ਤਸਵੀਰਾਂ : ਬੁਆਏਫ੍ਰੈਂਡ ਨਾਲ ਵਿਆਹ ਦੇ ਬੰਧਨ 'ਚ ਬੱਝੀ ਕਾਮਿਆ ਪੰਜਾਬੀ, ਪਹਿਲੇ ਵਿਆਹ ਤੋਂ ਹੈ 9 ਸਾਲ ਦੀ ਬੇਟੀ

'ਬਿੱਗ ਬੌਸ 7' ਦੀ ਐਕਸ ਕੰਟੈਸਟੈਂਟ ਤੇ ਮਸ਼ਹੂਰ ਟੀ.ਵੀ ਅਦਾਕਾਰਾ ਕਾਮਿਆ ਪੰਜਾਬੀ ਤੇ ਉਨ੍ਹਾਂ ਦੇ ਬੁਆਏਫ੍ਰੈਂਡ ਸ਼ਲਭ ਡਾਂਗ...

ਨਵੀਂ ਦਿੱਲੀ— 'ਬਿੱਗ ਬੌਸ 7' ਦੀ ਐਕਸ ਕੰਟੈਸਟੈਂਟ ਤੇ ਮਸ਼ਹੂਰ ਟੀ.ਵੀ ਅਦਾਕਾਰਾ ਕਾਮਿਆ ਪੰਜਾਬੀ ਤੇ ਉਨ੍ਹਾਂ ਦੇ ਬੁਆਏਫ੍ਰੈਂਡ ਸ਼ਲਭ ਡਾਂਗ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਬੀਤੇ ਦੋ ਦਿਨਾਂ ਤੋਂ ਕਾਮਿਆ ਦੀ ਮੰਗਣੀ, ਹਲਦੀ ਤੇ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਅਜਿਹੇ ਵਿਚ ਫੈਨਜ਼ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਵੀ ਬੇਸਬਰੀ ਨਾਲ ਇੰਤਜ਼ਾਰ ਸੀ। ਫੈਨਜ਼ ਦਾ ਇੰਤਜ਼ਾਰ ਹੁਣ ਖ਼ਤਮ ਹੋਇਆ ਤੇ ਅਦਾਕਾਰਾ ਦੇ ਵਿਆਹ ਦੀਆਂ ਤਸਵੀਰਾਂ ਵੀ ਸਾਹਮਣੇ ਆ ਗਈਆਂ ਹਨ।

ਬਿੱਗ ਬੌਸ ਤੋਂ ਬਾਅਦ ਸ਼ਹਿਨਾਜ਼ ਗਿੱਲ ਦਾ ਹੋਵੇਗਾ 'ਸਵਯੰਬਰ'!!

ਹਰ ਦੁਲਹਣ ਦੀ ਤਰ੍ਹਾਂ ਕਾਮਿਆ ਨੇ ਵੀ ਵਿਆਹ 'ਚ ਲਾਲ ਰੰਗ ਦਾ ਲਹਿੰਗਾ ਪਾਇਆ ਹੈ, ਜਿਸ ਨਾਲ ਉਨ੍ਹਾਂ ਗੋਲਡਨ ਕਲਰ ਦਾ ਬਲਾਊਜ਼ ਪਾਇਆ ਹੋਇਆ ਹੈ। ਉੱਥੇ ਹੀ ਸ਼ਲਭ ਨੇ ਗੋਲਡਨ ਰੰਗ ਦੀ ਸ਼ੇਰਵਾਨੀ ਪਹਿਨੀ ਹੈ ਜਿਸ ਨਾਲ ਉਨ੍ਹਾਂ ਨੇ ਕ੍ਰੀਮ ਕਲਰ ਦੀ ਪੱਗ ਬੰਨ੍ਹੀ ਹੈ। ਇਸ ਆਊਟਫਿੱਟ ਨਾਲ ਸ਼ਲਭ ਨੇ ਲਾਲ ਰੰਗ ਦੀ ਚੁੰਨੀ ਲਈ ਹੋਈ ਹੈ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ 'ਚ ਉਹ ਇਕ-ਦੂਸਰੇ ਨੂੰ ਵਰਮਾਲਾ ਪਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਪਹਿਲਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਹਲਦੀ, ਮਹਿੰਦੀ ਤੇ ਮੰਗਣੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ ਜਿਨ੍ਹਾਂ ਵਿਚ ਉਹ ਪੂਰੇ ਪਰਿਵਾਰ ਨਾਲ ਇੰਜੁਆਏ ਕਰਦੀ ਨਜ਼ਰ ਆ ਰਹੀ ਸਨ। ਹਲਦੀ ਦੀਆਂ ਤਸਵੀਰਾਂ 'ਚ ਕਾਮਿਆ ਆਪਣੇ ਪੂਰੇ ਪਰਿਵਾਰ ਨਾਲ ਮੌਜੂਦ ਸੀ ਤੇ ਉਨ੍ਹਾਂ ਦੇ ਸਰੀਰ 'ਤੇ ਮਹਿੰਦੀ ਲੱਗੀ ਸੀ।

ਦੁਬਈ 'ਚ 2 ਨਾਗਿਨਾਂ ਨੇ ਡੱਸੇ ਫੈਨਜ਼, ਇੰਟਰਨੈੱਟ 'ਤੇ ਤਸਵੀਰਾਂ ਨੇ ਮਚਾਇਆ ਕਹਿਰ

ਇਸ ਤੋਂ ਇਲਾਵਾ ਕਾਮਿਆ ਨੇ ਮਹਿੰਦੀ ਫੰਕਸ਼ਨ ਦੀ ਵੀਡੀਓ ਵੀ ਸ਼ੇਅਰ ਕੀਤੀ ਜਿਸ ਵਿਚ ਉਹ ਆਪਣੇ ਦੋਸਤਾਂ ਤੇ ਪਤੀ ਸ਼ਲਭ ਨਾਲ ਮਸਤੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹਨ। ਤੁਹਾਨੂੰ ਦੱਸ ਦੇਈਏ ਕਿ ਕਾਮਿਆ ਦਾ ਇਹ ਦੂਸਰਾ ਵਿਆਹ ਹੈ। ਕਾਮਿਆ ਨੇ ਸਾਲ 2003 'ਚ ਬਿਜ਼ਨੈੱਸਮੈਨ ਬੰਟੀ ਨੇਗੀ ਨਾਲ ਵਿਆਹ ਕੀਤਾ ਸੀ ਜਿਨ੍ਹਾਂ ਤੋਂ ਉਸ ਦੀ ਇਕ 9 ਸਾਲ ਦੀ ਬੇਟੀ ਆਰਾ ਹੈ। ਪਤੀ ਨਾਲ ਤਾਲਮੇਲ ਨਾ ਬੈਠ ਸਕਣ ਕਾਰਨ ਕਾਮਿਆ ਨੇ ਉਨ੍ਹਾਂ ਤੋਂ ਸਾਲ 2013 'ਚ ਤਲਾਕ ਲੈ ਲਿਆ ਜਿਸ ਤੋਂ ਬਾਅਦ ਅੱਜ ਉਨ੍ਹਾਂ ਦੁਬਾਰਾ ਵਿਆਹ ਕੀਤਾ।

BB13 ਦੇ ਘਰ 'ਚ ਹੋਈ ਸ਼ਹਿਨਾਜ਼ ਦੇ ਪਿਤਾ ਦੀ ਧਮਾਕੇਦਾਰ ਐਂਟਰੀ, ਸਿਧਾਰਥ ਨਾਲ ਰਿਸ਼ਤੇ ਨੂੰ ਲੈ ਕੇ ਆਖੀ ਵੱਡੀ ਗੱਲ...

Get the latest update about TV News, check out more about Television News, Kamya Punjabi, Shalabh Dang & TV Actress

Like us on Facebook or follow us on Twitter for more updates.