ਜੋੜਾਂ ਦੇ ਦਰਦ ਤੋਂ ਹੋ ਪ੍ਰੇਸ਼ਾਨ ਤਾਂ ਇਨ੍ਹਾਂ ਤਰੀਕਿਆਂ ਨਾਲ ਕਰੋ ਦੂਰ

ਅਜੋਕੇ ਸਮੇਂ ਵਿਚ ਜੋੜਾਂ ਦਾ ਦਰਦ ਤੇ ਗਠੀਏ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਸ ਦਾ ਕਾਰ...

ਅਜੋਕੇ ਸਮੇਂ ਵਿਚ ਜੋੜਾਂ ਦਾ ਦਰਦ ਤੇ ਗਠੀਏ ਦੀ ਸਮੱਸਿਆ ਆਮ ਹੁੰਦੀ ਜਾ ਰਹੀ ਹੈ। ਇਸ ਦਾ ਕਾਰਣ ਲਗਾਤਾਰ ਕਈ ਘੰਟੇ ਪੈਰਾਂ ਭਾਰ ਬੈਠ ਕੇ ਕੰਮ ਕਰਨਾ ਅਤੇ ਦਰਦ ਨੂੰ ਨਜ਼ਰਅੰਦਾਜ਼ ਕਰਨਾ ਹੁੰਦਾ ਹੈ। ਕਈ ਵਾਰ ਇਹ ਦਰਦ ਇੰਨਾ ਵਧ ਜਾਂਦਾ ਹੈ, ਜਿਸ ਨੂੰ ਸਹਿਣ ਕਰਨਾ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਵੀ ਇਸ ਦਰਦ ਤੋਂ ਪ੍ਰੇਸ਼ਾਨ ਰਹਿੰਦੇ ਹੋ ਅੱਜ ਅਸੀਂ ਤੁਹਾਨੂੰ ਇਸ ਤਕਲੀਫ ਤੋਂ ਰਾਹਤ ਦਿਵਾਉਣ ਵਾਲੇ ਨੁਸਖ਼ੇ ਦੇ ਬਾਰੇ ਦੱਸਣ ਜਾ ਰਹੇ ਹਾਂ।

* ਸਮੁੰਦਰੀ ਨਮਕ ਦੀ ਵਰਤੋ
ਇਹ ਨੁਸਖ਼ਾ ਮਾਸਪੇਸ਼ੀਆਂ ਦੇ ਦਰਦ ਨੂੰ ਦੂਰ ਕਰਨ ਲਈ ਵਧੀਆ ਉਪਾਅ ਹੈ। ਇਹ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਆਰਾਮ ਦੇਣ ਵਾਲੇ ਖਣਿਜ ਮੈਗਨੀਸ਼ਿਅਮ ਦੀ ਆਪੂਰਤੀ ਕਰਕੇ ਮਾਸਪੇਸ਼ੀਆਂ ਨੂੰ ਆਰਾਮ ਦਿਵਾਉਂਦਾ ਹੈ।

* ਵਿਟਾਮਿਨ-ਸੀ ਲਈ ਖਾਓ ਇਹ ਚੀਜ਼ਾਂ
ਵਿਟਾਮਿਨ-ਸੀ ਮਾਸਪੇਸ਼ੀਆਂ ਦੇ ਦਰਦ ਨੂੰ ਰੋਕਣ ਲਈ ਸਹਾਇਕ ਸਿੱਧ ਹੁੰਦਾ ਹੈ। ਮਿਰਚ ,ਅਮਰੂਦ ਅਤੇ ਖੱਟੇ ਫਲ ਵੀ ਖਾਓ, ਜੋ ਤੁਹਾਡੇ ਖਾਣੇ ਵਿਚ ਵਿਟਾਮਿਨ-ਸੀ ਦੀ ਮਾਤਰਾ ਨੂੰ ਵਧਾਉਣ ਦਾ ਕੰਮ ਕਰੇਗਾ। ਇਹ ਤੁਹਾਡੇ ਸਰੀਰ ਵਿਚ ਊਰਜਾ ਦੇ ਪੱਧਰ ਨੂੰ ਵਧਾਉਣ ਅਤੇ ਮਾਸਪੇਸ਼ੀਆਂ ਵਿਚ ਦਰਦ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। 

* ਸੰਤਰੇ, ਮੌਸਮੀ, ਨਿੰਬੂ ਦੀ ਵਰਤੋਂ
ਸੰਤਰੇ, ਮੌਸਮੀ, ਨਿੰਬੂ ਵਰਗੇ ਫ਼ਲਾਂ ਵਿੱਚ ਵਿਟਾਮਿਨ-ਸੀ ਹੁੰਦਾ ਹੈ। ਇਸ ਲਈ ਸਰੀਰ ਨੂੰ ਵਿਟਾਮਿਨ ਨਾਲ ਭਰਪੂਰ ਅਤੇ ਸਿਹਤਮੰਦ ਰੱਖਣ ਲਈ ਅਜਿਹੇ ਫ਼ਲ ਖਾਣੇ ਚਾਹੀਦੇ ਹਨ। ਇਸ ਨਾਲ ਜੋੜਾਂ ਦਾ ਦਰਦ ਘੱਟ ਜਾਂਦਾ ਹੈ।

* ਕਸਰਤ
ਜੋੜਾਂ ਦੇ ਦਰਦ ਨੂੰ ਦੂਰ ਕਰਨ ਲਈ ਰੋਜ਼ਾਨਾਂ ਕਸਰਤ ਕਰੋ। ਕਸਰਤ ਖੂਨ ਨੂੰ ਸਾਫ਼ ਕਰਨ ਅਤੇ ਸੋਜ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਨੇਮੀ ਕਸਰਤ ਅਤੇ ਰੋਜ਼ਾਨਾ ਸਰੀਰਕ ਗਤੀਵਿਧੀਆਂ ਤੁਹਾਨੂੰ ਅਜਿਹੀ ਪ੍ਰੇਸ਼ਾਨੀਆਂ ਤੋਂ ਬਚਾ ਸਕਦੀ ਹੈ। ਦਿਨ ਵਿਚ 2 ਵਾਰ ਕਸਰਤ ਕਰਨਾ ਸਿਹਤ ਲਈ ਵਧੀਆ ਹੁੰਦਾ ਹੈ।

* ਲਸਣ ਦੀ ਵਰਤੋਂ
ਲਸਣ ਸੁਆਦ 'ਚ ਕੌੜਾ ਹੁੰਦਾ ਹੈ ਪਰ ਇਹ ਬੜੇ ਕੰਮ ਦੀ ਚੀਜ਼ ਹੈ। ਮਾਹਿਰਾਂ ਅਨੁਸਾਰ ਜਿਹੜੇ ਲੋਕ ਲਸਣ ਅਤੇ ਪਿਆਜ਼ ਖਾਂਦੇ ਹਨ, ਉਨ੍ਹਾਂ 'ਚ ਗਠੀਆ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਲਈ ਤੁਸੀਂ ਰੋਜ਼ਾਨਾ ਆਪਣੀ ਸਬਜ਼ੀ ਵਿਚ ਲਸਣ ਦੀ ਵਰਤੋਂ ਜ਼ਰੂਰ ਕਰੋ। ਇਹ ਗਰਮ ਹੁੰਦਾ ਹੈ, ਜੋ ਸਰੀਰ ਨੂੰ ਸਿਹਤਮੰਦ ਰੱਖਣ ਦੇ ਨਾਲ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

* ਮੇਵੇ ਦੀ ਵਰਤੋਂ
ਸਰਦੀ ਦੇ ਮੌਸਮ ’ਚ ਮੇਵੇ ਖਾਣੇ ਬਹੁਤ ਚੰਗੇ ਮੰਨੇ ਜਾਂਦੇ ਹਨ। ਉਂਝ ਤੁਸੀਂ ਬਦਾਮਾਂ ਨੂੰ ਸਵੇਰੇ ਦੁੱਧ ਨਾਲ ਖਾ ਸਕਦੇ ਹੋ। ਮੇਵਿਆਂ 'ਚ ਕੈਲਸ਼ੀਅਮ, ਵਿਟਾਮਿਨ-ਈ ਅਤੇ ਹੋਰ ਤੱਤ ਉੱਚਿਤ ਮਾਤਰਾ ਵਿਚ ਹੁੰਦੇ ਹਨ, ਜੋ ਸਾਡੇ ਦਿਲ ਲਈ ਫ਼ਾਇਦੇਮੰਦ ਹਨ। ਅਖਰੋਟ, ਬਦਾਮ, ਪਿਸਤਾ ਖਾਂਦੇ ਰਹੋ ਤਾਂ ਜੋੜਾ ਦੇ ਦਰਦ ਤੋਂ ਆਰਾਮ ਮਿਲੇਗਾ।

* ਦਾਲਾਂ ਦੀ ਵਰਤੋਂ
ਦਾਲਾਂ 'ਚ ਪ੍ਰੋਟੀਨ ਉੱਚਿਤ ਮਾਤਰਾ 'ਚ ਹੁੰਦਾ ਹੈ। ਲੋਬੀਆ, ਰਾਜਮਾਂ ਅਤੇ ਹੋਰ ਕਈ ਦਾਲਾਂ ਹਨ, ਜਿਨ੍ਹਾਂ ਵਿਚ ਪ੍ਰੋਟੀਨ ਹੁੰਦਾ ਹੈ। ਪ੍ਰੋਟੀਨ ਜੋ ਕਿ ਮਾਸਪੇਸ਼ੀਆਂ ਨੂੰ ਮਜ਼ਬੂਤ ਰੱਖਦਾ ਹੈ। ਜੋੜਾ ਦੇ ਦਰਦ 'ਚ ਵੀ ਅਸਰਦਾਰ ਹੁੰਦਾ ਹੈ।

* ਗ੍ਰੀਨ-ਟੀ ਦੀ ਵਰਤੋਂ
ਜੋੜਾਂ ਦੇ ਦਰਦ ਤੋਂ ਪਰੇਸ਼ਾਨ ਲੋਕ ਦਰਦ ਨੂੰ ਦੂਰ ਕਰਨ ਲਈ ਗ੍ਰੀਨ-ਟੀ ਦਾ ਸੇਵਨ ਵੀ ਕਰ ਸਕਦੇ ਹਨ।

* ਵੇ ਪ੍ਰੋਟੀਨ ਦਾ ਸੇਵਨ
ਇਸ ਨਾਲ ਤੁਹਾਡੀਆਂ ਮਾਂਸਪੇਸ਼ੀਆਂ ਦਾ ਦਰਦ ਤਾਂ ਘੱਟ ਨਹੀਂ ਹੋਵੇਗਾ ਪਰ ਮਾਸਪੇਸ਼ੀਆਂ ਜਲਦੀ ਠੀਕ ਹੋਣ ਵਿਚ ਮਦਦ ਮਿਲੇਗੀ। ਇਸ ਲਈ ਤੁਹਾਨੂੰ ਜ਼ਿਆਦਾ ਸਮੇਂ ਤੱਕ ਦਰਦ ਮਹਿਸੂਸ ਨਹੀਂ ਹੋਵੇਗਾ। ਕਸਰਤ ਤੋਂ ਪਹਿਲਾ ਅਤੇ ਬਾਅਦ ਵਿਚ 10 ਗ੍ਰਾਮ ਵੇ-ਪ੍ਰੋਟੀਨ ਲੈਣ ਨਾਲ ਮਾਸਪੇਸ਼ੀਆਂ ਵਿਚ ਦਰਦ ਦੇ ਲੱਛਣਾਂ ਨੂੰ ਘੱਟ ਕਰਨ ਵਿਚ ਮਦਦ ਮਿਲ ਸਕਦੀ ਹੈ। 

* ਤੇਲ ਜ਼ਰੂਰੀ
ਤੇਲ ਨਾਲ ਆਪਣੀਆਂ ਮਾਸਪੇਸ਼ੀਆਂ ਦੀ ਮਾਲਿਸ਼ ਕਰਨ ਨਾਲ ਤੁਹਾਨੂੰ ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਵਿਚ ਮਦਦ ਮਿਲਦੀ ਹੈ। ਤੁਸੀਂ ਪੇਪਰਮਿੰਟ, ਲੈਵੇਂਡੇਰ, ਜੀਰਿਅਮ ਅਤੇ ਰੋਜਮੇਰੀ ਜਿਹੇ ਇਸੇਂਸ਼ੀਅਲ ਤੇਲਾਂ ਨਾਲ ਆਪਣੀਆਂ ਮਾਸਪੇਸ਼ੀਆਂ ਦੀ ਮਾਲਿਸ਼ ਕਰ ਸਕਦੇ ਹੋ।

Get the latest update about muscles pain, check out more about lifestyle, joints, relief & methods

Like us on Facebook or follow us on Twitter for more updates.