WWE ਤੱਕ Bigg Boss ਮੁਕਾਬਲੇਬਾਜ਼ ਆਸਿਮ ਰਿਆਜ਼ ਦੇ ਚਰਚੇ, ਜਿਸ ਨੇ ਇੰਟਰਨੈੱਟ 'ਤੇ ਮਚਾਇਆ ਹੜਕੰਪ

'ਬਿੱਗ ਬੌਸ 13' 'ਚ ਹੁਣ 7 ਮੁਕਾਬਲੇਬਾਜ਼ ਸਿਧਾਰਥ ਸ਼ੁੱਕਲਾ, ਰਸ਼ਮੀ ਦੇਸਾਈ, ਆਰਤੀ ਸਿੰਘ, ਆਸਿਮ ਰਿਆਜ਼, ਪਾਰਸ ਛਾਬੜਾ, ਸ਼ਹਿਨਾਜ਼ ਗਿੱਲ ਅਤੇ ਮਾਹਿਰਾ ਸ਼ਰਮਾ ਰਹਿ ਗਏ...

ਨਵੀਂ ਦਿੱਲੀ— 'ਬਿੱਗ ਬੌਸ 13' 'ਚ ਹੁਣ 7 ਮੁਕਾਬਲੇਬਾਜ਼ ਸਿਧਾਰਥ ਸ਼ੁੱਕਲਾ, ਰਸ਼ਮੀ ਦੇਸਾਈ, ਆਰਤੀ ਸਿੰਘ, ਆਸਿਮ ਰਿਆਜ਼, ਪਾਰਸ ਛਾਬੜਾ, ਸ਼ਹਿਨਾਜ਼ ਗਿੱਲ ਅਤੇ ਮਾਹਿਰਾ ਸ਼ਰਮਾ ਰਹਿ ਗਏ ਹਨ ਪਰ ਆਸਿਮ ਰਿਆਜ਼ ਦੀ ਇਨ੍ਹੀਂ ਦਿਨੀਂ ਚਾਂਦੀ ਹੈ। ਜਿੱਥੇ ਉਨ੍ਹਾਂ ਦੇ ਪਿਆਰ ਹਿਮਾਂਸ਼ੀ ਖੁਰਾਨਾ ਨੇ ਘਰ ਦੇ ਅੰਦਰ ਉਨ੍ਹਾਂ ਦਾ ਸਾਥ ਦੇਣ ਦੀ ਗੱਲ ਕਹੀ ਹੈ ਅਤੇ ਉਨ੍ਹਾਂ ਦੇ ਪਿਆਰ ਨੂੰ ਸਵੀਕਾਰ ਕੀਤਾ ਹੈ, ਉੱਥੇ ਡਬਲਿਊ.ਡਬਲਿਊ.ਈ ਸੁਪਰਸਟਾਰ ਅਤੇ ਹਾਲੀਵੁੱਡ ਐਕਟਰ ਜੌਨ ਸੀਨਾ ਲਗਾਤਾਰ ਉਨ੍ਹਾਂ ਨੂੰ ਸੁਪੋਰਟ ਕਰ ਰਹੇ ਹਨ। ਜੌਨ ਸੀਨਾ ਨੇ ਇਕ ਵਾਰ ਫਿਰ ਆਸਿਮ ਰਿਆਜ਼ ਦੀ ਫੋਟੋ ਆਪਣੇ ਅਕਾਊਂਟ ਤੋਂ ਸ਼ੇਅਰ ਕੀਤੀ ਹੈ ਅਤੇ ਸਮਰਥਕਾਂ ਤੋਂ ਉਨ੍ਹਾਂ ਦੀ ਜਿੱਤ ਲਈ ਕਿਹਾ ਹੈ।

ਤਸਵੀਰਾਂ : ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝੀ ਕਾਮਿਆ ਪੰਜਾਬੀ, ਪਹਿਲੇ ਵਿਆਹ ਤੋਂ ਹੈ 9 ਸਾਲ ਦੀ ਬੇਟੀ

ਦੱਸ ਦੇਈਏ ਕਿ ਇਹ ਦੂਜਾ ਮੌਕਾ ਹੈ ਜਦੋਂ ਜੌਨ ਸੀਨਾ ਨੇ ਆਸਿਮ ਰਿਆਜ਼ ਦੀ ਤਸਵੀਰ ਨੂੰ ਸ਼ੇਅਰ ਕੀਤਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਨ ਤੋਂ ਬਾਅਦ ਤੋਂ ਹੀ ਬਿੱਗ ਬੌਸ ਦੇ ਬਾਕੀ ਮੁਕਾਬਲੇਬਾਜ਼ ਦੇ ਪ੍ਰਸ਼ੰਸਕ ਵਿਚਕਾਰ ਹੰਮਾਗਾ ਮੱਚ ਗਿਆ ਹੈ ਕਿਉਂਕਿ ਜੌਨ ਸੀਨਾ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਜੇਕਰ ਜੌਨ ਸੀਨਾ ਦੇ ਫੈਨਜ਼ ਆਸਿਮ ਰਿਆਜ਼ ਲਈ ਵੋਟ ਕਰਦੇ ਹਨ ਤਾਂ ਆਸਿਮ ਨੂੰ ਜਿੱਤਣ ਨਾਲ ਕੋਈ ਨਹੀਂ ਰੋਕ ਸਕਦਾ ਹੈ। ਇਸ ਵਜ੍ਹਾ ਕਰਕੇ ਬਾਕੀ ਮੁਕਾਬਲੇਬਾਜ਼ ਦੇ ਫੈਨਜ਼ 'ਚ ਹੜਕੰਪ ਮੱਚ ਗਿਆ ਹੈ।

ਸ਼ਹਿਨਾਜ਼ ਦੇ ਫੈਨਜ਼ ਨੂੰ ਝਟਕਾ, ਫਿਨਾਲੇ ਤੋਂ ਪਹਿਲਾਂ ਹੀ ਘਰ 'ਚੋਂ ਹੋਈ ਬੇਘਰ, ਦੇਖੋ ਵੀਡੀਓ

ਡਬਲਿਊ.ਡਬਲਿਊ.ਈ ਸੁਪਰਸਟਾਰ ਜੌਨ ਸੀਨਾ ਅਕਸਰ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੇ ਹਨ। ਇਸ ਦੇ ਨਾਲ ਹੀ ਉਹ ਕਈ ਤਸਵੀਰਾਂ ਅਤੇ ਵੀਡੀਓਜ਼ ਵੀ ਸ਼ੇਅਰ ਕਰਦੇ ਹਨ। ਉਨ੍ਹਾਂ ਨੇ ਆਪਣੇ ਇਕ ਇੰਟਰਵਿਊ ਦੌਰਾਨ ਜੌਨ ਸੀਨਾ ਨੇ ਆਪਣੇ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਕਿਹਾ ਸੀ ਕਿ ਉਨ੍ਹਾਂ ਲਈ ਹਰ ਤਸਵੀਰ ਇਕ ਪ੍ਰੇਰਣਾ ਹੈ। ਇਸ ਤੋਂ ਪਹਿਲਾਂ ਡਬਲਿਊ.ਡਬਲਿਊ.ਈ ਸਟਾਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਰਣਬੀਰ ਕਪੂਰ, ਸੁਸਾਂਤ ਸਿੰਘ ਰਾਜਪੂਤ, ਵਿਰਾਟ ਕੋਹਲੀ, ਸ਼ਾਹਰੁਖ ਖਾਨ ਅਤੇ ਸ਼ਿਲਪਾ ਸ਼ੈਟੀ ਦੀ ਤਸਵੀਰ ਸ਼ੇਅਰ ਕਰ ਚੁੱਕੇ ਹਨ।

ਦੁਬਈ 'ਚ 2 ਨਾਗਿਨਾਂ ਨੇ ਡੱਸੇ ਫੈਨਜ਼, ਇੰਟਰਨੈੱਟ 'ਤੇ ਤਸਵੀਰਾਂ ਨੇ ਮਚਾਇਆ ਕਹਿਰ

Get the latest update about WWE, check out more about TV News, News In Punjabi, John Cena & Bigg Boss 13

Like us on Facebook or follow us on Twitter for more updates.