ਭਾਰ ਘਟਾਉਣ 'ਚ ਮਦਦਗਾਰ ਹੋ ਸਕਦੀ ਹੈ ਕਲੌਂਜੀ, ਜਾਣੋ ਇਸਤੇਮਾਲ ਦਾ ਸਹੀ ਤਰੀਕਾ

ਕਲੌਂਜੀ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਜੋ ਭਾਰ ਘਟਾਉਣ 'ਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ...

ਕਲੌਂਜੀ ਇੱਕ ਅਜਿਹਾ ਮਸਾਲਾ ਹੈ ਜੋ ਕਿ ਸਾਨੂੰ ਹਰ ਘਰ ਵਿੱਚ ਮਿਲ ਜਾਂਦਾ ਹੈ। ਕਲੌਂਜੀ ਖਾਣੇ ਦਾ ਸਵਾਦ ਅਤੇ ਸੁਗੰਧ ਵਧਾਉਣ ਲਈ ਵਰਤੀ ਜਾਂਦੀ ਹੈ। ਕਲੋਂਜੀ ਦਾ ਪੌਦਾ ਮੁੱਖ ਤੌਰ 'ਤੇ ਏਸ਼ੀਆ ਅਤੇ ਯੂਰਪ ਦੇ ਕਈ ਹਿੱਸਿਆਂ ਵਿੱਚ ਉਗਾਇਆ ਜਾਂਦਾ ਹੈ। ਕਲੋਂਜੀ ਨੂੰ ਅੰਗਰੇਜ਼ੀ ਵਿੱਚ Black Seeds ਅਤੇ Nigella Seeds ਵੀ ਕਿਹਾ ਜਾਂਦਾ ਹੈ। ਇਸ ਦਾ ਵਿਗਿਆਨਕ ਨਾਮ Nigella sativa ਹੈ। ਕਲੌਂਜੀ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਇਸ ਨਾਲ ਹੋਣ ਵਾਲੇ ਕਈ ਸਿਹਤ ਲਾਭਾਂ ਦੇ ਮੱਦੇਨਜ਼ਰ ਇਸ ਨੂੰ ਜੜੀ ਬੂਟੀਆਂ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।

 ਆਯੁਰਵੇਦ ਦੇ ਅਨੁਸਾਰ ਕਲੋਂਜੀ ਵਿੱਚ ਅਜਿਹੇ ਵਿਸ਼ੇਸ਼ ਸਿਹਤ ਗੁਣ ਪਾਏ ਜਾਂਦੇ ਹਨ, ਜੋ ਕਈ ਸਿਹਤ ਦੀ ਲਗਭਗ ਹਰ ਸਮੱਸਿਆਵਾਂ ਦੇ ਇਲਾਜ ਵਿੱਚ ਮਦਦ ਕਰਦੇ ਹਨ। ਕਲੋਂਜੀ ਵਿੱਚ ਆਇਰਨ, ਸੋਡੀਅਮ, ਕੈਲਸ਼ੀਅਮ, ਪੋਟਾਸ਼ੀਅਮ ਅਤੇ ਫਾਈਬਰ ਹੁੰਦੇ ਹਨ। ਇਹ ਅਮੀਨੋ ਐਸਿਡ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਹੀ ਕਾਰਨ ਹੈ ਕਿ ਸਦੀਆਂ ਤੋਂ ਆਯੁਰਵੇਦ ਮਾਹਿਰ ਇਸ ਦੀ ਵਰਤੋਂ ਦਵਾਈਆਂ ਵਿੱਚ ਕਰਦੇ ਆ ਰਹੇ ਹਨ। ਇਸਦੇ ਨਾਲ ਹੀ ਭਾਰ ਘਟਾਉਣ 'ਚ ਵੀ ਕਲੌਂਜੀ ਬਹੁਤ ਮਦਦ ਗਾਰ ਸਾਬਿਤ ਹੁੰਦੀ ਹੈ। ਕਲੌਂਜੀ ਦੇ ਬੀਜਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜਿਸ ਨਾਲ ਇਹ ਪੇਟ ਨੂੰ ਭਰਿਆ ਰੱਖਦੀ ਹੈ। ਜਿਸ ਨਾਲ ਭੁੱਖ ਘੱਟ ਲੱਗਦੀ ਹੈ। ਤਾਂ ਆਓ ਜਾਣਦੇ ਹਾਂ ਭਾਰ ਘਟਾਉਣ ਲਈ ਕਲੋਂਜੀ ਦੀ ਵਰਤੋਂ ਦਾ ਸਹੀ ਤਰੀਕਾ:- 

*ਇੱਕ ਚੁਟਕੀ ਕਲੌਂਜੀ ਦੇ ਬੀਜ ਲਓ ਅਤੇ ਉਨ੍ਹਾਂ ਨੂੰ ਬਰੀਕ ਪੀਸ ਕੇ ਪਾਊਡਰ ਬਣਾ ਲਓ। ਇੱਕ ਗਲਾਸ ਕੋਸੇ ਪਾਣੀ ਵਿੱਚ ਇਹ ਪਾਊਡਰ ਪਾਓ ਅਤੇ ਚੰਗੀ ਤਰ੍ਹਾਂ ਮਿਲਾਓ। ਇਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਅੱਧਾ ਨਿੰਬੂ ਦਾ ਰਸ ਨਿਚੋੜ ਲਓ। ਇਸਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਖਾਲੀ ਪੇਟ ਇਸ ਨੂੰ ਪੀਓ। 

*ਇਕ ਕਟੋਰੀ ਵਿਚ ਕਲੌਂਜੀ ਦੇ ​​ਬੀਜ ਲਓ ਅਤੇ ਇਸ ਵਿਚ ਅੱਧਾ ਨਿੰਬੂ ਦਾ ਰਸ ਨਿਚੋੜ ਲਓ। ਹੁਣ ਇਸ ਕਲੌਂਜੀ ਨੂੰ 1-2 ਦਿਨਾਂ ਲਈ ਧੁੱਪ 'ਚ ਰੱਖੋ। ਭਾਰ ਘਟਾਉਣ ਲਈ ਦਿਨ 'ਚ ਦੋ-ਤਿੰਨ ਵਾਰ ਲਓ। 

*ਕਲੌਂਜੀ ਦੇ ​​ਕੁਝ ਬੀਜ ਲਓ ਅਤੇ ਇਸ ਨੂੰ ਕੋਸੇ ਪਾਣੀ ਨਾਲ ਖਾ ਲਓ ਜਾਂ ਇਕ ਗਲਾਸ ਵਿਚ 8-10 ਕਲੌਂਜੀ ਦੇ ​​ਬੀਜ ਪਾ ਕੇ ਰਾਤ ਭਰ ਛੱਡ ਦਿਓ। ਸਵੇਰੇ ਬੀਜਾਂ ਨੂੰ ਕੱਢ ਕੇ ਕਲੋਂਜੀ ਦਾ ਪਾਣੀ ਪੀ ਲਓ। 

ਧਿਆਨ ਵਿੱਚ ਰੱਖੋ ਕਿ ਇੱਕ ਵਾਰ ਹੀ ਬਹੁਤ ਜ਼ਿਆਦਾ ਕਲੌਂਜੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਸਰੀਰ ਵਿੱਚ ਵਾਧੂ ਗਰਮੀ ਪੈਦਾ ਕਰ ਸਕਦੀ ਹੈ।

Get the latest update about Kalonji, check out more about Cumin Seeds, Black Cumin, weight lood kalonji & health benefits of Kalonji

Like us on Facebook or follow us on Twitter for more updates.