ਬਿਜਲੀ ਵਿਭਾਗ ਵਿਚ 2632 ਅਹੁਦਿਆ 'ਤੇ ਨਿਕਲੀਆ ਭਰਤੀਆਂ, 31 ਮਈ ਤੋਂ ਲਾਗੂ ਹੋਣਗੇ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ 2632 ਅਹੁਦਿਆਂ ਲਈ ਭਰਤੀਆਂ...............

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ (ਪੀਐਸਪੀਸੀਐਲ) ਨੇ 2632 ਅਹੁਦਿਆਂ ਲਈ ਭਰਤੀਆਂ ਨਿਕਲੀਆ ਹਨ। ਅਧਿਕਾਰਤ ਵੈੱਬਸਾਈਟ 'ਤੇ ਜਾਰੀ ਨੋਟੀਫਿਕੇਸ਼ਨ ਦੇ ਅਨੁਸਾਰ ਉਮੀਦਵਾਰਾਂ ਨੂੰ ਸਹਾਇਕ ਲਾਈਨਮੈਨ, ਮਾਲ ਅਫਸਰ, ਜੂਨੀਅਰ ਇੰਜੀਨੀਅਰ, ਕਲਰਕ ਅਤੇ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀਆਂ ਅਹੁਦਿਆਂ ਲਈ ਭਰਤੀਆਂ ਕੀਤੀਆਂ ਜਾਣਗੀਆ। ਅਪਲਾਈ ਦੀ ਪ੍ਰਕਿਰਿਆ 31 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਚਾਹਵਾਨ ਉਮੀਦਵਾਰ ਪੀਐਸਪੀਸੀਐਲ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ online ਅਪਲਾਈ ਕਰ ਸਕਦੇ ਹਨ। ਉਮੀਂਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ਤੇ ਕੀਤੀ ਜਾਏਗੀ। 

ਪੋਸਟ                                                              ਨੰਬਰ
ਸਹਾਇਕ ਲਾਈਨਮੈਨ (ਏ ਐਲ ਐਮ)                  1700
ਕਲਰਕ                                                           9 549
ਸਹਾਇਕ ਸਬ ਸਟੇਸ਼ਨ ਅਟੈਂਡੈਂਟ (ਏਐੱਸਐੱਸਏ)   290
ਜੂਨੀਅਰ ਇੰਜੀਨੀਅਰ / ਇਲੈਕਟ੍ਰੀਕਲ               75
ਰੈਵੀਨਿਊ ਅਕਾਉਂਟੈਂਟ                                       18


ਅਪਲਾਈ ਕਰਨ ਦੀ ਸ਼ੁਰੂਆਤ ਦੀ ਮਿਤੀ- 31 ਮਈ, 2021
ਡਾਕੂਮੈਂਟ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ- 20 ਜੂਨ, 2021
ਆਨਲਾਈਨ ਅਪਲਾਈ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ- 2 ਜੁਲਾਈ, 2021

ਐਪਲੀਕੇਸ਼ਨ ਫੀਸ
ਉਮੀਂਦਵਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ਲਈ ਫਾਰਮ ਦੀ ਫੀਸ 944 ਰੁਪਏ ਨਿਰਧਾਰਤ ਕੀਤੀ ਗਈ ਹੈ। ਇਸ ਦੇ ਨਾਲ ਹੀ, ਅਨੁਸੂਚਿਤ ਜਾਤੀ ਅਤੇ ਦਿਵਯਾਂਗ ਉਮੀਂਦਵਾਰਾਂ ਨੂੰ ਅਪਲਾਈ ਕਰਨ ਲਈ, ਇਕ ਫੀਸ 590 ਰੁਪਏ ਜਮ੍ਹਾ ਕਰਨੇ ਪੇਣਗੇ।

ਉਮਰ ਦੀ ਹੱਦ: - 1 ਜਨਵਰੀ 2021 ਨੂੰ ਉਮੀਂਦਵਾਰ ਦੀ ਉਮਰ 18 ਸਾਲ ਤੋਂ 37 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।

ਚੋਣ ਪ੍ਰਕਿਰਿਆ- ਉਮੀਂਦਵਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਅਧਾਰ ਤੇ ਕੀਤੀ ਜਾਏਗੀ। ਰੈਵੀਨਿਊ ਅਕਾਉਂਟੈਂਟ, ਸਹਾਇਕ ਲਾਈਨਮੈਨ ਅਤੇ ਸਹਾਇਕ ਸਬ ਸਟੇਸ਼ਨ ਅਟੈਂਡੈਂਟ ਦੀਆਂ ਅਸਾਮੀਆਂ ਲਈ ਸਿਰਫ ਇਕ ਪ੍ਰੀਖਿਆ ਲਈ ਜਾਏਗੀ। ਕਲਰਕ ਅਤੇ ਜੇ.ਈ. ਦੀਆਂ ਅਸਾਮੀਆਂ ਲਈ ਮੁੱਢਲੀ ਅਤੇ ਮੁੱਖ ਪ੍ਰੀਖਿਆ ਹੋਵੇਗੀ।

ਵਿੱਦਿਅਕ ਯੋਗਤਾ 
ਸਹਾਇਕ ਲਾਈਨਮੈਨ (ਏਐਲਐਮ) / ਸਹਾਇਕ ਸਬ ਸਟੇਸ਼ਨ ਅਟੈਂਡੈਂਟ (ਏਐੱਸਐੱਸਏ) / ਜੂਨੀਅਰ ਇੰਜੀਨੀਅਰ / ਇਲੈਕਟ੍ਰਿਕਲ - ਸਬੰਧਿਤ ਖੇਤਰ ਵਿਚ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਕਰ ਰਹੇ ਉਮੀਦਵਾਰ ਇਨ੍ਹਾਂ ਅਹੁਦਿਆ ਲਈ ਅਪਲਾਈ ਸਕਦੇ ਹਨ।

ਕਲਰਕ - ਉਹ ਉਮੀਂਦਵਾਰ ਜੋ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਏ ਹਨ, ਇਸਦੇ ਲਈ ਯੋਗ ਹਨ।

ਰੈਵੀਨਿਊ ਅਕਾਉਂਟੈਂਟ - ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਘੱਟੋ ਘੱਟ 60% ਅੰਕਾਂ ਦੇ ਨਾਲ ਬੀ.ਕਾਮ / 50% ਅੰਕਾਂ ਨਾਲ ਐਮ.ਕਾਮ / ਸੀਏ ਇੰਟਰ / ਆਈਸੀਡਬਲਯੂਏਆਈ ਇੰਟਰ ਦੀ ਪੈਰਵੀ ਕਰਨ ਵਾਲੇ ਉਮੀਂਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ।

Get the latest update about apply 2632 posts, check out more about lineman, true scoop, pspcl recruitment 2021 & clerk

Like us on Facebook or follow us on Twitter for more updates.