ਲਾੜੀ ਦੇ ਹੁਸਨ ਨੂੰ ਹੋਰ ਵੀ ਚਾਰ ਚੰਨ ਲਗਾਉਣਗੇ ਇਹ ਨਵੇਂ ਡਿਜ਼ਾਈਨ ਦੇ ਕਲੀਰੇ

ਅੱਜ ਦੇ ਮਾਡਰਨ ਜ਼ਮਾਨੇ 'ਚ ਵੀ ਵਿਆਹ ਦੇ ਸ਼ਗਨ ਵਿਹਾਰ ਉਹੀ ਹਨ, ਜੋ ਪਹਿਲਾਂ ਹੁੰਦੇ ਸਨ। ਅੱਜ ਵੀ ਕੁੜੀ ਵਿਆਹ ਤੋਂ ਪਹਿਲਾਂ ਭਾਰਤੀ...

ਜਲੰਧਰ— ਅੱਜ ਦੇ ਮਾਡਰਨ ਜ਼ਮਾਨੇ 'ਚ ਵੀ ਵਿਆਹ ਦੇ ਸ਼ਗਨ ਵਿਹਾਰ ਉਹੀ ਹਨ, ਜੋ ਪਹਿਲਾਂ ਹੁੰਦੇ ਸਨ। ਅੱਜ ਵੀ ਕੁੜੀ  ਵਿਆਹ ਤੋਂ ਪਹਿਲਾਂ ਭਾਰਤੀ ਸਭਿਆਚਾਰ ਮੁਤਾਬਕ ਕੱਚ ਦੀਆਂ ਹਰੀਆਂ-ਲਾਲ ਚੂੜੀਆਂ ਪਹਿਨਦੀ ਹੈ, ਜਿਨ੍ਹਾਂ ਨੂੰ ਬੇਹੱਦ ਸ਼ੁੱਭ ਮੰਨਿਆ ਜਾਂਦਾ ਹੈ ਅਤੇ ਚੂੜੀਆਂ ਨਾਲ ਭਰੇ ਵਹੁਟੀ ਦੇ ਹੱਥ ਉਸ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਦਿੰਦੀਆਂ ਹਨ। ਇਸ ਦੌਰਾਨ ਜੇਕਰ ਗੱਲ ਪੰਜਾਬੀ ਵਿਆਹ ਦੀ ਕੀਤੀ ਜਾਵੇ ਤਾਂ ਅਕਸਰ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੰਜਾਬੀ ਲਾੜੀ ਦੇ ਹੱਥਾਂ 'ਚ ਕੱਚ ਦੀਆਂ ਚੂੜੀਆਂ ਨਹੀਂ ਸਗੋਂ ਪੰਜਾਬੀ ਚੂੜਾ ਹੁੰਦਾ ਹੈ। ਚੂੜਾ ਪਾਉਣ ਤੋਂ ਬਾਅਦ ਕੁੜੀਆਂ ਦੇ ਹੱਥਾਂ ਵਿਚ ਕਲੀਰੇ ਵੀ ਬੰਨ੍ਹੇ ਜਾਂਦੇ ਹਨ। ਕਲੀਰਾ ਇਕ ਅਜਿਹਾ ਗਹਿਣਾ ਹੈ, ਜੋ ਵਿਆਹ ਦੇ ਸਮੇਂ ਲਾੜੀ ਆਪਣੇ ਦੋਹਾਂ ਹੱਥਾਂ ਦੀਆਂ ਵੀਣੀਆਂ 'ਤੇ ਬੰਨ੍ਹਦੀ ਹੈ। ਕਲੀਰਾ ਮੌਲੀ ਦੇ ਤੰਦ ਵਿਚ ਜੁੱਟ ਅਤੇ ਕੋਡੀਆਂ ਪਰੋ ਕੇ ਬਣਾਇਆ ਜਾਂਦਾ ਹੈ। ਸਟਾਈਲਿਸ਼ ਅਤੇ ਖੂਬਸੂਰਤ ਦਿਖਣ ਦੇ ਲਈ ਹਰ ਲਾੜੀ ਕਈ ਤਰ੍ਹਾਂ ਦੇ ਕਲੀਰੇ ਪਹਿਣਦੀ ਹੈ। ਕਈ ਤਾਂ ਆਪਣੀ ਬ੍ਰਾਈਡਲ ਆਓਟਫਿੱਟ ਦੇ ਨਾਲ ਮੈਚਿੰਗ ਕਲੀਰਾ ਕੈਰੀ ਕਰਦੀ ਹੈ।

ਬੀ-ਟਾਊਨ ਹਸੀਨਾਵਾਂ ਵਰਗੀ ਗਲੋਇੰਗ ਸਕਿਨ ਪਾਉਣ ਲਈ ਜ਼ਰੂਰ ਪੜ੍ਹੋ ਇਹ ਖ਼ਬਰ

ਦੱਸ ਦੇਈਏ ਕਿ ਕਲੀਰੇ ਦੀ ਰਸਮ ਠੀਕ ਚੂੜੇ ਦੀ ਰਸਮ ਤੋਂ ਬਾਅਦ ਹੁੰਦੀ ਹੈ। ਇਕ ਵਾਰ ਜਦੋਂ ਕਲੀਰੇ ਕੁੜੀ ਦੀਆਂ ਚੂੜੀਆਂ ਨਾਲ ਬੰਨ੍ਹ ਦਿੱਤੀਆਂ ਜਾਂਦੀਆਂ ਹਨ ਤੇ ਉਹ ਆਪਣੇ ਹੱਥਾਂ ਨੂੰ ਆਪਣੀਆਂ ਕੁਆਰੀਆਂ ਸਹੇਲੀਆਂ ਦੇ ਸਿਰ 'ਤੇ ਝਟਕ ਦੀ ਹੈ। ਫਿਰ ਕਲੀਰਾ ਜਿਸ ਦੇ ਸਿਰ 'ਤੇ ਡਿੱਗਦਾ ਹੈ, ਵਿਆਹ ਦਾ ਅਗਲਾ ਨੰਬਰ ਉਸ ਦਾ ਹੁੰਦਾ ਹੈ ਅਜਿਹਾ ਕਿਹਾ ਜਾਂਦਾ ਹੈ। ਜੇਕਰ ਤੁਸੀਂ ਵੀ ਵਿਆਹ ਵਾਲੇ ਦਿਨ ਖੂਬਸੂਰਤ ਦਿਖਣਾ ਚਾਹੁੰਦੇ ਹੋ ਤਾਂ ਇਨ੍ਹਾਂ ਕਲੀਰਿਆਂ ਨੂੰ ਟ੍ਰਾਈ ਕਰ ਸਕਦੇ ਹੋ।
ਤਸਵੀਰਾਂ ਰਾਹੀਂ ਤੁਸੀਂ ਵੀ ਦੇਖੋ ਨਵੇ ਡਿਜ਼ਾਇਨ ਦੇ ਕਲੀਰੇ...........

Get the latest update about lifestyle News, check out more about News In Punjabi, Bride, Kalire Design & True Scoop News

Like us on Facebook or follow us on Twitter for more updates.