JNU ਹਿੰਸਾ ਮਾਮਲਾ : ਹਾਈ ਕੋਰਟ ਨੇ ਐਪਲ, ਵਟਸਐਪ ਤੇ ਗੂਗਲ ਨੂੰ ਜਾਰੀ ਕੀਤਾ ਨੋਟਿਸ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ 5 ਜਨਵਰੀ ਨੂੰ ਹੋਈ ਹਿੰਸਾ ਮਾਮਲੇ 'ਤੇ ਸੋਮਵਾਰ ਨੂੰ ਦਿੱਲੀ ਹਾਈਕੋਰਟ ...

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ 5 ਜਨਵਰੀ ਨੂੰ ਹੋਈ ਹਿੰਸਾ ਮਾਮਲੇ 'ਤੇ ਸੋਮਵਾਰ ਨੂੰ ਦਿੱਲੀ ਹਾਈਕੋਰਟ 'ਚ ਸੁਣਵਾਈ ਹੋਈ। ਹਾਈ ਕੋਰਟ ਨੇ ਹਿੰਸਾ ਨਾਲ ਜੁੜੇ ਵੀਡੀਓ ਨੂੰ ਲੈ ਕੇ ਐਪਲ, ਵਟਸਐਪ ਅਤੇ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਵੀਡੀਓ ਨੂੰ ਸੁਰੱਖਿਅਤ ਕਰਨ ਨੂੰ ਕਿਹਾ ਹੈ। ਹਿੰਸਾ ਦੇ ਸਮੇਂ ਵਟਸਐਪ ਸਮੇਤ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਈ ਤਰ੍ਹÎਾਂ ਦੀਆਂ ਵੀਡੀਓ, ਤਸਵੀਰਾਂ ਵਾਇਰਲ ਹੋਈਆਂ ਸਨ, ਜਿਸ 'ਚ ਕਈ ਪ੍ਰਦਰਸ਼ਨਕਾਰੀਆਂ ਦੀ ਪਛਾਣ ਹੋ ਸਕਦੀ ਹੈ। ਦੱਸ ਦੱਈਏ ਕਿ ਜੇਐਨਯੂ ਹਿੰਸਾ ਨਾਲ ਜੁੜੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਅਪੀਲ 'ਤੇ ਦਿੱਲੀ ਹਾਈ ਕੋਰਟ ਨੇ ਪੁਲਿਸ, ਦਿੱਲੀ ਸਰਕਾਰ, ਵਟਸਐਪ, ਐਪਲ ਅਤੇ ਗੂਗਲ ਤੋਂ ਕੱਲ੍ਹ ਤੱਕ ਜਵਾਬ ਮੰਗਿਆ ਹੈ।ਇਸ ਤੋਂ ਇਲਾਵਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ ਵਿਖੇ ਹਿੰਸਾ ਦੀ ਜਾਂਚ ਕਰ ਰਹੀ ਐਸਆਈਟੀ ਅੱਜ ਸੋਮਵਾਰ ਨੂੰ ਨੌਂ ਲੋਕਾਂ ਤੋਂ ਪੁੱਛਗਿੱਛ ਕਰੇਗੀ।ਇਸ ਲਈ ਪੁਲਿਸ ਜਾਂਚ ਲਈ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਂ ਵਿਦਿਆਰਥੀਆਂ ਵਿੱਚ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਆਇਸ਼ੀ ਘੋਸ਼ ਦਾ ਨਾਮ ਵੀ ਸ਼ਾਮਲ ਹੈ।ਸਾਰੇ ਵਿਦਿਆਰਥੀਆਂ ਤੋਂ ਜੇ ਐਨ ਯੂ ਕੈਂਪਸ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ।ਇਸ ਤੋਂ ਇਲਾਵਾ ਅੱਜ ਤੋਂ ਜੇ ਐਨ ਯੂ ਵਿੱਚ ਕਲਾਸਾਂ ਵੀ ਸ਼ੁਰੂ ਹੋਣ ਜਾ ਰਹੀਆਂ ਹਨ।ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ 60 ਦਿਨਾਂ ਦੀ ਹਿੰਸਾ ਅਤੇ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਦੇ ਦਖ਼ਲ ਤੋਂ 60 ਦਿਨਾਂ ਬਾਅਦ ਸੋਮਵਾਰ (13 ਜਨਵਰੀ) ਨੂੰ ਕਲਾਸਾਂ ਸ਼ੁਰੂ ਹੋਣੀਆਂ ਹਨ।ਦਿੱਲੀ ਹਾਈ ਕੋਰਟ ਨੇ ਜੇਐੱਨਯੂ ਦੇ ਤਿੰਨ ਪ੍ਰੋਫੈਸਰਾਂ ਦੀ ਪਟੀਸ਼ਨ 'ਤੇ ਵਟਸਐਪ, ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ। ਤਿੰਨਾਂ ਪ੍ਰੋਫੈਸਰਾਂ ਨੇ ਸੀਸੀਟੀਵੀ ਫੁਟੇਜ, ਵਟਸਐਪ ਚੈਟ ਅਤੇ 5 ਜਨਵਰੀ ਦੀ ਹਿੰਸਾ ਨਾਲ ਜੁੜੇ ਹੋਰ ਸਬੂਤਾਂ ਨੂੰ
ਸੁਰੱਖਿਅਤ ਰੱਖਣ ਦੀ ਮੰਗ ਕੀਤੀ ਹੈ।

ਬਰਫ ਤੋਂ ਤਿਲਕੇ ਪਾਕਿਸਤਾਨ 'ਚ ਪਹੁੰਚੇ, ਜਾਣੋ ਪੂਰਾ ਮਾਮਲਾ

ਦਿੱਲੀ ਹਾਈ ਕੋਰਟ ਨੇ ਹਿੰਸਾ ਨਾਲ ਜੁੜੇ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਣ ਦੀ ਮੰਗ ਵਾਲੀ ਪਟੀਸ਼ਨ 'ਤੇ ਪੁਲਿਸ, ਦਿੱਲੀ ਸਰਕਾਰ, ਵਟਸਐਪ, ਐਪਲ ਅਤੇ ਗੂਗਲ ਤੋਂ ਕੱਲ੍ਹ ਤੱਕ ਜਵਾਬ ਮੰਗਿਆ ਹੈ।ਜੇਐਨਯੂ ਹਿੰਸਾ ਸੀਸੀਟੀਵੀ ਫੁਟੇਜ ਕੇਸ: ਦਿੱਲੀ ਪੁਲਿਸ ਨੇ ਹਾਈ ਕੋਰਟ ਨੂੰ ਦੱਸਿਆ ਕਿ ਅਸੀਂ 5 ਜਨਵਰੀ ਨੂੰ ਹੋਈ ਹਿੰਸਾ ਨਾਲ ਸਬੰਧਤ ਸੀਸੀਟੀਵੀ ਫੁਟੇਜ ਦੀ ਮੰਗ ਕੀਤੀ ਹੈ, ਪਰ ਅਜੇ ਤੱਕ ਯੂਨੀਵਰਸਿਟੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਅਸੀਂ ਦੋਵਾਂ ਸਮੂਹਾਂ ਦੇ ਵੇਰਵਿਆਂ ਦੀ ਵੀ ਵਟਸਐਪ ਤੋਂ ਮੰਗ ਕੀਤੀ ਹੈ, ਅਸੀਂ ਅਜੇ ਵੀ ਜਵਾਬ ਦੀ ਉਡੀਕ ਕਰ ਰਹੇ ਹਾਂ।

Get the latest update about Apple, check out more about WhatsApp, JNU Violence Case, National News & Google

Like us on Facebook or follow us on Twitter for more updates.