ਮਾਂ-ਬਾਪ ਦੀ ਮਰਜ਼ੀ ਤੋਂ ਬਿਨਾਂ ਕੀਤਾ ਸੀ ਵਿਆਹ, ਹੁਣ ਤੰਗ ਆਕੇ ਪਤੀ ਨੂੰ ਤਲਾਕ ਦੇ ਰਹੀ ਜਯੋਤੀ ਨੂਰਾਂ, ਕੁੱਟਮਾਰ ਦੇ ਲਾਏ ਦੋਸ਼

ਜਲੰਧਰ ਦੇ ਅੱਜ ਪ੍ਰੈਸ ਕਲੱਬ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ 'ਚ ਨਾਮ ਚਮਕਾਉਣ ਵਾਲੀ ਗਾਇਕ ਜਯੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈਸ ਵਾਰਤਾ ਕੀਤੀ ਗਈ। ਜਯੋਤੀ ਨੂਰਾਂ ਦਾ ਵਿਆਹ 2014 ਦੇ ਸਿਤੰਬਰ ਮਹੀਨੇ 'ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ...

ਜਲੰਧਰ ਦੇ ਅੱਜ ਪ੍ਰੈਸ ਕਲੱਬ ਵਿੱਚ ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ 'ਚ ਨਾਮ ਚਮਕਾਉਣ ਵਾਲੀ ਗਾਇਕ ਜਯੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਪ੍ਰੇਸ਼ਾਨ ਹੋ ਪ੍ਰੈਸ ਵਾਰਤਾ ਕੀਤੀ ਗਈ। ਜਯੋਤੀ ਨੂਰਾਂ ਦਾ ਵਿਆਹ 2014 ਦੇ ਸਿਤੰਬਰ ਮਹੀਨੇ 'ਚ ਕੁਨਾਲ ਪਾਸੀ ਵਾਸੀ ਫਿਲੌਰ ਨਾਲ ਹੋਇਆ ਸੀ।

ਇਸ ਬਾਰੇ ਜਯੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ ਮੁਹੱਬਤ ਦੇ ਨਾਲ ਕੁਨਾਲ ਪਾਸੀ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਨਾਲ ਸ਼੍ਰੀ ਰਾਧਾ ਕ੍ਰਿਸ਼ਨਾ ਮੰਦਿਰ, ਮਲੋਆ, ਚੰਡੀਗੜ੍ਹ ਵਿੱਚ ਵਿਆਹ ਕੀਤਾ ਸੀ ਅਤੇ ਮੇਰੇ ਮਾਂ ਬਾਪ ਇਸ ਵਿਆਹ ਤੋਂ ਸਹਿਮਤ ਨਹੀਂ ਸਨ ਅਤੇ ਫਿਰ ਮੈਂ ਮਾਣਯੋਗ ਹਾਈ ਕੋਰਟ ਪੰਜਾਬ ਅਤੇ ਹਰਿਆਣਾ ਵਿਚ ਕੇਸ ਦਾਇਰ ਕਰਕੇ ਆਪਣੀ ਜਿੰਦਗੀ ਅਤੇ ਮਾਲ ਦੀ ਸੁੱਰਖਿਆ ਲਈ ਸੀ। ਸ਼ਾਦੀ ਤੋਂ ਬਾਅਦ ਮੇਰਾ ਪਤੀ ਮੈਨੂੰ ਤੰਗ ਪਰੇਸ਼ਾਨ ਕਰਨ ਲਗ ਪਿਆ ਅਤੇ ਨਸ਼ੇ ਪਤੇ ਕਰਕੇ ਮੈਨੂੰ ਮਾਰਦਾ ਕੁੱਟਦਾ ਸੀ ਅਤੇ ਮੇਰੇ ਪ੍ਰੋਗਰਾਮਾਂ ਜਾਂ ਸ਼ੋਆਂ ਤੋਂ ਜੋ ਪੈਸੇ ਆਉਂਦੇ ਸਨ ਉਹ ਆਪ ਹੀ ਰੱਖ ਲੈਂਦਾ ਸੀ। ਮੇਰਾ ਸ਼ੋਅ ਵੀ ਆਪ ਹੀ ਬੁੱਕ ਕਰਦਾ ਸੀ ਅਤੇ ਪੈਸੇ ਤੈਅ ਕਰਦਾ ਸੀ। ਹੁਣ ਮੇਰਾ ਪਤੀ ਮੈਨੂੰ ਬਹੁਤ ਜਿਆਦਾ ਤੰਗ ਪਰੇਸ਼ਾਨ ਕਰਨ ਲਗ ਪਿਆ ਅਤੇ ਮੇਰੀ ਜਾਨ ਨੂੰ ਖਤਰਾ ਪੈ ਗਿਆ। ਮੈਂ ਆਪਣੇ ਪਤੀ ਤੋਂ ਦੁਖੀ ਹੋਕੇ ਅਦਾਲਤ ਵਿੱਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ। ਜਿਸਦੀ ਅਗਲੀ ਤਾਰੀਖ 11.10.2022 ਹੈ ਅਤੇ ਉਕਤ ਕੇਸ ਬਾਅਦਾਲਤ ਸ਼੍ਰੀਮਤੀ ਤ੍ਰਿਪਤਜੋਤ ਕੌਰ ਜੀ ਦੀ ਅਦਾਲਤ ਵਿੱਚ ਚਲਦਾ ਹੈ। 


ਉਨ੍ਹਾਂ ਅੱਗੇ ਕਿਹਾ ਕਿ ਮੈਂ ਆਪਣੇ ਪਤੀ ਦੇ ਖਿਲਾਫ ਐਸ.ਐਸ.ਪੀ. ਜਲੰਧਰ ਜੀ ਨੂੰ ਆਪਣੀ ਸੁਰੱਖਿਆ ਅਤੇ ਪਤੀ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦਿੱਤੀ ਹੈ। ਮੈਂ ਹੁਣ ਆਪਣੇ ਪਤੀ ਤੋਂ ਵੱਖ ਰਹਿੰਦੀ ਹਾਂ ਅਤੇ ਮੈਂ ਇਸ ਪ੍ਰੈਸ ਕਾਨਫਰੰਸ ਰਾਹੀਂ ਪੁਲਿਸ ਕੋਲੋਂ ਆਪਣੀ ਪ੍ਰੋਟੈਕਸ਼ਨ ਮੰਗਦੀ ਹਾਂ ਅਤੇ ਜਨਤਾ ਨੂੰ ਸੂਚਿਤ ਕਰਨਾ ਚਾਹੁੰਦੀ ਹਾਂ ਕਿ ਜੇਕਰ ਮੇਰੇ ਪਤੀ ਨੇ ਉਹਨਾਂ ਦਾ ਮੇਰੇ ਨਾਮ 'ਤੇ ਕੋਈ ਸ਼ੋਅ ਬੁੱਕ ਕਰਵਾਇਆ ਹੈ, ਉਹ ਮੈਨੂੰ ਆਕੇ ਮਿਲ ਲੈਣ ਕਿਉਂਕਿ ਮੇਰਾ ਪਤੀ ਬੁੱਕ ਕੀਤੇ ਹੋਏ ਸ਼ੋਆਂ ਬਾਰੇ ਨਹੀਂ ਦੱਸ ਰਿਹਾ ਹੈ। ਅੱਜ ਤੋਂ ਬਾਅਦ ਮੇਰੇ ਪਤੀ ਵੱਲੋਂ ਮੇਰੇ ਨਾਮ ‘ਤੇ ਕੋਈ ਸ਼ੋਅ ਬੁੱਕ ਨਾ ਕਰਵਾਏ ਅਤੇ ਨਾ ਹੀਂ ਕੋਈ ਪੈਸੇ ਦੇਵੇ ਕਿਉਂਕਿ ਮੈਂ ਉਸਦੀ ਜਿੰਮੇਵਾਰ ਨਹੀਂ ਹੋਵਾਂਗੀ ਅਤੇ ਜੇਕਰ ਕਿਸੇ ਨੇ ਵੀ ਮੇਰਾ ਕੋਈ ਸ਼ੋਅ ਬੁੱਕ ਕਰਵਾਉਣਾ ਹੈ ਤਾਂ ਉਹ ਜਾਂ ਤਾਂ ਮੈਨੂੰ ਖੁਦ ਆਕੇ ਮਿਲੇ ਜਾਂ ਮੇਰੇ ਟੈਲੀਫੋਨ ਨੰਬਰ 'ਤੇ ਕੰਟੈਕਟ ਕਰੋ।

Get the latest update about NOORAN FAMILY, check out more about JYOTI NOORAN, BREAKING NEWS, NOORAN SISTERS & JYOTI NOORAN DIVORCE

Like us on Facebook or follow us on Twitter for more updates.