ਕਾਬੁਲ: ਮਸਜਿਦ 'ਚ ਸ਼ਾਮ ਦੀ ਨਮਾਜ਼ ਵੇਲੇ ਹੋਇਆ ਬੰਬ ਧਮਾਕਾ, ਮੁੱਖ ਮੌਲਵੀ ਸਮੇਤ 20 ਲੋਕਾਂ ਦੀ ਹੋਈ ਮੌਤ

ਕਾਬੁਲ ਦੇ ਖੈਰਖਾਨਾ ਇਲਾਕੇ 'ਚ 'ਅਬੂਬਕਿਰ ਸਦੀਕ' ਮਸਜਿਦ 'ਚ ਮਗਰੀਬ ਦੀ ਨਮਾਜ਼ ਦੌਰਾਨ ਧਮਾਕਾ ਹੋਇਆ। ਜਿਸ 'ਚ ਮੁੱਖ ਮੌਲਵੀ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 40 ਦੇ ਕਰੀਬ ਲੋਕ ਜ਼ਖਮੀ ਹੋਏ ਹਨ

ਬੁੱਧਵਾਰ ਸ਼ਾਮ ਨੂੰ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਮਸਜਿਦ 'ਚ ਜ਼ੋਰਦਾਰ ਬੰਬ ਧਮਾਕਾ ਹੋਇਆ। ਜਾਣਕਾਰੀ ਮੁਤਾਬਿਕ ਕਾਬੁਲ ਦੇ ਖੈਰਖਾਨਾ ਇਲਾਕੇ 'ਚ 'ਅਬੂਬਕਿਰ ਸਦੀਕ' ਮਸਜਿਦ 'ਚ ਮਗਰੀਬ ਦੀ ਨਮਾਜ਼ ਦੌਰਾਨ ਧਮਾਕਾ ਹੋਇਆ। ਜਿਸ 'ਚ ਮੁੱਖ ਮੌਲਵੀ ਸਮੇਤ 20 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ 40 ਦੇ ਕਰੀਬ ਲੋਕ ਜ਼ਖਮੀ ਹੋਏ ਹਨ। 
ਤਾਲਿਬਾਨ ਦੇ ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਬੁਲ ਦੇ ਪੀਡੀ-17 ਇਲਾਕੇ 'ਚ ਹੋਏ ਧਮਾਕੇ 'ਚ ਮਸਜਿਦ ਦੇ ਮੌਲਵੀ ਅਮੀਰ ਮੁਹੰਮਦ ਕਾਬੁਲੀ ਦੀ ਵੀ ਮੌਤ ਹੋ ਗਈ ਹੈ।ਸੁਰੱਖਿਆ ਕਰਮਚਾਰੀ ਦੁਆਰਾ ਮੌਕੇ 'ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ਦੇ ਹਸਪਤਾਲ ਦੀ ਐਮਰਜੈਂਸੀ ਐਨਜੀਓਚ ਜਖਮੀ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਹਾਲੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਦੇ ਵਲੋਂ ਇਸ ਧਮਾਕੇ ਦੀ ਜਿੰਮੇਵਾਰੀ ਨਹੀਂ ਲਈ ਗਈ ਹੈ।  
ਦਸ ਦਈਏ ਕਿ ਪਹਿਲਾ ਵੀ ਕਾਬੁਲ 'ਚ ਬੰਬ ਧਮਾਕਿਆਂ ਨੂੰ ਅੰਜ਼ਾਮ ਦਿੱਤਾ ਗਿਆ ਹੈ। 8 ਅਗਸਤ ਨੂੰ ਕਾਬੁਲ ਦੇ ਇਕ ਬਾਜ਼ਾਰ 'ਚ ਹੋਏ ਬੰਬ ਧਮਾਕੇ 'ਚ 8 ਲੋਕ ਮਾਰੇ ਗਏ ਸਨ ਅਤੇ 22 ਜ਼ਖਮੀ ਹੋ ਗਏ ਸਨ। ਇਹ ਧਮਾਕਾ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਹੋਇਆ ਜਿੱਥੇ ਸ਼ੀਆ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ-ਜਾਂਦੇ ਸਨ। ਇਸਲਾਮਿਕ ਸਟੇਟ ਨੇ ਵੀ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਹੈ।

Get the latest update about world news, check out more about Kabul news, Kabul blast news, Kabul blast & world latest news

Like us on Facebook or follow us on Twitter for more updates.