੇ Microsoft ਦੇ ਨਾਲ ਸਾਂਝੇਦਾਰੀ ਕੀਤੀ ਹੈ, ਜਿੱਥੇ Qualcomm ਲੈਪਟਾਪ ਲਈ ਚਿਪਸ ਪ੍ਰਦਾਨ ਕਰੇਗਾ ਅਤੇ ਮਾਈਕ੍ਰੋਸਾਫਟ ਰਿਲਾਇੰਸ ਜਿਓ ਲੈਪਟਾਪ 'ਤੇ ਐਪਸ ਲਈ ਸਪੋਰਟ ਮੁਹੱਈਆ ਕਰਵਾਏਗਾ।

Get the latest update about JIOBOOK LAUNCH DATE, check out more about JIOBOOK FEATURES JIO BOOK, JIOBOOK IN INDIA AND PRICE, JIOBOOK LAUNCH & JIOBOOK LAUNCH DATE IN INDIA AND PRICE

Like us on Facebook or follow us on Twitter for more updates.