ਚੰਡੀਗੜ੍ਹ ਪੁਲਿਸ 'ਚ ਜਲਦ ਹੋਵੇਗੀ 953 ਕਾਂਸਟੇਬਲਾਂ ਦੀ ਭਰਤੀ, ਯੂਟੀ ਪ੍ਰਸ਼ਾਸਕ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ ਪੁਲਿਸ 'ਚ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਪੁਲਿ...

ਵੈੱਬ ਸਟੋਰੀ - ਚੰਡੀਗੜ੍ਹ ਪੁਲਿਸ 'ਚ ਨੌਕਰੀ ਦੀ ਤਲਾਸ਼ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ। ਪੁਲਿਸ ਵਿਭਾਗ ਵਿੱਚ 953 ਨਵੇਂ ਕਾਂਸਟੇਬਲਾਂ ਦੀ ਭਰਤੀ ਕੀਤੀ ਜਾਵੇਗੀ। ਇਹ ਭਰਤੀ 31 ਮਾਰਚ, 2023 ਤੋਂ ਪਹਿਲਾਂ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ ਯੂਟੀ ਦੇ ਪ੍ਰਸ਼ਾਸਕ ਬੀਐੱਲ ਪੁਰੋਹਿਤ ਨੇ ਇਸ ਭਰਤੀ ਨੂੰ ਲੈ ਕੇ ਆਪਣੀ ਸਹਿਮਤੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਇਸ ਭਰਤੀ ਸਬੰਧੀ ਨੋਟੀਫਿਕੇਸ਼ਨ ਵੀ ਜਲਦ ਹੀ ਜਾਰੀ ਕੀਤਾ ਜਾ ਸਕਦਾ ਹੈ।

ਇਸ ਭਰਤੀ ਸਬੰਧੀ ਦੇਸ਼ ਭਰ ਤੋਂ ਅਰਜ਼ੀਆਂ ਮੰਗੀਆਂ ਜਾਣਗੀਆਂ। ਹਾਲ ਹੀ ਵਿਚ ਚੰਡੀਗੜ੍ਹ ਦੇ ਡੀਜੀਪੀ ਪ੍ਰਵੀਰ ਰੰਜਨ ਨੇ ਸੈਕਟਰ 26 ਦੀ ਪੁਲਿਸ ਲਾਈਨ ਵਿਚ ਹੋਈ ਰੇਜ਼ਿੰਗ ਡੇਅ ਪਰੇਡ ਵਿਚ ਵਿਭਾਗ ਵਿਚ ਕਾਂਸਟੇਬਲਾਂ ਦੀ ਭਰਤੀ ਦਾ ਐਲਾਨ ਕੀਤਾ ਸੀ। ਹੁਣ ਵਿਭਾਗ ਵਿਚ ਕਾਂਸਟੇਬਲਾਂ ਦੀ ਭਰਤੀ ਸਬੰਧੀ ਜਲਦੀ ਹੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ASI ਦੀਆਂ 49 ਅਸਾਮੀਆਂ ਲਈ ਵੀ ਚੱਲ ਰਹੀ ਭਰਤੀ
ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਵਿਚ 49 ASI ਦੀਆਂ ਅਸਾਮੀਆਂ ਲਈ ਭਰਤੀ ਵੀ ਚੱਲ ਰਹੀ ਹੈ। ਇਨ੍ਹਾਂ 49 ਅਸਾਮੀਆਂ 'ਤੇ ਭਰਤੀ ਲਈ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਅਤੇ ਔਰਤਾਂ ਨੇ ਅਪਲਾਈ ਕੀਤਾ ਹੈ। ਇਸ ਦੇ ਨਾਲ ਹੀ, ਸਰਕਾਰੀ ਨਿਯਮਾਂ ਦੇ ਤਹਿਤ, ਉਮਰ ਸੀਮਾ ਵਿਚ OBC ਲਈ 3 ਸਾਲ ਅਤੇ SC/ST ਲਈ 5 ਸਾਲ ਦੀ ਛੋਟ ਦਿੱਤੀ ਗਈ ਹੈ। ਕੁੱਲ 49 ਅਸਾਮੀਆਂ ਵਿਚੋਂ 27 ਅਸਾਮੀਆਂ ਨੌਜਵਾਨਾਂ ਲਈ, 16 ਔਰਤਾਂ ਲਈ ਅਤੇ 6 ਅਸਾਮੀਆਂ ਸਾਬਕਾ ਸੈਨਿਕਾਂ ਲਈ ਰਾਖਵੀਆਂ ਹਨ।

2009 ਵਿਚ ਆਇਆ ਸੀ ਇਸ਼ਤਿਹਾਰ
ਚੰਡੀਗੜ੍ਹ ਪੁਲਿਸ ਦੇ ਡੀਆਈਜੀ-ਕਮ-ਚੇਅਰਮੈਨ ਸਿਲੈਕਸ਼ਨ ਬੋਰਡ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਕਰੀਬ 12 ਸਾਲਾਂ ਬਾਅਦ ਚੰਡੀਗੜ੍ਹ ਪੁਲਿਸ ਵਿਚ ASI ਦੇ ਅਹੁਦੇ ਲਈ ਭਰਤੀ ਹੋ ਰਹੀ ਹੈ। ਇਸ ਤੋਂ ਪਹਿਲਾਂ ਸਾਲ 2009 ਵਿਚ ਇਸ਼ਤਿਹਾਰ ਆਇਆ ਸੀ।

Get the latest update about Job News, check out more about chandigarh police, Truescoop News & job opportunity

Like us on Facebook or follow us on Twitter for more updates.