JNU 'ਚ ਹਿੰਸਾ ਮਾਮਲਾ : ਇਨ੍ਹਾਂ ਬਾਲੀਵੁੱਡ ਅਦਾਕਾਰਾ ਨੇ ਕੀਤੀ ਸਖ਼ਤ ਨਿੰਦਾ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਨੂੰ ਵਿਦਿਆਰਥੀਆਂ 'ਤੇ ਹੋਏ ਹਮਲੇ ...

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਐਤਵਾਰ ਨੂੰ ਵਿਦਿਆਰਥੀਆਂ 'ਤੇ ਹੋਏ ਹਮਲੇ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। ਦਰਅਸਲ 'ਚ ਜੇਐੱਨਯੂ 'ਚ ਯੂਵੀਨਰਸਿਟੀ ਦੀ ਪ੍ਰਧਾਨ ਆਈਸ਼ੀ ਘੋਸ਼ ਅਤੇ ਕਈ ਵਿਦਿਆਰਥੀਆਂ 'ਤੇ ਹਮਲਾ ਹੋਇਆ। 27 ਵਿਦਿਆਰਥੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।ਇਸ ਮਾਮਲੇ ਨੂੰ ਲੈ ਕੇ ਰਾਜਨੀਤੀ ਅਤੇ ਸਮਾਜਿਕ ਸੰਗਠਨਾਂ ਨਾਲ ਜੁੜੀਆਂ ਹਸਤੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਇਸ ਨੂੰ ਗਲਤ ਦੱਸਿਆ ਹੈ। ਦੱਸ ਦੱਈਏ ਕਿ ਬਾਲੀਵੁੱਡ ਸੇਲੇਬਸ ਨੇ ਜੇਐੱਨਯੂ 'ਚ ਹੋਈ ਇਸ ਘਟਨਾ ਗਦੀ ਨਿੰਦਾ ਕੀਤੀ ਹੈ। ਅਦਾਕਾਰਾ ਸ਼ਬਾਨਾ ਆਜ਼ਮੀ ਨੇ ਟਵੀਟ ਕੀਤਾ ਹੈ ਕਿ ਇਹ ਹੈਰਾਨ ਕਰਨ ਵਾਲੀ ਘਟਨਾ ਹੈ।ਇਸ ਦੇ ਲਈ ਸਿਰਫ ਨਿਖੇਧੀ ਹੀ ਕਾਫੀ ਨਹੀਂ ਹੈ। ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ। 

ਫਿਲਮ ਡਾਇਰੈਕਟਰ ਅਨੁਰਾਗ ਕਸ਼ਯਪ ਨੇ ਕਿਹਾ ਹੈ ਕਿ ਹੁਣ ਭਾਜਪਾ ਦੀ ਨਿਖੇਧੀ ਕਰਨ ਦਾ ਸਮਾਂ ਆ ਗਿਆ ਹੈ। ਉਹ ਕਹਿਣਗੇ ਕਿ ਜਿਸ ਨੇ ਵੀ ਇਹ ਕੰਮ ਕੀਤਾ ਉਹ ਗਲਤ ਸੀ, ਪਰ ਸੱਚਾਈ ਇਹ ਹੈ ਕਿ ਜੋ ਕੁੱਝ ਵੀ ਹੋਇਆ ਉਹ ਭਾਜਪਾ ਅਤੇ ਏਬੀਵੀਪੀ ਵੱਲੋਂ ਕੀਤਾ ਗਿਆ ਸੀ ਅਤੇ @Narendra Modi ਤੇ @AmitShah ਦੇ ਇਸ਼ਾਰੇ 'ਤੇ ਕੀਤਾ ਗਿਆ ਸੀ। ਉਨ੍ਹਾਂ ਨੇ @DelhiPolice ਦੀ ਮਦਦ ਨਾਲ ਅਜਿਹਾ ਕੀਤਾ। ਇਹੀ ਸੱਚ ਹੈ।
ਸਟੈਂਡਅਪ ਕਾਮੇਡੀਅਨ ਕੁਨਾਲ ਕਾਮਰਾ ਨੇ ਟਵੀਟ ਕੀਤਾ ਹੈ ਕਿ ਭਾਰਤ ਲੋਕਤੰਤਰ ਦਾ ਨਕਲੀ ਅਕਾਊਂਟ ਹੈ।ਇਸ ਤੋਂ ਇਲਾਵਾ ਅਦਾਕਾਰਾ ਸੋਨਮ ਕਪੂਰ ਨੇ ਟਵੀਟ ਕੀਤਾ ਹੈ ਕਿ ਇਹ ਘਿਣਾਉਣੀ ਅਤੇ ਹੈਰਾਨ ਕਰਨ ਵਾਲੀ ਕਾਇਰਤਾ ਹੈ। ਜਦੋਂ ਤੁਸੀ ਮਾਸੂਮਾਂ 'ਤੇ ਹਮਲਾ ਕਰਦੇ ਹੋ ਤਾਂ ਘੱਟੋ-ਘੱਟ ਆਪਣਾ ਚਿਹਰਾ ਵਿਖਾਉਣ ਦੀ ਹਿੰਮਤ ਕਰੋ। ਅਦਾਕਾਰਾ ਰਿਚਾ ਚੱਢਾ ਨੇ ਕਿਹਾ ਹੈ ਕਿ ਦਿੱਲੀ ਪੁਲਿਸ ਪਲੀਜ਼ ਕੁੱਝ ਕਰੋ, ਹਿੰਸਕ ਹੋਣ 'ਤੇ ਕਿਸੇ ਅੰਦੋਲਨ ਨੂੰ ਬੁਲਾਉਣ ਲਈ ਅੱਜ ਕੋਈ ਮਹਾਤਮਾ ਨਹੀਂ ਹੈ। ਤੁਹਾਨੂੰ ਡਿਸਪੈਂਸੇਬਲ ਪਿਆਦੇ ਵਜੋਂ ਵਰਤਿਆ ਜਾ ਰਿਹਾ ਹੈ। ਲੋਕ ਇੱਥੇ ਹੀ ਰਹਿਣਗੇ, ਸਰਕਾਰਾਂ ਬਦਲ ਜਾਣਗੀਆਂ।ਤੁਸੀ ਲੋਕਾਂ ਨੂੰ ਪਛਾੜ ਨਹੀਂ ਸਕਦੇ।ਅਦਾਕਾਰਾ ਕੋਂਕਣਾ ਸੇਨ ਸ਼ਰਮਾ ਨੇ ਕਿਹਾ ਹੈ ਕਿ ਵਿਦਿਆਰਥੀਆਂ 'ਤੇ ਹਮਲਾ ਕਰਨ ਵਾਲੇ ਇਹ ਡਰਪੋਕ ਨਕਾਬਪੋਸ਼ ਕੌਣ ਹਨ? ਪੁਲਿਸ ਵਿਦਿਆਰਥੀਆਂ ਦੀ ਸੁਰੱਖਿਆ ਕਿਉਂ ਨਹੀਂ ਕਰ ਰਹੀ ਹੈ?

JNU 'ਚ ਹਿੰਸਾ ਮਾਮਲਾ : ਇਨ੍ਹਾਂ 4 ਸਵਾਲਾਂ ਦੇ ਦਿੱਲੀ ਪ੍ਰਸ਼ਾਸਨ ਨੂੰ ਦੇਣੇ ਹੋਣਗੇ ਜਵਾਬ

ਅਦਾਕਾਰਾ ਜੇਨੇਲੀਆ ਦੇਸ਼ਮੁਖ ਨੇ ਕਿਹਾ ਹੈ ਕਿ ਨਕਾਬਪੋਸ਼ ਗੁੰਡਿਆਂ ਦੇ ਦ੍ਰਿਸ਼ ਵੇਖ ਕੇ ਬਹੁਤ ਪ੍ਰੇਸ਼ਾਨ ਹਾਂ। ਜੇਐਨਯੂ 'ਚ ਦਾਖਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਹਮਲਾ ਬਹੁਤ ਮਾੜੀ ਗੱਲ ਹੈ। ਦੋਸ਼ੀਆਂ ਦੀ ਪਛਾਣ ਕਰਨ ਅਤੇ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਪੁਲਿਸ ਨੂੰ ਅਪੀਲ ਕਰਦੀ ਹਾਂ। ਅਦਾਕਾਰ ਜੀਸ਼ਾਨ ਅਯੂਬ ਨੇ ਟਵੀਟ ਕੀਤਾ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਜੇਐਨਯੂ ਪਹੁੰਚਣ ਦੀ ਅਪੀਲ ਕਰੋ।ਗੁੰਡਿਆਂ ਨੂੰ ਉਨ੍ਹਾਂ ਹਿੰਸਾਕਾਰੀਆਂ ਵੱਲੋਂ ਫਰੀ ਹੈਂਡ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਨੇ ਕੈਂਪਸ ਦੇ ਦਰਵਾਜੇ ਬੰਦ ਕਰ ਦਿੱਤੇ ਹਨ। ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਸਾਰਿਆਂ ਨੂੰ ਦੱਸੋ ਅਤੇ ਇਕੱਠੇ ਪਹੁੰਚੋ।ਅਦਾਕਾਰਾ ਪੂਜਾ ਭੱਟ ਨੇ ਟਵੀਟ ਕੀਤਾ ਹੈ ਕਿ ਮੇਰੇ ਕਥਿਤ 'ਬਿਰਾਦਰੀ' ਦੇ ਮੈਂਬਰਾਂ ਦਾ ਕਹਿਣਾ ਸੀ ਕਿ ਅੱਜ ਸ਼ਾਮ ਨੂੰ ਸੱਤਾ ਧਿਰ ਦੇ ਨਾਲ ਤਾਲਮੇਲ ਅਤੇ ਭੋਜਨਾ ਕਰਨਾ ਸੀ। ਤੁਸੀ ਉਨ੍ਹਾਂ ਨੂੰ ਪੂਰੇ ਦੇਸ਼ 'ਚ ਫੈਲੀ ਹਿੰਸਾ 'ਤੇ ਪਰਦਾ ਪਾਉਣ ਲਈ ਭੜਕਾਇਆ ਸੀ।ਘੱਟੋ-ਘੱਟ 'ਦਲਿਤ' ਭੋਜਨ ਦੇ ਹਿੱਸੇ ਦੇ ਰੂਪ 'ਚ। ਸਲਾਹ, ਆਪਣੇ ਆਪ ਨੂੰ ਕੁੱਝ ਨਰਮ ਬਣਾਓ।

Get the latest update about Director Anurag Kashyap, check out more about True Scoop News, JNU Violence Case, Sonam Kapoor & Richa Chadha

Like us on Facebook or follow us on Twitter for more updates.