ਵਿਵਾਦਿਤ ਬਿਆਨ ਦੇਣ ਕਾਰਨ ਕਮਲ ਹਾਸਨ 'ਤੇ ਚੱਪਲ ਸੁੱਟਣ ਵਾਲਾ ਹੋਇਆ ਗ੍ਰਿਫਤਾਰ

ਬੀਤੇ ਦਿਨ ਦਿੱਤੇ ਵਿਵਾਦਿਤ ਬਿਆਨ ਕਾਰਨ ਮੱਕਲ ਨਿਧੀ ਮਾਇਆਮ (ਐੱਮ.ਐੱਨ.ਐੱਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ 'ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ ਉਨ੍ਹਾਂ ਨੂੰ ਨਹੀਂ ਲੱਗੀ ਪਰ ਇਸ ਮਾਮਲੇ 'ਚ...

ਚੇਨਈ— ਬੀਤੇ ਦਿਨ ਦਿੱਤੇ ਵਿਵਾਦਿਤ ਬਿਆਨ ਕਾਰਨ ਮੱਕਲ ਨਿਧੀ ਮਾਇਆਮ (ਐੱਮ.ਐੱਨ.ਐੱਮ) ਪਾਰਟੀ ਦੇ ਸੰਸਥਾਪਕ ਤੇ ਐਕਟਰ ਕਮਲ ਹਾਸਨ 'ਤੇ ਚੱਪਲ ਸੁੱਟੀ ਗਈ। ਬੇਸ਼ੱਕ ਚੱਪਲ ਉਨ੍ਹਾਂ ਨੂੰ ਨਹੀਂ ਲੱਗੀ ਪਰ ਇਸ ਮਾਮਲੇ 'ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 12 ਮਈ ਨੂੰ ਹਾਸਨ ਨੇ ਇਕ ਵਿਵਾਦਿਤ ਬਿਆਨ ਦਿੱਤਾ ਸੀ। ਉਨ੍ਹਾਂ ਨੇ ਕਿਹਾ ਸੀ, ''ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਹਿੰਦੂ ਸੀ। ਉਸ ਦਾ ਨਾਂ ਨੱਥੂਰਾਮ ਗੋਡਸੇ ਸੀ। ਇੱਥੋਂ ਹੀ ਅੱਤਵਾਦ ਦੀ ਸ਼ੁਰੂਆਤ ਹੋਈ ਸੀ। ਇਸ ਤੋਂ ਬਾਅਦ ਬੀਜੇਪੀ ਸਮੇਤ ਕੁਝ ਪਾਰਟੀਆਂ ਹਾਸਨ ਖਿਲਾਫ ਪ੍ਰਦਰਸ਼ਨ ਕਰ ਰਹੀਆਂ ਹਨ। ਹਾਸਨ ਨੇ ਆਪਣੇ ਬਿਆਨ 'ਤੇ ਸਫਾਈ ਦਿੰਦੇ ਹੋਏ ਕਿਹਾ, ''ਮੈਂ ਜੋ ਵੀ ਕਿਹਾ ਸੀ, ਉਸ ਨਾਲ ਭਾਜਪਾ ਸਮੇਤ ਹੋਰ ਦਲ ਨਾਰਾਜ਼ ਹੋ ਗਏ ਹਨ ਪਰ ਮੈਂ ਇਕ ਇਤਿਹਾਸਕ ਸੱਚ ਦਾ ਜ਼ਿਕਰ ਕੀਤਾ ਸੀ।

ਬਾਬਾ ਰਾਮਦੇਵ ਨੇ ਲੋਕ ਸਭਾ ਚੋਣਾਂ 2019 ਨੂੰ ਲੈ ਕੇ ਕੀਤੀ ਭਵਿੱਖਵਾਣੀ

ਮੇਰਾ ਮਕਸਦ ਵਿਵਾਦ ਖੜ੍ਹਾ ਕਰਨਾ ਨਹੀਂ ਸੀ। ਉਸ ਬਿਆਨ ਨਾਲ ਕਿਸੇ ਧਰਮ-ਜਾਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।”ਗੋਡਸੇ ਵਾਲੇ ਬਿਆਨ 'ਤੇ ਹਾਸਨ ਖਿਲਾਫ ਐੱਫ.ਆਈ.ਆਰ ਕਰਵਾਈ ਗਈ। ਉਹ ਅੰਤ੍ਰਿਮ ਜ਼ਮਾਨਤ ਲਈ ਬੁੱਧਵਾਰ ਨੂੰ ਮਦਰਾਸ ਹਾਈਕੋਰਟ ਪਹੁੰਚੇ। ਇਸ ਤੋਂ ਪਹਿਲਾਂ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਉਧਰ ਰਾਜਨੀਤਕ ਦਲ ਚੋਣ ਕਮਿਸ਼ਨ ਨੂੰ ਹਾਸਨ ਦੀ ਪਾਰਟੀ ਬੈਨ ਕਰਨ ਦੀ ਮੰਗ ਕਰ ਰਹੇ ਹਨ।

Get the latest update about National News, check out more about News In Punjabi, Nathuram Godse, Slipper Attack & Kamal Haasan

Like us on Facebook or follow us on Twitter for more updates.