Majority ਗੁਆਉਂਦੇ ਹੋਏ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਦੀ ਸੱਤਾ 'ਤੇ ਕਾਬਜ

 ਕੈਨੇਡਾ 'ਚ ਓਪੀਨੀਅਨ ਪੋਲ ਦੇ ਨਤੀਜਿਆਂ 'ਚ ਇਸ ਗੱਲ ਦੀ ਸੰਭਾਵਨਾ ਹੈ ਕਿ ਲਿਬਰਲ ਪਾਰਟੀ ਫਿਰ ਤੋਂ ਸੱਤਾ 'ਚ ਆ ਸਕਦੀ ਹੈ ਪਰ ਇਸ ਵਾਰ ਉਸ ਨੂੰ ਪੂਰਾ ਬਹੁਮਤ ਨਹੀਂ ਮਿਲਿਆ। ਇਸ ਸਥਿਤੀ 'ਚ ਭਾਰਤੀ ਮੂਲ...

ਕੈਨੇਡਾ— ਕੈਨੇਡਾ 'ਚ ਓਪੀਨੀਅਨ ਪੋਲ ਦੇ ਨਤੀਜਿਆਂ 'ਚ ਇਸ ਗੱਲ ਦੀ ਸੰਭਾਵਨਾ ਹੈ ਕਿ ਲਿਬਰਲ ਪਾਰਟੀ ਫਿਰ ਤੋਂ ਸੱਤਾ 'ਚ ਆ ਸਕਦੀ ਹੈ ਪਰ ਇਸ ਵਾਰ ਉਸ ਨੂੰ ਪੂਰਾ ਬਹੁਮਤ ਨਹੀਂ ਮਿਲਿਆ। ਇਸ ਸਥਿਤੀ 'ਚ ਭਾਰਤੀ ਮੂਲ ਦੇ ਸਿੱਖ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਭੂਮਿਕਾ ਅਹਿਮ ਹੋ ਜਾਵੇਗੀ। ਉਸ ਦੇ ਸਮਰਥਨ ਤੋਂ ਬਿਨਾਂ ਕਿਸੇ ਵੀ ਸਰਕਾਰ ਦਾ ਬਣਨਾ ਮੁਸ਼ਕਿਲ ਹੋਵੇਗਾ। ਨਿਊ ਡੈਮੋਕ੍ਰੈਟਿਕ ਪਾਰਟੀ (ਐੱਨ. ਡੀ. ਪੀ) ਦੇ ਆਗੂ ਜਗਮੀਤ ਸਿੰਘ ਕੈਨੇਡੀਅਨ ਸੂਬੇ ਓਂਟਾਰੀਓ ਦੇ ਬਰਨਾਬੀ–ਦੱਖਣੀ ਸੰਸਦੀ ਹਲਕੇ ਤੋਂ ਵੱਡੇ ਫ਼ਰਕ ਨਾਲ ਚੋਣ ਜਿੱਤ ਗਏ ਹਨ। ਜਗਮੀਤ ਸਿੰਘ ਕੈਨੇਡਾ ਦੀ ਕਿਸੇ ਪ੍ਰਮੁੱਖ ਪਾਰਟੀ ਦੇ ਪਹਿਲੇ ਗ਼ੈਰ–ਗੋਰੇ ਮੁਖੀ ਹਨ। ਉਹ ਕੈਨੇਡਾ ਦੀ ਸਿਆਸਤ 'ਚ ਬਹੁਤ ਤੇਜ਼ੀ ਨਾਲ 'ਕਿੰਗ–ਮੇਕਰ' ਬਣਨ ਵੱਲ ਵੱਧ ਰਹੇ ਹਨ। ਦਰਅਸਲ ਇਸ ਵਾਰ ਦੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਹੁਮਤ ਨਾ ਮਿਲਣ ਦੀ ਆਸ ਬਣੀ ਹੋਈ ਹੈ ਪਰ ਲਿਬਰਲ ਸਭ ਤੋਂ ਵੱਡੀ ਪਾਰਟੀ ਵਜੋਂ ਜ਼ਰੂਰ ਉੱਭਰੇਗੀ। ਅਜਿਹੇ ਹਾਲਾਤ 'ਚ ਜਗਮੀਤ ਸਿੰਘ ਦੀ ਐੱਨ. ਡੀ. ਪੀ ਅਹਿਮ ਭੂਮਿਕਾ ਨਿਭਾ ਸਕਦੀ ਹੈ।

ਕੈਨੇਡਾ ਚੋਣਾਂ 2019 ਤੋਂ ਪਹਿਲਾਂ ਵਿਵਾਦਾਂ 'ਚ ਘਿਰੀ ਟਰੂਡੋ ਸਰਕਾਰ, ਇਕ ਫੋਟੋ ਨੇ ਸਿਆਸਤ 'ਚ ਮਚਾਈ ਹਲਚਲ

ਜਗਮੀਤ ਸਿੰਘ ਖੱਬੇ–ਪੱਖੀ ਵਿਚਾਰਧਾਰਾ ਨਾਲ ਸਬੰਧਤ ਹਨ ਤੇ ਪਹਿਲਾਂ ਕਿਸੇ ਵੇਲੇ ਬਚਾਅ ਪੱਖ ਦੇ ਵਕੀਲ ਵਜੋਂ ਵੀ ਚਿਰਦੇ ਰਹੇ ਹਨ। ਉਹ ਸਾਲ 2017 ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਆਗੂ ਚੁਣੇ ਗਏ ਸਨ।ਭਾਰਤੀ ਪੰਜਾਬ ਤੋਂ ਆ ਕੇ ਵੱਸੇ ਮਾਪਿਆਂ ਦੇ ਘਰ ਓਂਟਾਰੀਓ 'ਚ ਹੀ ਪੈਦਾ ਹੋਏ ਜਗਮੀਤ ਸਿੰਘ ਨੇ ਪਿੱਛੇ ਜਿਹੇ ਇਕ ਫ਼ੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਨਾਲ ਵਿਆਹ ਰਚਾਇਆ ਹੈ। 40 ਸਾਲਾ ਜਗਮੀਤ ਸਿੰਘ ਅੰਗਰੇਜ਼ੀ ਦੇ ਨਾਲ–ਨਾਲ ਫ਼ਰੈਂਚ ਤੇ ਪੰਜਾਬੀ ਭਾਸ਼ਾਵਾਂ 'ਚ ਵੀ ਮਾਹਰ ਹਨ। ਜਦੋਂ ਤੋਂ ਜਗਮੀਤ ਸਿੰਘ ਨੇ ਐੱਨ. ਡੀ. ਪੀ ਦੀ ਵਾਗਡੋਰ ਸੰਭਾਲੀ ਹੈ, ਉਸੇ ਸਮੇਂ ਤੋਂ ਹੀ ਇਸ ਪਾਰਟੀ ਦੇ ਆਧਾਰ 'ਚ 20 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ 'ਚ ਇਹ ਤੀਜੇ ਨੰਬਰ ਦੀ ਸਭ ਤੋਂ ਵੱਡੀ ਕੈਨੇਡੀਅਨ ਪਾਰਟੀ ਹੈ। ਜਗਮੀਤ ਸਿੰਘ ਨੇ ਆਪਣੇ ਚੋਣ–ਮੈਨੀਫ਼ੈਸਟੋ 'ਚ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਦੀ ਐੱਨ. ਡੀ. ਪੀ ਸੱਤਾ 'ਚ ਆਉਂਦੀ ਹੈ, ਤਾਂ ਉਹ ਕਰੋੜ ਪਤੀਆਂ ਤੇ ਅਰਬਪਤੀਆਂ 'ਤੇ ਟੈਕਸ ਲਾਏਗੀ ਤੇ ਉਸ ਨਾਲ ਦੰਦਾਂ ਦਾ ਇਲਾਜ ਤੇ ਡਾਕਟਰੀ ਪਰਚੀਆਂ ਰਾਹੀਂ ਮਿਲਣ ਵਾਲੀਆਂ ਦਵਾਈਆਂ ਆਮ ਜਨਤਾ ਲਈ ਮੁਫ਼ਤ ਕਰ ਦਿੱਤੀਆਂ ਜਾਣਗੀਆਂ।

Get the latest update about Trudeau Loses Majority, check out more about True Scoop News, Canada Election 2019, Canada News & Liberal Party

Like us on Facebook or follow us on Twitter for more updates.