ਜੋਧਪੁਰ: ਈਦ ਤੋਂ ਪਹਿਲਾਂ ਝੰਡੇ-ਲਾਊਡਸਪੀਕਰ ਲਗਾਉਣ ਨੂੰ ਲੈ ਕੇ ਹੰਗਾਮਾ, ਲਾਠੀਚਾਰਜ ਤੋਂ ਬਾਅਦ ਇੰਟਰਨੈੱਟ ਸੇਵਾ ਬੰਦ

ਰਾਜਸਥਾਨ 'ਚ ਜੋਧਪੁਰ ਸ਼ਹਿਰ ਦੇ ਜਲੌਰੀ ਗੇਟ ਚੌਰਾਹੇ 'ਤੇ ਈਦ ਤੋਂ ਪਹਿਲਾਂ ਦੀ ਸ਼ਾਮ ਭਾਰੀ ਹੰਗਾਮਾ ਹੋਇਆ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ...

ਜੋਧਪੁਰ- ਰਾਜਸਥਾਨ 'ਚ ਜੋਧਪੁਰ ਸ਼ਹਿਰ ਦੇ ਜਲੌਰੀ ਗੇਟ ਚੌਰਾਹੇ 'ਤੇ ਈਦ ਤੋਂ ਪਹਿਲਾਂ ਦੀ ਸ਼ਾਮ ਭਾਰੀ ਹੰਗਾਮਾ ਹੋਇਆ। ਪ੍ਰਦਰਸ਼ਨਕਾਰੀਆਂ ਨਾਲ ਨਜਿੱਠਣ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਅਤੇ ਅੱਥਰੂ ਗੈਸ ਦੇ ਗੋਲੇ ਵੀ ਛੱਡੇ ਗਏ। ਅਹਿਤਿਆਤ ਵਜੋਂ ਪੂਰੇ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਇੰਟਰਨੈੱਟ ਬੰਦ ਕਰ ਦਿੱਤਾ ਗਿਆ ਹੈ ਅਤੇ ਸੰਵੇਦਨਸ਼ੀਲ ਇਲਾਕਿਆਂ ਵਿੱਚ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।

ਦਰਅਸਲ ਸ਼ਹਿਰ ਦੇ ਜਲੌਰੀ ਗੇਟ ਚੌਰਾਹੇ 'ਤੇ ਆਜ਼ਾਦੀ ਘੁਲਾਟੀਏ ਬਾਲ ਮੁਕੰਦ ਬਿਸਾ ਦੇ ਬੁੱਤ 'ਤੇ ਝੰਡਾ ਲਗਾਉਣ ਅਤੇ ਸਰਕਲ 'ਤੇ ਈਦ ਨਾਲ ਸਬੰਧਤ ਬੈਨਰ ਲਗਾਉਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ। ਇਸ ਤੋਂ ਈਦ ਦੀ ਨਮਾਜ਼ ਲਈ ਚੌਰਾਹੇ ਤੱਕ ਲਾਊਡਸਪੀਕਰ ਲਗਾਉਣ ਨੂੰ ਲੈ ਕੇ ਗੁੱਸੇ ਵਿਚ ਆਏ ਲੋਕਾਂ ਦਾ ਹਜੂਮ ਜਮਾ ਹੋ ਗਿਆ।

ਇਸ ਦੌਰਾਨ ਹਿੰਦੂਆਂ ਨੇ ਨਾਅਰੇਬਾਜ਼ੀ ਕੀਤੀ ਅਤੇ ਝੰਡੇ ਅਤੇ ਬੈਨਰ ਉਤਾਰ ਦਿੱਤੇ। ਇਸ ਦਾ ਵਿਰੋਧ ਵੀ ਹੋਇਆ। ਇਸ ਦੇ ਨਾਲ ਹੀ ਦੂਜਾ ਪੱਖ ਵੀ ਸਰਗਰਮ ਹੋ ਗਿਆ ਅਤੇ ਚੌਰਾਹੇ 'ਤੇ ਕਈ ਵਾਹਨਾਂ ਦੇ ਸ਼ੀਸ਼ੇ ਟੋੜ ਦਿੱਤੇ ਗਏ | ਫਿਰ ਪੱਥਰਬਾਜ਼ੀ ਹੋਈ। ਭੀੜ ਨੇ ਲੱਗੇ ਹੋਏ ਲਾਊਡਸਪੀਕਰ ਉਤਾਰ ਦਿੱਤੇ। ਇੱਥੇ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ ਕਾਬੂ ਕਰਨ ਲਈ ਹਲਕੀ ਤਾਕਤ ਵੀ ਵਰਤੀ।

ਪੁਲਿਸ ਨੇ ਜਲੌਰੀ ਗੇਟ ਤੋਂ ਈਦਗਾਹ ਰੋਡ ਤੱਕ ਅੱਥਰੂ ਗੈਸ ਦੇ ਗੋਲੇ ਦਾਗੇ। ਅਚਾਨਕ ਵੱਡੀ ਗਿਣਤੀ ਵਿਚ ਦਸਤੇ ਤਾਇਨਾਤ ਕਰ ਦਿੱਤੇ ਗਏ। ਦੋਵਾਂ ਪਾਸਿਆਂ ਦੇ ਲੋਕ ਇਕੱਠੇ ਹੋ ਗਏ। ਪੁਲਿਸ ਨੇ ਦੇਰ ਰਾਤ ਪੂਰੇ ਇਲਾਕੇ ਨੂੰ ਲੋਕਾਂ ਤੋਂ ਖਾਲੀ ਕਰਵਾ ਲਿਆ।

ਇੰਟਰਨੈੱਟ ਬੰਦ
ਝੜਪ ਤੋਂ ਬਾਅਦ ਜ਼ਿਲ੍ਹੇ ਅਤੇ ਸ਼ਹਿਰ ਵਿੱਚ ਇੰਟਰਨੈੱਟ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਡਿਵੀਜ਼ਨਲ ਕਮਿਸ਼ਨਰ ਹਿਮਾਂਸ਼ੂ ਗੁਪਤਾ ਨੇ ਆਪਣੇ ਹੁਕਮਾਂ ਵਿੱਚ ਕਿਹਾ ਹੈ ਕਿ ਕਾਨੂੰਨ ਵਿਵਸਥਾ ਦੇ ਮੱਦੇਨਜ਼ਰ ਜ਼ਿਲ੍ਹੇ ਵਿੱਚ 3 ਮਈ ਨੂੰ ਦੁਪਹਿਰ 1 ਵਜੇ ਤੋਂ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ।

Get the latest update about fight, check out more about loudspeakers, jalori gate, Truescoop News & jodhpur

Like us on Facebook or follow us on Twitter for more updates.