ਭਾਰਤ ਵੈਸੇ ਤਾਂ ਆਪਣੇ ਹਰ ਕੰਮ ਨੂੰ ਆਸਾਨ ਬਣਾਉਣ ਜਾਣਦੇ ਹਨ ਬੇਸ਼ਕ ਉਹ ਕੋਈ ਦਿਨ ਚਰਿਆ ਦੀ ਵਸਤੂ ਦਾ ਪ੍ਰਯੋਗ ਹੋਵੇ ਜਾਂ ਫੇਰ ਕੋਈ ਡਿਜੀਟਲ ਜੁਗੜ੍ਹ। ਇਸੇ ਤਰ੍ਹਾਂ ਲੋਕ ਹੁਣ ਦੇ ਸਮੇਂ OTT ਪਲੇਟਫਾਰਮ ਦੇ ਪਾਸਵਰਡ ਦੀ ਕੀਮਤ ਚੰਗੀ ਤਰ੍ਹਾਂ ਜਾਣਦੇ ਹਨ। ਹਰ ਮਹੀਨੇ ਇਸ ਦੀ ਸਬਸਕ੍ਰੀਪਸ਼ਨ ਫੀਸਾਂ ਤੋਂ ਬਚਣ ਲਈ ਇੱਕ ਪਾਸਵਰਡ ਕਈ ਲੋਕਾਂ ਨਾਲ ਸਾਂਝਾ ਕੀਤਾ ਜਾਂਦਾ ਹੈ। ਇਹ ਕੰਮ ਦੇਸ਼ ਵਿੱਚ ਇੱਕ ਸ਼ੌਕ ਬਣ ਗਿਆ ਹੈ। ਇਕ ਪਾਸਵਰਡ ਪਰਿਵਾਰ ਦੇ ਆਲੇ-ਦੁਆਲੇ ਘੁੰਮਦਾ ਹੈ ਤੇ ਨਾਲ ਹੀ ਇਹ ਦੋਸਤਾਂ ਮਿੱਤਰਾਂ ਤੱਕ ਵੀ ਪਹੁੰਚ ਜਾਂਦਾ ਹੈ। ਜਿਸ ਦੇ ਚਲਦਿਆਂ ਕਈ OTT ਪਲੇਟਫਾਰਮਾਂ ਨੂੰ ਪਾਸਵਰਡ ਸ਼ੇਅਰਿੰਗ ਕਾਰਨ ਕਾਫੀ ਨੁਕਸਾਨ ਹੋ ਰਿਹਾ ਹੈ।
Netflix ਦੇ ਮੁਤਾਬਿਕ ਜਨਵਰੀ-ਮਾਰਚ 2022 'ਚ ਦੁਨੀਆ ਭਰ 'ਚ 2 ਲੱਖ ਗਾਹਕ ਘਟੇ ਹਨ। ਅਜਿਹਾ ਇੱਕ ਦਹਾਕੇ ਵਿੱਚ ਪਹਿਲੀ ਵਾਰ ਹੋਇਆ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੁਨੀਆ ਭਰ ਵਿੱਚ 220ਮਿਲੀਅਨ ਦੇ ਲਗਭਗ Netflix ਗਾਹਕ ਹੋਰ 100 ਮਿਲੀਅਨ ਲੋਕਾਂ ਨਾਲ ਪਾਸਵਰਡ ਸਾਂਝੇ ਕਰਦੇ ਹਨ। ਇਹ ਜਾਣਕਾਰੀ ਵੀ ਸਾਹਮਣੇ ਆਈ ਹੈ ਸ਼ੇਅਰਿੰਗ ਦੀ ਸਮੱਸਿਆ ਤੋਂ ਬਚਣ ਲਈ, Netflix ਨੇ ਮਾਰਚ ਵਿੱਚ ਤਿੰਨ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਨਵੀਂ ਨੀਤੀ ਦਾ ਟ੍ਰਾਇਲ ਕੀਤਾ। ਪਰਿਵਾਰ ਤੋਂ ਇਲਾਵਾ ਹੋਰ ਪਾਸਵਰਡ ਸਾਂਝੇ ਕਰਨ ਲਈ ਵਾਧੂ ਫੀਸ ਮੰਗੀ। ਇਸ 'ਤੇ ਕਈ ਯੂਜ਼ਰਸ ਨੇ ਸਬਸਕ੍ਰਿਪਸ਼ਨ ਕੈਂਸਲ ਕਰ ਦਿੱਤਾ। ਇਸ ਦੌਰਾਨ, ਪਲੇਟਫਾਰਮ ਨੇ ਪਾਸਵਰਡ ਸਾਂਝੇ ਕਰਨ ਦੀ ਗੁੰਜਾਇਸ਼ ਨੂੰ ਵੀ ਪਰਿਭਾਸ਼ਿਤ ਕੀਤਾ ਹੈ। ਪਹਿਲੀ ਵਾਰ, ਇਸ ਨੇ ਸਪੱਸ਼ਟ ਕੀਤਾ ਹੈ ਕਿ ਪਾਸਵਰਡ ਘਰ ਤੋਂ ਬਾਹਰ ਸਾਂਝੇ ਨਹੀਂ ਕੀਤੇ ਜਾ ਸਕਦੇ ਹਨ। ਘਰ ਦਾ ਮਤਲਬ ਹੈ ਜਿੱਥੇ ਗਾਹਕ ਰਹਿੰਦਾ ਹੈ।
ਦਸ ਦਈਏ ਕਿ ਪਾਸਵਰਡ ਪ੍ਰਾਪਤ ਕਰਨ ਅਤੇ ਫੀਸ ਦਾ ਭੁਗਤਾਨ ਨਾ ਕਰਨ ਦੇ ਸੰਘਰਸ਼ ਨੇ ਦੇਸ਼ ਵਿੱਚ ਕਈ ਨਵੇਂ ਕਾਰੋਬਾਰ ਅਤੇ ਸਟਾਰਟਅਪ ਬਣਾਏ ਹਨ। ਇਹ ਜੁਗਾੜ ਸਟਾਰਟਅੱਪ ਮਾਮੂਲੀ ਕੀਮਤ 'ਤੇ ਪਾਸਵਰਡ ਪ੍ਰਦਾਨ ਕਰ ਰਹੇ ਹਨ। ਦਿੱਲੀ ਦਾ ਇੱਕ ਸਾਫਟਵੇਅਰ ਇੰਜੀਨੀਅਰ ਅੱਧੀ ਕੀਮਤ 'ਤੇ OTT ਸਬਸਕ੍ਰਿਪਸ਼ਨ ਉਪਲਬਧ ਕਰਵਾਉਂਦਾ ਹੈ। ਇੱਕ ਪਾਸਵਰਡ 5-10 ਲੋਕਾਂ ਨੂੰ ਵੇਚਿਆ ਜਾਂਦਾ ਹੈ ਜੋ ਪਲੇਟਫਾਰਮ 'ਤੇ ਵੱਖ-ਵੱਖ ਸਮੇਂ 'ਤੇ ਕੋਈ ਫਿਲਮ ਜਾਂ ਸੀਰੀਜ਼ ਦੇਖਦੇ ਹਨ। ਦਿੱਲੀ ਵਿੱਚ ਸੈਂਕੜੇ ਰੀਸੇਲਰ ਹਨ ਜੋ ਘੱਟ ਕੀਮਤ 'ਤੇ OTT ਸਬਸਕ੍ਰਿਪਸ਼ਨ ਪ੍ਰਦਾਨ ਕਰਦੇ ਹਨ। ਇਸੇ ਤਰ੍ਹਾਂ ਕਈ ਲੋਕਾਂ ਨੇ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ 'ਤੇ ਵੀ ਸਬਸਕ੍ਰਿਪਸ਼ਨ ਪਾਸਵਰਡ ਵੇਚਣ ਦਾ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
Get the latest update about NETFLIX, check out more about OTT, AMAZON PRIME, OTT SUBSCRIPTION & OTT PLATFORM
Like us on Facebook or follow us on Twitter for more updates.